PreetNama
ਸਮਾਜ/Social

ਸਮਲਿੰਗੀ ਕੁੜੀਆਂ ਨੂੰ ਚੁੰਮ ਕੇ ਦਿਖਾਉਣ ਲਈ ਕੀਤਾ ਮਜਬੂਰ ਤੇ ਨਾਲੇ ਕੀਤੀ ਕੁੱਟਮਾਰ, ਫੇਸਬੁੱਕ ਪੋਸਟ ਵਾਇਰਲ

ਲੰਦਨ: 15-18 ਸਾਲ ਦੇ ਮੁੰਡਿਆਂ ਨੇ ਸੰਮਲਿਗੀ ਕੁੜੀਆਂ ਨਾਲ ਲੰਦਨ ਦੀ ਡੱਬਲ ਡੈਕਰ ਬੱਸ ‘ਚ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਦੋਵਾਂ ਕੁੜੀਆਂ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਨ੍ਹਾਂ ਦੇ ਚਿਹਰੇ ਤੋਂ ਖੂਨ ਵਹਿ ਰਿਹਾ ਸੀ। ਇਨ੍ਹਾਂ ਦਾ ਕਸੂਰ ਸਿਰਫ ਇੰਨਾ ਸੀ ਕਿ ਦੋਵਾਂ ਨੇ ਉਨ੍ਹਾਂ ਦੇ ਸਾਹਮਣੇ ਇੱਕ ਦੂਜੇ ਨੂੰ ਚੁੰਮਣ ਤੋਂ ਮਨ੍ਹਾਂ ਕਰ ਦਿੱਤਾ ਸੀ।

ਪੀੜਤਾ ਮੇਲਾਨਿਆ ਗਿਓਮੋਨਟ ਨੇ ਇਸ ਬਾਰੇ ਫੇਸਬੁੱਕ ‘ਤੇ ਪੋਸਟ ਵੀ ਕੀਤਾ ਹੈ। ਉਸ ਨੇ ਆਪਣੇ ਨਾਲ ਹੋਈ ਘਟਨਾ ਬਾਰੇ ਦੱਸਦੇ ਹੋਏ ਲਿਖਿਆ, “ਅਸੀਂ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਮਜ਼ਾਕ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਲੋਕਾਂ ਨੇ ਸਾਡੇ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ।ਮਾਮਲਾ ਜੂਨ ਦਾ ਹੈ ਜਦੋਂ 28 ਸਾਲ ਦੀ ਮੇਲਾਨਿਆ ਗਿਓਮੋਨਟ ਆਪਣੀ ਸਾਥੀ ਨਾਲ ਸਫ਼ਰ ਕਰ ਰਹੀ ਸੀ। ਦੋਵੇਂ ਰਿਲੇਸ਼ਨਸ਼ਿਪ ‘ਚ ਹਨ ਅਤੇ ਇਹ ਜਾਣ ਉੱਥੇ ਮੌਜੂਦ ਕੁਝ ਮੁੰਡਿਆਂ ਨੇ ਉਨ੍ਹਾਂ ਤੋਂ ਅਜੀਬ ਮੰਗ ਕਰਨੀ ਸ਼ੁਰੂ ਕਰ ਦਿੱਤੀ। ਮੁੰਡੇ ਉਨ੍ਹਾਂ ਨੂੰ ਆਪਣੇ ਮਨੋਰੰਜਨ ਲਈ ਇੱਕ ਦੂਜੇ ਨੂੰ ਕਿੱਸ ਕਰਨ ਲਈ ਮਜਬੂਰ ਕਰ ਰਹੇ ਸਨ। ਜਦੋਂ ਦੋਵਾਂ ਨੇ ਸਾਫ਼ ਇੰਨਕਾਰ ਕਰ ਦਿੱਤਾ ਤਾਂ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ।

ਉਧਰ ਲੰਦਨ ਪੁਲਿਸ ਮੁਤਾਬਕਉਨ੍ਹਾਂ ਲੋਕਾਂ ਨੇ ਪੀੜਤਾਂ ਨਾਲ ਲੁੱਟਖੋਹ ਵੀ ਕੀਤੀ ਹੈ। ਇਹ ਚਾਰ ਮੁੰਡੇ ਸੀ ਜਿਨ੍ਹਾਂ ਚੋਂ ਇੱਕ ਸਪੈਨਿਸ਼ ਬੋਲਣ ਵਾਲਾ ਸੀ। ਸੋਸ਼ਲ ਮੀਡੀਆ ‘ਤੇ ਘਟਨਾ ਅਤੇ ਮੁੰਡਿਆਂ ਦੀ ਖੂਬ ਆਲੋਚਨਾ ਹੋ ਰਹੀ ਹੈ। ਪੀੜਤ ਕੁੜੀ ਦੀ ਪੋਸਟ ਨੂੰ 11000 ਤੋਂ ਜ਼ਿਆਦਾ ਲੋਕ ਸ਼ੇਅਰ ਅਤੇ 4000 ਤੋਂ ਜ਼ਿਆਦਾ ਕੁਮੈਂਟ ਕਰ ਚੁੱਕੇ ਹਨ।

Related posts

ਹੁਣ ਨਹੀਂ ਹੋਵੇਗੀ ਮਲੇਰੀਆ ਨਾਲ ਮੌਤ, 30 ਸਾਲਾਂ ਦੀ ਮਿਹਨਤ ਸਦਕਾ ਵਿਸ਼ੇਸ਼ ਟੀਕਾ ਈਜਾਦ

On Punjab

ਕਚੌਰੀਆਂ ਵਾਲੇ ਦੀ ਆਮਦਨ ਨੇ ਪਾਈ ਇਨਕਮ ਟੈਕਸ ਵਾਲਿਆਂ ਨੂੰ ਦੰਦਲ, ਭੇਜੇ ਨੋਟਿਸ

On Punjab

ਭਾਰਤੀ ਦਿੱਖ ਵਾਲੀਆਂ ਫ਼ਿਲਮਾਂ ਹੀ ਦੁਨੀਆਂ ਦੀ ਪਹਿਲੀ ਪਸੰਦ ਰਹੀਆਂ ਤੇ ਹਮੇਸ਼ਾ ਰਹਿਣਗੀਆਂ…

Preet Nama usa
%d bloggers like this: