65.88 F
New York, US
October 23, 2026
PreetNama
ਸਮਾਜ/Social

ਸਿਰਫਿਰੇ ਨੇ ਅਦਾਕਾਰਾ ਨੂੰ ਬੰਦੂਕ ਦੇ ਜ਼ੋਰ ਕੀਤਾ ਅਗਵਾ, ਐਸਪੀ ‘ਤੇ ਚਲਾਈ ਗੋਲੀ

ਲਖਨਊ: ਉੱਤਰ ਪ੍ਰੇਦਸ਼ ਦੇ ਸੋਨਭੱਦਰ ਜ਼ਿਲ੍ਹੇ ਦੇ ਰਾਬਰਟਸਗੰਜ ਦੇ ਹੋਟਲ ‘ਚ ਸ਼ਨੀਵਾਰ ਨੂੰ ਬੰਦੂਕਧਾਰੀ ਨੇ ਭੋਜਪੁਰੀ ਅਦਾਕਾਰਾ ਰਿਤੂ ਸਿੰਘ ਨੂੰ ਬੰਧਕ ਬਣਾ ਲਿਆ। ਇਸ ਸਿਰਫਿਰੇ ਨੇ ਗੋਲੀਆਂ ਚਲਾ ਕੇ ਇੱਕ ਵਿਅਕਤੀ ਨੂੰ ਵੀ ਜ਼ਖ਼ਮੀ ਕਰ ਦਿੱਤਾ।

ਨੌਜਵਾਨ ਦੀ ਪਛਾਣ ਪੰਕਜ ਯਾਦਵ ਵਜੋਂ ਹੋਈ ਹੈ। ਉਹ ਭੋਜਪੁਰੀ ਫ਼ਿਲਮ ਅਦਾਕਾਰਾ ਰਿਤੂ ਸਿੰਘ ਨੂੰ ਲਗਾਤਾਰ ਘੇਰ ਰਿਹਾ ਸੀ। ਮੌਕਾ ਮਿਲਦੇ ਹੀ ਉਹ ਬੰਦੂਕ ਨਾਲ ਉਸ ਦੇ ਕਮਰੇ ‘ਚ ਜਾ ਚਲਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ, ਉਸ ਨੇ ਐਕਟਰਸ ਨੂੰ ਬੰਦੂਕ ਦੇ ਜ਼ੋਰ ‘ਤੇ ਆਪਣੇ ਨਾਲ ਵਿਆਹ ਕਰਨ ਦਾ ਦਬਾਅ ਪਾਇਆ। ਘਟਨਾ ਸਮੇਂ ਭੋਜਪੁਰੀ ਫ਼ਿਲਮ ਯੂਨਿਟ ਦੇ ਕਰੂ ਮੈਂਬਰ ਵੀ ਫ਼ਿਲਮ ਦੀ ਸ਼ੂਟਿੰਗ ਲਈ ਹੋਟਲ ‘ਚ ਰੁਕੇ ਹੋਏ ਸੀ।

ਇਸ ਘਟਨਾ ‘ਚ ਜਦੋਂ ਅਸ਼ੋਕ ਨਾਂ ਦੇ ਸਥਾਨਕ ਨੌਜਵਾਨ ਨੇ ਦਖ਼ਲੰਦਾਜ਼ੀ ਕੀਤੀ ਤਾਂ ਮੁਲਜ਼ਮ ਨੇ ਉਸ ‘ਤੇ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਅਸ਼ੋਕ ਨੂੰ ਇਲਾਜ ਲਈ ਹਸਪਤਾਲ ਲੈ ਜਾਂਦਾ ਗਿਆ। ਗੋਲੀ ਚੱਲਣ ਦੀ ਆਵਾਜ਼ ਸੁਣ ਕਰਮੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੰਕਜ ਨੇ ਐਸਪੀ ‘ਤੇ ਵੀ ਗੋਲੀ ਚਲਾ ਦਿੱਤੀ ਜੋ ਐਸਪੀ ਦੇ ਕੰਨ੍ਹ ਨੂੰ ਛੂਹ ਕੇ ਲੰਘ ਗਈ

ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Related posts

ਅਮਰੀਕਾ: ਜੰਗਲਾਂ ’ਚ ਲੱਗੀ ਅੱਗ ਕਾਰਨ ਮ੍ਰਿਤਕਾਂ ਦੀ ਗਿਣਤੀ 16 ਹੋਈ

On Punjab

LA ਜੰਗਲੀ ਅੱਗ: ਜੰਗਲੀ ਅੱਗ 9,400 ਏਕੜ ਤੱਕ ਫੈਲੀ

On Punjab

ਦਿੱਲੀ ਦੇ ਇਕ ਸਕੂਲ ਨੂੰ ਬੰਬ ਦੀ ਧਮਕੀ, ਜਾਂਚ ਉਪਰੰਤ ਅਫ਼ਵਾਹ ਨਿੱਕਲੀ

On Punjab