ਇਜ਼ਰਾਈਲ ਦੇ ਸਫੀਰ ਰਾਨ ਮਲਕਾ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਅਤੇ ਇਜ਼ਰਾਈਲ ਵਿਚਾਲੇ ਆਪਸੀ ਸਹਿਯੋਗ ਤੇਜ਼ੀ ਨਾਲ ਵੱਧ ਰਿਹਾ ਹੈ ਤੇ ਸਰਕਾਰ ਚ ਬਦਲਾਅ ਹੋਣ ਤੇ ਵੀ ਦੋਪੱਖੀ ਸਬੰਧਾਂ ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਦੋਨਾਂ ਦੇਸ਼ਾਂ ਵਿਚਕਾਰ ਰਣਨੀਤਕ ਸਬੰਧ ਸਾਂਝੇ ਮੁੱਲ ਅਤੇ ਨਜ਼ਰੀਏ ਤੇ ਅਧਾਰਿਤ ਹੈ ਅਤੇ ਆਉਣ ਵਾਲੇ ਸਾਲਾਂ ਚ ਦੋਨਾਂ ਦੇਸ਼ਾਂ ਵਿਚਕਾਰ ਸਹਿਯੋਗ ਹੋਰ ਵਧੇਗਾ।
ਮੀਡੀਆ ਨਾਲ ਗੱਲਬਾਤ ਦੌਰਾਨ ਇਜ਼ਰਾਇਲੀ ਸਫੀਰ ਨੇ ਕਿਹਾ ਕਿ ਮੈਨੂੰ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਹੈ ਕਿ ਇਸ ਨਾਲ ਕੀ ਬਦਲਣਾ ਚਾਹੀਦੈ। ਇਹ ਦੋ ਦੇਸ਼ਾਂ ਦੇ ਵਿਚਕਾਰ ਦਾ ਰਿਸ਼ਤਾ ਹੈ। ਇਹ ਰਿਸ਼ਤਾ ਵੱਧ ਰਿਹਾ ਹੈ ਤੇ ਅੱਗੇ ਵੱਧ ਰਿਹਾ ਹੈ, ਸੱਤਾ ਚ ਕੌਣ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ।
ਮਲਕਾ ਇਜ਼ਰਾਈਲ ਦੇ 71ਵੇਂ ਆਜ਼ਾਦੀ ਦਿਹਾੜੇ ਮੌਕੇ ਮੀਡੀਆ ਨਾਲ ਗੱਲਬਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦੋਨਾਂ ਮੁਲਕ ਕਈ ਖੇਤਰਾਂ ਚ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੰਮ ਕਰ ਰਹੇ ਹਨ।