PreetNama
ਸਿਹਤ/Health

ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਸਾਫ਼ ਕਰਨ ਲਈ ਖਾਓ ਇਹ ਚੀਜ਼ਾਂ, ਕਈ ਬਿਮਾਰੀਆਂ ਤੋਂ ਮਿਲੇਗੀ ਨਿਜਾਤ

ਸਾਡੇ ਸਰੀਰ ਅੰਦਰ ਕਈ ਕਿਸਮਾਂ ਦੇ ਜ਼ਹਿਰੀਲੇ ਪਦਾਰਥ ਮੌਜੂਦ ਹੁੰਦੇ ਹਨ, ਜਿਨ੍ਹਾਂ ਨੂੰ ਬਾਹਰ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਨ੍ਹਾਂ ਜ਼ਹਿਰੀਲੇ ਪਦਾਰਥਾਂ ਕਾਰਨ ਅਸੀਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਾਂ। ਇਸ ਲਈ ਸਰੀਰ ਦੇ ਇਨ੍ਹਾਂ ਜ਼ਹਿਰੀਲੇ ਪਦਾਰਥਾਂ ਨੂੰ ਸਾਫ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫੂਡ ਬਾਰੇ ਦੱਸਾਂਗੇ। ਇਨ੍ਹਾਂ ਨੂੰ ਖਾਣ ਨਾਲ ਤੁਹਾਡੇ ਸਰੀਰ ਦੇ ਜ਼ਹਿਰੀਲੇ ਪਦਾਰਥ ਜਲਦੀ ਤੋਂ ਜਲਦੀ ਸਾਫ ਹੋ ਜਾਣਗੇ।

ਬਰੌਕਲੀ ਤੇ ਫੁੱਲਗੋਭੀ: ਬਰੌਕਲੀ ਤੇ ਫੁੱਲਗੋਭੀ ਵਿੱਚ ਬਹੁਤ ਸਾਰਾ ਫਾਈਬਰ ਹੁੰਦਾ ਹੈ। ਫਾਈਬਰ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਨ ਵਿਚ ਮਦਦਗਾਰ ਸਾਬਤ ਹੁੰਦਾ ਹੈ। ਕਿਸੇ ਵੀ ਰੂਪ ਵਿੱਚ ਇਹ ਦੋਵੇਂ ਸਬਜ਼ੀਆਂ ਖਾਣਾ ਤੁਹਾਡੇ ਲਈ ਲਾਭਕਾਰੀ ਹੋਵੇਗਾ। ਇਸ ਤੋਂ ਇਲਾਵਾ ਬ੍ਰੋਕਲੀ ਤੇ ਫੁੱਲਗੋਭੀ ਖਾਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ।

ਨਾਰੀਅਲ ਪਾਣੀ: ਨਾਰੀਅਲ ਦਾ ਪਾਣੀ ਸਿਹਤ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਨਾਰੀਅਲ ਦੇ ਪਾਣੀ ਵਿੱਚ ਇਲੈਕਟ੍ਰੋਲਾਈਟਸ ਤੇ ਐਂਟੀ ਆਕਸੀਡੈਂਟ ਹੁੰਦੇ ਹਨ, ਜੋ ਸਾਡੇ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢ ਕੇ ਸਰੀਰ ਨੂੰ ਸਾਫ ਕਰਨ ਵਿੱਚ ਮਦਦ ਕਰਦੇ ਹਨ।ਚੁਕੰਦਰ: ਚੁਕੰਦਰ ਖਾਣ ਨਾਲ ਸਰੀਰ ਦੀਆਂ ਅੰਦਰੂਨੀ ਸਮੱਸਿਆਵਾਂ ਦੂਰ ਹੁੰਦੀਆਂ ਹਨ। ਚੁਕੰਦਰ ਵਿੱਚ ਬਹੁਤ ਸਾਰਾ ਆਇਰਨ ਹੁੰਦਾ ਹੈ, ਜੋ ਸਰੀਰ ਵਿੱਚ ਖੂਨ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਚੁਕੰਦਰ ਖਾਣ ਨਾਲ ਅਨੀਮੀਆ ਦੀ ਸਮੱਸਿਆ ਦੂਰ ਹੋ ਜਾਂਦੀ ਹੈ।ਨਿੰਬੂ: ਨਿੰਬੂ ਵਿੱਚ ਖਾਰੀ ਗੁਣ ਹੁੰਦੇ ਹਨ। ਇਸ ਦੇ ਨਾਲ ਹੀ ਨਿੰਬੂ ਵਿੱਚ ਵਿਟਾਮਿਨ ਸੀ ਕਾਫ਼ੀ ਮਾਤਰਾ ਵਿੱਚ ਮੌਜੂਦ ਹੁੰਦਾ ਹੈ। ਵਿਟਾਮਿਨ ਸੀ ਐਂਟੀਆਕਸੀਡੈਂਟਾਂ ਦਾ ਮੁੱਖ ਸਰੋਤ ਹੈ। ਨਿੰਬੂ ਦਾ ਰਸ ਪਾਣੀ ਵਿਚ ਜਾਂ ਸਲਾਦ ਦੇ ਰੂਪ ਵਿੱਚ ਇਸਤੇਮਾਲ ਕਰੋ, ਇਹ ਦੋਵੇਂ ਸਰੀਰ ਲਈ ਫਾਇਦੇਮੰਦ ਹਨ

Related posts

Facial Hair Removal: ਚਿਹਰੇ ‘ਤੇ ਵਾਲ ਜ਼ਿਆਦਾ ਦਿਖਦੇ ਹਨ, ਤਾਂ ਇਹ 4 ਤਰ੍ਹਾਂ ਦੇ ਸਕਰਬ ਆਉਣਗੇ ਤੁਹਾਡੇ ਕੰਮ

On Punjab

ਜਾਨਲੇਵਾ ਹੋ ਸਕਦਾ ਕਰੰਟ ਲੱਗਣਾ, ਇੰਝ ਕਰੋ ਬਚਾਅ

On Punjab

ਕਈ ਬਿਮਾਰੀਆਂ ਦੀ ਇਕ ਦਵਾ ਹੈ Green Coffee, ਜਾਣੋ ਇਸਦੇ ਫਾਇਦੇ

On Punjab