79.59 F
New York, US
July 14, 2025
PreetNama
ਖੇਡ-ਜਗਤ/Sports News

ਵਿਗਿਆਨੀ ਨੇ ਸਚਿਨ ਤੇਂਦੁਲਕਰ ਦੇ ਨਾਂ ‘ਤੇ ਰੱਖਿਆ ਮੱਕੜੀ ਦੀ ਪ੍ਰਜਾਤੀ ਦਾ ਨਾਮ

Spider Species Named Tendulkar: ਨਵੀਂ ਦਿੱਲੀ: ਸਚਿਨ ਤੇਂਦੁਲਕਰ ਜਿਨ੍ਹਾਂ ਨੂੰ ਕ੍ਰਿਕਟ ਦੇ ਸਫਲ ਖਿਡਾਰੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ । ਸਚਿਨ ਤੇਂਦੁਲਕਰ ਦਾ ਜਾਦੂ ਖੇਡ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਬੋਲ ਰਿਹਾ ਹੈ । ਸਚਿਨ ਦੇ ਸੰਨਿਆਸ ਲੈਣ ਤੋਂ ਬਾਅਦ ਵੀ ਉਸ ਦੇ ਪ੍ਰਸ਼ੰਸਕਾਂ ਵਿੱਚ ਉਨ੍ਹਾਂ ਦਾ ਕ੍ਰੇਜ਼ ਘੱਟ ਨਹੀਂ ਹੋਇਆ ਹੈ ।

ਇੱਕ ਅਜਿਹਾ ਮਾਮਲਾ ਗੁਜਰਾਤ ਤੋਂ ਸਾਹਮਣੇ ਆਇਆ ਹੈ, ਜਿੱਥੇ ਗੁਜਰਾਤ ਦੇ ਇੱਕ ਖੋਜਕਰਤਾ ਧਰੁਵ ਪ੍ਰਜਾਪਤੀ ਵੱਲੋਂ ਮੱਕੜੀ ਦੀਆਂ ਦੋ ਨਵੀਆਂ ਕਿਸਮਾਂ ਲੱਭੀਆਂ ਗਈਆਂ ਹਨ । ਜਿਸ ਵਿੱਚ ਉਸ ਨੇ ਮੱਕੜੀ ਦੀ ਇੱਕ ਪ੍ਰਜਾਤੀ ਦਾ ਨਾਂ ‘ਮਰੇਂਗੋ ਸਚਿਨ ਤੇਂਦੁਲਕਰ‘ ਰੱਖਿਆ ਹੈ ।

ਦਰਅਸਲ, ਧਰੁਵ ਪ੍ਰਜਾਪਤੀ ਗੁਜਰਾਤ ਦੇ ਵਾਤਾਵਰਣ ਸਿੱਖਿਆ ਤੇ ਖੋਜ ਫਾਉਂਡੇਸ਼ਨ ਨਾਲ ਜੁੜੇ ਹੋਏ ਹਨ । ਉਨ੍ਹਾਂ ਦੱਸਿਆ ਕਿ ਸਪਾਈਡਰ ਵਰਗੀਕਰਨ ਵਿੱਚ ਪੀਐਚਡੀ ਕਰਨ ਦੀ ਪ੍ਰੇਰਣਾ ਉਸ ਨੂੰ ਸਚਿਨ ਤੇਂਦੁਲਕਰ ਤੋਂ ਹੀ ਮਿਲੀ । ਜਿਸ ਕਾਰਨ ਉਸਨੇ ਸਚਿਨ ਦੇ ਸਨਮਾਨ ਵਿੱਚ ਆਪਣੀ ਸ਼ਰਧਾ ਜ਼ਾਹਿਰ ਕਰਨ ਦਾ ਵਿਲੱਖਣ ਤਰੀਕਾ ਅਪਣਾਇਆ ਹੈ ।

ਦੱਸ ਦੇਈਏ ਕਿ ਸਾਲ 2015 ਵਿੱਚ ਧੁਰਵ ਨੇ ‘ਮਰੇਂਗੋ ਸਚਿਨ ਤੇਂਦੁਲਕਰ’ ਜਾਤੀ ਨੂੰ ਖੋਜਿਆ ਸੀ. ਜਿਸ ਤੋਂ ਬਾਅਦ ਸਾਲ 2017 ਵਿੱਚ ਖੋਜ ਤੇ ਪਛਾਣ ਦਾ ਕੰਮ ਪੂਰਾ ਕੀਤਾ । ਦਰਅਸਲ, ਉਸ ਵੱਲੋਂ ਲਭੀ ਗਈ ਮੱਕੜੀ ਦੀ ਦੂਜੀ ਸਪੀਸੀਜ਼ ਦਾ ਨਾਂ ਸੰਤ ਕੁਰਿਆਕੋਸ ਇਲਿਆਸ ਚਾਵੜਾ ਵੱਲੋਂ ਪ੍ਰੇਰਿਤ ਕੀਤੀ ਗਈ ਹੈ ।

Related posts

ਮਹਿਲਾ ਅੰਡਰ-19 ਟੀ20 ਵਿਸ਼ਵ ਕੱਪ: ਪਾਕਿਸਤਾਨ ਤੇ ਨੇਪਾਲ ਨੇ ਚੌਥੇ ਸਥਾਨ ਦੇ ਪਲੇਅਆਫ ਮੈਚ ਜਿੱਤੇ

On Punjab

ਕੈਂਸਰ ਨੂੰ ਮਾਤ ਦੇ ਕੇ ਕੋਰਟ ‘ਤੇ ਡੇਢ ਸਾਲ ਬਾਅਦ ਮੁੜੀ ਸੁਆਰੇਜ ਨਵਾਰੋ

On Punjab

ਮਸ਼ਹੂਰ ਐਕਟਰ ਸਤੀਸ਼ ਕੌਸ਼ਿਕ ਦਾ ਦੇਹਾਂਤ, ਸੋਸ਼ਲ ਮੀਡੀਆ ‘ਤੇ ਅਨੁਪਮ ਖੇਰ ਨੇ ਦਿੱਤੀ ਜਾਣਕਾਰੀ

On Punjab