ਸ਼ਹੀਦਾਂ ਦੇ ਸਿਰਤਾਜ ਤੇ ਸ਼ਾਂਤੀ ਪੁੰਜ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਵਸ ਤੇ ਅਾਪਣਾ ਮੀਡਿਅਾ ਪ੍ਰੀਤਨਾਮਾ ਅਤੇ ਪ੍ਰਿਤਪਾਲ ਕੋਰ ਪ੍ਰੀਤ ਵੱਲੋਂ ਗੁਰੂ ਸਾਹਿਬ ਦੇ ਚਰਨਾ ਵਿੱਚ ਪ੍ਰਣਾਮ ।
ਸਿੱਖ ਧਰਮ ਦਾ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਹੈ।ਜ਼ੁਲਮ ਦੀ ਨੂੰ ਮਿਟਾਉਣ ਲਈ,ਧਰਮ ਨੂੰ ਬਚਾਉਣ ਲਈ,ਦੇਸ਼ ਦੀ ਰੱਖਿਆਂ ਲਈ ਸਿੱਖ ਆਪਣੀ ਜਾਨ ਦੀ ਕੁਰਬਾਨੀ ਦੇਂਦੇ ਰਹੇ ਹਨ।ਸਿੱਖ ਪੰਥ ਦੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਿਰਤਾਜ ਤੇ ਸ਼ਾਂਤੀ ਦੇ ਪੁੰਜ ਸਨ । ਉਹਨਾਂ ਦੀ ਸ਼ਹਾਦਤ ਯਾਦ ਕਰ ਕੇ ਰੂਹ ਕੰਬ ਜਾਂਦੀ ਹੈ। ਪਰ ਮੇਰੇ ਪਾਤਸ਼ਾਹ ਆਪ ਪਰਮੇਸ਼ਵਰ ਰੂਪ ਸਨ ਜੋ ਤੱਤੀ ਤਵੀ ਤੇ ਬੈਠ ਕੇ ਵੀ ਸ਼ਾਤ ਤੇ ਪ੍ਰਭੂ ਭਗਤੀ ਵਿੱਚ ਲੀਨ ਸਨ ।
ਚੋਥੇ ਗੁਰੂ ਰਾਮਦਾਸ ਜੀ ਤੇ ਮਾਤਾ ਭਾਨੀ ਦੇ ਸਪੁੱਤਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਜਨਮ 15 ਮਈ ਸੰਨ 1563 ਵਿੱਚ ਗੋਇੰਦਵਾਲ ਵਿੱਖੇ ਹੋਇਆਂ ।ਗੁਰੂ ਅਰਜਨ ਦੇਵ ਜੀ ਆਪਣੇ ਦੋਹਾ ਭਰਾਵਾਂ ਪ੍ਰਿਥੀ ਚੰਦ ਤੇ ਸ੍ਰੀ ਮਹਾਦੇਵ ਵਿੱਚੋਂ ਸਭ ਤੋਂ ਜ਼ਿਆਦਾ ਸ਼ਾਤ ਤੇ ਨਿਮਰਤਾ ਵਾਲੇ ਸਨ। ਇੰਨਾਂ ਦੀ ਧਰਮ ਪਰਤੀ ਲਗਨ ਤੇ ਪੁਆਰ ਦੇਖ ਕੇ 18 ਸਾਲ ਦੀ ਉਮਰ ਵਿੱਚ ਹੀ ਆਪ ਜੀ ਨੂੰ ਗੁਿਰਆਈ ਬਖ਼ਸ਼ ਦਿੱਤੀ ਗਈ। ਗੁਰਗੱਦੀ ਤੇ ਬਿਰਾਜਮਾਨ ਹੋ ਕੇ ਗੁਰੂ ਅਰਜਨ ਦੇਵ ਜੀ ਨੇ ਧਰਮ ਪ੍ਰਚਾਰ ਦੇ ਨਾਲ ਨਾਲ ਗੁਰੂ ਰਾਮਦਾਸ ਜੀ ਦੁਆਰਾਂ ਆਰੰਭੇ ਕਾਰਜ ਵੀ ਨੇਪਰੇ ਚਾੜਨੇ ਸ਼ੁਰੂ ਕਰ ਦਿੱਤੇ ।ਗੁਰੂ ਅਰਜਨ ਦੇਵ ਜੀ ਨੇ ਸਿੱਖੀ ਨੂੰ ਮਜ਼ਬੂਤ ਕਰਨ ਲਈ ਹਰਿਮੰਦਰ ਸਾਹਿਬ ਦੀ ਨੀਂਹ ਮੁਸਲਮਾਨ ਸਾਈਂ ਮੀਆਂ ਮੀਰ ਜੀ ਤੋਂ ਰਖਵਾਈ । ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਚਾਰੇ ਪਾਸੇ ਦਰਵਾਜ਼ੇ ਰੱਖਣ ਦਾ ਮੰਤਵ ਸਾਰੇ ਧਰਮਾਂ ਨੂੰ ਬਰਾਬਰ ਸਤਿਕਾਰ ਦੇਣਾ ਸੀ।
ਗੁਰੂ ਗ੍ਰੰਥ ਸਾਹਿਬ ਦੇ ਅਦੁੱਤੀ ਉਪਦੇਸ਼ਾ ਦਾ ਅਸਰ ਸਭ ਧਰਮਾਂ ਉੱਤੇ ਹੋ ਰਿਹਾ ਸੀ ਜੋ ਕੱਟੜਪੰਥੀ ਮੁਸਲਮਾਨਾ ਤੋਂ ਬਰਦਾਸ਼ਤ ਨਹੀਂ ਸੀ ਹੋ ਰਿਹਾ ।ਮੁਗਲ ਬਾਦਸ਼ਾਹ ਅਕਬਰ ਦੇ ਗੁਰੂ ਜੀ ਨਾਲ ਚੰਗੇ ਸੰਬੰਧ ਸਨ ਪਰ ਅਕਬਰ ਦੀ ਮੋਤ ਤੋਂ ਬਾਅਦ ਉਸਦਾ ਪੁੱਤਰ ਜਹਾਂਗੀਰ ਗੱਦੀ ਤੇ ਬੈਠਿਆ ਤਾਂ ਵਿਰੋਧੀਆਂ ਨੇ ਗੁਰੂ ਜੀ ਦੇ ਖ਼ਿਲਾਫ਼ ਉਸਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ।ਚੰਦੂ ਦੀ ਈਰਖਾ ਨੇ ਬਲਦੀ ਤੇ ਹੋਰ ਤੇਲ ਪਾ ਦਿੱਤਾ ।ਕਿਉਂਕਿ ਗੁਰੂ ਜੀ ਨੇ ਚੰਦੂ ਦੀ ਲੜਕੀ ਦਾ ਰਿਸ਼ਤਾ ਗੁਰੂ ਹਰਿਗੋਬਿੰਦ ਜੀ ਨਾਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ ।ਜਹਾਂਗੀਰ ਨੇ ਗੁਰੂ ਜੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ਰਤ ਮੁਹੰਮਦ ਦੀ ਖ਼ੁਸ਼ਾਮਦ ਲਈ ਕੁੱਝ ਸ਼ਬਦ ਲਿੱਖਣ ਲਈ ਕਿਹਾ ਤਾਂ ਗੁਰੂ ਜੀ ਇਨਕਾਰ ਕਰ ਦਿੱਤਾ ।
ਜਹਾਂਗੀਰ ਨੇ ਗ਼ੁੱਸੇ ਨਾਲ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਤਾਂ ਨਿਰਦਈ ਚੰਦੂ ਨੇ ਆਪਣਾ ਵੈਰ ਕੱਢਣ ਲੲੀ ਗੁਰੂ ਜੀ ਨੂੰ ਤੱਤੀ ਤਵੀ ਤੇ ਬੈਠਾ ਕੇ ੳੁਨਾਂ ਦੇ ਜਿਸਮ ਤੇ ਗਰਮ ਰੇਤ ਪਵਾੲੀ। ਤੱਵੀ ਦੇ ਥੱਲੇ ਮਚਦੇ ਬਾਲਣ ਦਾ ਸੇਕ ਤੇ ੳੁਪਰੋ ਨੰਗੇ ਸਰੀਰ ਤੇ ਗਰਮ ਰੇਤ । ਿੲੱਕ ਵਾਰ ਤਾ ਰੂਹ ਕੰਬ ਜਾਦੀ ਹੈ ਯਾਦ ਕਰ ਕੇ।ਪਰ ਮੇਰੇ ਪਾਤਸਾਹ ਅਡੋਲ ਰਹੇ ਤੇ ਸਿਮਰਨ ਵਿੱਚ ਮਗਨ ਰਹਿ ਕੇ ਜੁਲਮ ਸਹਾਰਦੇ ਰਹੇ।
ਜਾਲਮਾ ਨੇ ਇੱਥੇ ਹੀ ਬੱਸ ਨਹੀਂ ਕੀਤੀ ਬਲਕਿ ਇਸ ਤੋਂ ਬਾਅਦ ਗੁਰੂ ਜੀ ਨੂੰ ਉਬਲਦੇ ਪਾਣੀ ਵਿੱਚ ਪਾਇਆ ਗਿਆ ।ਪਰ ਮੇਰੇ ਪਾਤਸ਼ਾਹ ‘ਤੇਰਾ ਭਾਣਾ ਮੀਠਾ ਲਾਗੇ’ ਧੁੱਨ ਅਲਾਪਦੇ ਹੋਏ ਸ਼ਹੀਦੀ ਪਾ ਗਏ ।ਛੇਵੇਂ ਦਿਨ 16 ਮਈ 1606 ਨੂੰ ਜਾਲਮਾ ਨੇ ਗੁਰੂ ਸਾਹਿਬ ਦੇ ਪਾਵਨ ਸਰੀਰ ਨੂੰ ਰਾਵੀ ਦਰਿਆ ਵਿੱਚ ਵਹਾ ਦਿੱਤਾ ।ਇਹ ਅਸਥਾਨ ਪਾਕਿਸਤਾਨ ਵਿੱਚ ਹੈ ਡੇਹਰਾ ਸਾਹਿਬ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ । ਮੇਰੇ ਪਾਤਸ਼ਾਹ ਸ਼ਾਤ ਰਹਿ ਕੇ ਜ਼ੁਲਮ ਸਹਾਰ ਗਏ ਤੇ ਸ਼ਹੀਦੀ ਪਾ ਗਏ।ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅੱਖਾਂ ਹੰਝੂਆਂ ਦਾ ਮੀਂਹ ਤਾਂ। ਵਰਸਾਉਦੀਆ ਹੀ ਹਨ ਸਗੋਂ ਰੂਹ ਵੀ ਕੰਬ ਜਾਂਦੀ ਹੈ ।ਇਸ ਸ਼ਹਾਦਤ ਜ਼ਰੀਏ ਮੇਰੇ ਪਾਤਸ਼ਾਹ ਨੇ ਸਾਨੂੰ ਇਹ ਸਮਝਾਇਆ ਹੈ ਕਿ ਗਲਤ ਦਾ ਸਾਥ ਨਹੀਂ ਦੇਣਾ ਚਾਹੀਦਾ ਤੇ ਹਰ ਹਾਲ ਵਿੱਚ ਰੱਬ ਦਾ ਭਾਣਾ ਮੰਨਣਾ ਚਾਹੀਦਾ ਹੈ ।ਉਹਨਾਂ ਦੁਆਰਾਂ ਰਚੀ ਬਾਣੀ ਸੁਖਮਨੀ ਸਾਹਿਬ ,ਬਾਰਹਮਾਹ ਤੇ ਵਾਰਾ ਅੱਜ ਵੀ ਸਾਡਾ ਮਾਰਗ ਦਰਸ਼ਨ ਕਰਦੀਆਂ ਹਨ।
ਸ਼ਾਂਤੀ ਦੇ ਪੁੰਜ ਅਤੇ ਧਰਮ ਰੱਖਿਅਕ ਲਾਸਾਨੀ ਸ਼ਹਾਦਤ ਪ੍ਰਾਪਤ ਕਰਨ ਵਾਲੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਿੲਸ ਪ੍ਰੀਤ ਵੱਲੋਂ ਕੋਟਿਨ ਕੋਟ ਪ੍ਰਣਾਮ ।ਸੱਚੇ ਪਾਤਸ਼ਾਹ ਸਭ ਬਲ,ਬੁੱਧੀ ਤੇ ਸਬਰ ਸ਼ੰਤੋਖ ਬਖ਼ਸ਼ੇ ।
ਭੁੱਲ-ਚੁੱਕ ਲਈ ਖਿਮਾ ਦੀ ਜਾਚਕ
ਪ੍ਰਿਤਪਾਲ ਕੋਰ ਪ੍ਰੀਤ