79.81 F
New York, US
August 25, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਵਿਜੀਲੈਂਸ ਬਿਊਰੋ ਵੱਲੋਂ 7 ਹਜ਼ਾਰ ਰੁਪਏ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਕਾਬੂ

ਫਿਰੋਜ਼ਪੁਰ-  ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੰਦ ਇੱਕ ਹਵਾਲਾਤੀ ਨੇ ਜੇਲ੍ਹ ਦੇ ਅੰਦਰੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ (Instagram) ’ਤੇ ਅਪਲੋਡ ਕਰ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਇਆ ਅਤੇ ਤਲਾਸ਼ੀ ਮੁਹਿੰਮ ਚਲਾ ਕੇ ਇੱਕ ਮੋਬਾਈਲ ਫੋਨ ਅਤੇ ਸਿੰਮ ਕਾਰਡ ਬਰਾਮਦ ਕਰ ਲਿਆ।

ਇੰਸਟਾਗ੍ਰਾਮ ‘ਤੇ ਵੀਡੀਓ ਵਾਇਰਲ ਹੋਣ ਮਗਰੋਂ ਖੁਲਾਸਾ- ਥਾਣਾ ਸਿਟੀ ਫਿਰੋਜ਼ਪੁਰ ਦੇ ਐੱਸ.ਆਈ. (SI) ਸੁਖਦੇਵ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਬਲਵਿੰਦਰ ਸਿੰਘ ਨੇ ਉਨ੍ਹਾਂ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਮੁਤਾਬਕ, ਬੀਤੀ 10 ਜੁਲਾਈ ਨੂੰ ਜੇਲ੍ਹ ਵਿੱਚ ਬੰਦ ਹਵਾਲਾਤੀ ਗੁਰਿੰਦਰ ਸਿੰਘ (ਪੁੱਤਰ ਸੁਰਿੰਦਰ ਸਿੰਘ, ਵਾਸੀ ਪਿੰਡ ਪੱਡੇ ਬੇਟ, ਥਾਣਾ ਢਿੱਲਵਾਂ, ਜ਼ਿਲ੍ਹਾ ਕਪੂਰਥਲਾ) ਨੇ ਜੇਲ੍ਹ ਦੇ ਅੰਦਰੋਂ ਹੀ ਇੱਕ ਵੀਡੀਓ ਬਣਾ ਕੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਸਾਂਝੀ ਕੀਤੀ ਸੀ।

ਸ਼ੁਰੂਆਤੀ ਤਲਾਸ਼ੀ ਰਹੀ ਨਾਕਾਮ; ਪੁੱਛਗਿੱਛ ‘ਚ ਮੰਨੀ ਗੱਲ- ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਹਵਾਲਾਤੀ ਗੁਰਿੰਦਰ ਸਿੰਘ ਦੀ ਬਾਰੀਕੀ ਨਾਲ ਨਿੱਜੀ ਤਲਾਸ਼ੀ ਲਈ ਗਈ। ਹਾਲਾਂਕਿ, ਸ਼ੁਰੂਆਤੀ ਤਲਾਸ਼ੀ ਦੌਰਾਨ ਕੈਦੀ ਕੋਲੋਂ ਕੋਈ ਵੀ ਇਤਰਾਜ਼ਯੋਗ ਚੀਜ਼ ਜਾਂ ਮੋਬਾਈਲ ਫੋਨ ਬਰਾਮਦ ਨਹੀਂ ਹੋ ਸਕਿਆ। ਇਸ ਤੋਂ ਬਾਅਦ ਜਦੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਹਵਾਲਾਤੀ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ, ਤਾਂ ਉਸ ਨੇ ਵੀਡੀਓ ਬਣਾਉਣ ਦੀ ਗੱਲ ਕਬੂਲ ਕਰ ਲਈ। ਹਵਾਲਾਤੀ ਨੇ ਖੁਲਾਸਾ ਕੀਤਾ ਕਿ ਇਹ ਵੀਡੀਓ ਉਸ ਨੇ ਕੁਝ ਦਿਨ ਪਹਿਲਾਂ ਉਸ ਸਮੇਂ ਬਣਾਈ ਸੀ ਜਦੋਂ ਉਸ ਨੂੰ ‘ਜਦੀਦ ਚੁੱਕੀਆਂ’ ਵਿੱਚ ਰੱਖਿਆ ਗਿਆ ਸੀ।

ਬੈਰਕ ਦੀਆਂ ਭੱਠੀਆਂ ਵਿੱਚੋਂ ਮੋਬਾਈਲ ਤੇ ਸਿੰਮ ਬਰਾਮਦ- ਹਵਾਲਾਤੀ ਵੱਲੋਂ ਦਿੱਤੀ ਗਈ ਨਿਸ਼ਾਨਦੇਹੀ ਦੇ ਆਧਾਰ ’ਤੇ ਜਦੋਂ ਬੈਰਕ ਨੰਬਰ 11 ਦੇ ਬਾਹਰ ਬਣੀਆਂ ਭੱਠੀਆਂ ਦੀ ਤਲਾਸ਼ੀ ਲਈ ਗਈ, ਤਾਂ ਉੱਥੋਂ ਲੁਕਾ ਕੇ ਰੱਖਿਆ ਹੋਇਆ 1 ਮੋਬਾਈਲ ਫੋਨ ਅਤੇ ਇੱਕ ਸਿੰਮ ਕਾਰਡ ਬਰਾਮਦ ਹੋਇਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜੇਲ੍ਹ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਦੋਸ਼ ਹੇਠ ਮੁਲਜ਼ਮ ਹਵਾਲਾਤੀ ਗੁਰਿੰਦਰ ਸਿੰਘ ਖ਼ਿਲਾਫ਼ ਪ੍ਰਿਜ਼ਨ ਐਕਟ (ਜੇਲ੍ਹ ਐਕਟ) ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

Related posts

ਨਿਊਜ਼ੀਲੈਂਡ ‘ਚ ਪ੍ਰਿਅੰਕਾ ਰਾਧਾ ਕ੍ਰਿਸ਼ਨਨ ਬਣੀ ਪਹਿਲੀ ਭਾਰਤਵੰਸ਼ੀ ਮੰਤਰੀ

On Punjab

Xiaomi ਭਾਰਤ ‘ਚ ਜਲਦੀ ਹੋਵੇਗਾ ਲਾਂਚ Redmi 4A, Redmi Note 14 ਸੀਰੀਜ਼ ਤੇ Xiaomi 15 ਇਸ ਸੀਰੀਜ਼ ਦੇ ਬੇਸ ਵੇਰੀਐਂਟ Redmi Note 14 ਸਮਾਰਟਫੋਨ MediaTek Dimensity 7025 Ultra ਚਿਪਸੈਟ, 5110mAh ਬੈਟਰੀ ਤੇ 45W ਚਾਰਜਿੰਗ ਸਪੀਡ ਨਾਲ ਆਉਂਦਾ ਹੈ। ਇਸ ਫੋਨ ‘ਚ 6.67-ਇੰਚ ਦਾ OLED ਡਿਸਪੇਲਅ ਦਿੱਤੀ ਗਈ ਹੈ। ਫੋਨ ‘ਚ 50MP ਦਾ ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ।

On Punjab

Saudi Arabia ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅੱਜ ਹੋਣਗੇ ਭਾਰਤ ਦੇ ਰਾਜਕੀ ਦੌਰੇ ‘ਤੇ

On Punjab