ਕੋਲੰਬੋ : ਸ੍ਰੀਲੰਕਾ ਦੇ ਅਧਿਕਾਰੀਆਂ ਨੇ ਇਸ ਸਾਲ 73 ਭਾਰਤੀਆਂ ਨੂੰ ਵੀਜ਼ਾ ਨਿਯਮ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਗਿ੍ਫ਼ਤਾਰ ਕੀਤਾ ਹੈ। ਸ਼ਨਿਚਰਵਾਰ ਨੂੰ ਕੋਲੰਬੋ ਤੋਂ ਕਰੀਬ 600 ਕਿਲੋਮੀਟਰ ਦੂਰ ਮਾਟੁਗਾਮਾ ‘ਚ ਇਕ ਫੈਕਟਰੀ ਤੋਂ ਕੁੱਲ 49 ਭਾਰਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ। ਇਮੀਗ੍ਰੇਸ਼ਨ ਤੇ ਪਰਵਾਸ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਇਹ ਸਾਰੇ ਵੀਜ਼ਾ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਰੁਕੇ ਹੋਏ ਸਨ। ਪਿਛਲੇ ਮਹੀਨੇ ਇੰਗੀਰੀਆ ਦੀ ਫੈਕਟਰੀ ‘ਚ ਕੰਮ ਕਰਨ ਵਾਲੇ 24 ਭਾਰਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ। ਉਹ ਵੀ ਵੀਜ਼ਾ ਮਿਆਦ ਤੋਂ ਬਾਅਦ ਰੁਕੇ ਹੋਏ ਸਨ। ਗਿ੍ਫ਼ਤਾਰ ਕੀਤੇ ਗਏ ਭਾਰਤੀਆਂ ਨੂੰ ਮਿਰਿਹਾਨਾ ‘ਚ ਸਥਿਤ ਇਮੀਗ੍ਰੇਸ਼ਨ ਹਿਰਾਸਤ ਕੇਂਦਰ ਭੇਜਿਆ ਗਿਆ ਹੈ। ਜ਼ਰੂਰੀ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਗਿ੍ਫ਼ਤਾਰ ਲੋਕਾਂ ਨੂੰ ਭਾਰਤ ਭੇਜਿਆ ਜਾਵੇਗਾ।
previous post
next post