PreetNama
ਸਮਾਜ/Social

ਸਕੂਲ ‘ਤੇ ਡਿੱਗੀ 11000kv ਬਿਜਲੀ ਦੀ ਤਾਰ, 55 ਬੱਚਿਆਂ ਨੂੰ ਲੱਗਾ ਕਰੰਟ

ਬਲਰਾਮਪੁਰਯੂਪੀ ਦੇ ਬਲਰਾਮਪੁਰ ‘ਚ ਇੱਕ ਦਰਦਨਾਕ ਘਟਨਾ ਵਾਪਰੀ ਜਿੱਥੇ ਸਕੂਲ ‘ਤੇ ਹਾਇਰਟੈਂਸ਼ਨ ਤਾਰ ਡਿੱਗਣ ਕਰਕੇ 55 ਬੱਚਿਆਂ ਨੂੰ ਕਰੰਟ ਲੱਗ ਗਿਆ। ਸਾਰੇ ਬੱਚਿਆਂ ਨੂੰ ਹਸਪਤਾਲ ‘ਚ ਇਲਾਜ ਲਈ ਭਰਤੀ ਕੀਤਾ ਗਿਆ ਹੈ ਜਿਸ ਵਿੱਚੋਂ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਘਟਨਾ ਸਮੇਂ ਸਕੂਲ ‘ਚ ਕਰੀਬ 100 ਬੱਚੇ ਪੜ੍ਹ ਰਹੇ ਸੀ। ਇਹ ਘਟਨਾ ਉਤਰੌਲਾ ਦੇ ਪ੍ਰਾਇਮਰੀ ਸਕੂਲ ਨਿਆਨਗਰ ਦੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਤੇ ਜ਼ਿਲ੍ਹਾ ਬੇਸਿਕ ਸਿੱਖਿਆ ਅਧਿਕਾਰੀ ਮੌਕੇ ‘ਤੇ ਪਹੁੰਚੇ।

ਦੱਸਿਆ ਜਾ ਰਿਹਾ ਹੈ ਕਿ 11000 ਕੇਵੀਏ ਦੀ ਤਾਰ ਸਕੂਲ ‘ਤੇ ਡਿੱਗੀ ਹੈ। ਇਸ ਦੀ ਚਪੇਟ ‘ਚ ਆਉਣ ਨਾਲ 55 ਬੱਚਿਆਂ ਨੂੰ ਕਰੰਟ ਲੱਗ ਗਿਆ।

Related posts

ਸੁਪਰੀਮ ਕੋਰਟ ਵਲੋਂ ਯੂਜੀਸੀ ਦੇ ਨਵੇਂ ਨਿਯਮਾਂ ’ਤੇ ਰੋਕ

On Punjab

ਉਪ ਰਾਸ਼ਟਰਪਤੀ ਚੋਣ: ਪ੍ਰਧਾਨ ਮੰਤਰੀ ਮੋਦੀ ਵੱਲੋਂ ਰਾਧਾਕ੍ਰਿਸ਼ਨਨ ਦੇ ਨਾਮ ’ਤੇ ਸਰਬਸੰਮਤੀ ਬਣਾਉਣ ਦੀ ਅਪੀਲ

On Punjab

ਅਤੀਕ ਨੇ ਸਭ ਤੋਂ ਵੱਧ ਮੁਸਲਮਾਨਾਂ ਨੂੰ ਬਣਾਇਆ ਨਿਸ਼ਾਨਾ, ਅਸ਼ਰਫ਼ ਨੇ ਮਦਰੱਸੇ ਤੋਂ ਇੱਕ ਨਾਬਾਲਗ ਨੂੰ ਅਗਵਾ ਕਰਕੇ ਰਾਤ ਭਰ ਕੀਤਾ ਸੀ ਉਸ ਨਾਲ ਜਬਰ-ਜਨਾਹ

On Punjab