PreetNama
ਸਮਾਜ/Social

ਲਾਈਵ ਰਿਪੋਰਟਿੰਗ ਦੌਰਾਨ ਹੋਇਆ ਕੁਝ ਅਜਿਹਾ ਕਿ ਹੱਸ-ਹੱਸ ਦੂਹਰੇ ਹੋਏ ਐਂਕਰ

ਨਵੀਂ ਦਿੱਲੀ: ਗ੍ਰੀਸ ‘ਚ ਲਾਈਵ ਟੀਵੀ ਦੌਰਾਨ ਰਿਪੋਰਟਰ ਨਾਲ ਕੁਝ ਅਜਿਹਾ ਹੋਇਆ ਜਿਸ ਨੂੰ ਵੇਖ ਕੇ ਐਂਕਰ ਵੀ ਹੱਸ-ਹੱਸ ਕੇ ਦੂਹਰੇ ਹੋ ਗਏ। ਅਸਲ ‘ਚ ਲਾਈਵ ਰਿਪੋਰਟਟਿੰਗ ਦੌਰਾਨ ਰਿਪੋਰਟਰ ਪਿੱਛੇ ਸੂਰ ਪੈ ਗਿਆ। ਉਧਰ ਸਟੂਡੀਓ ‘ਚ ਖੜ੍ਹੇ ਐਂਕਰਸ ਹੱਸ-ਹੱਸ ਕਮਲੇ ਹੋ ਗਏ। ਇਹ ਘਟਨਾ ਇੱਕ ਨਿਊਜ਼ ਦੇ ਮਾਰਨਿੰਗ ਸ਼ੋਅ ‘ਚ ਲਾਸੋਜ ਮੈਂਟੀਕੋਸ ਕਿਨੇਟਾ ਨਾਲ ਇਹ ਘਟਨਾ ਹੋਈ। ਉਹ ਫਲੱਡ ਡੈਮੇਜ ਬਾਰੇ ਰਿਪੋਰਟ ਕਰਨ ਕਿਨੇਟਾ ਸ਼ਹਿਰ ਗਿਆ ਸੀ।

ਸੀਐਨਐਨ ਦੀ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਲਾਈਵ ਟੀਵੀ ਦੌਰਾਨ ਇੱਕ ਸੂਰ ਰਿਪੋਰਟ ਕੋਲ ਆਇਆ ਤੇ ਉਸ ਨੂੰ ਧੱਕਾ ਦੇਣ ਲੱਗਿਆ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਰਿਪੋਰਟਰ ਕੈਮਰੇ ਸਾਹਮਣੇ ਰਿਪੋਰਟਿੰਗ ਕਰਦਾ ਹੈ ਤਾਂ ਉੱਥੇ ਇੱਕ ਸੂਰ ਆ ਜਾਂਦਾ ਹੈ ਜਿਸ ਤੋਂ ਡਰ ਕੇ ਰਿਪੋਰਟਰ ਇਧਰ-ਉਧਰ ਭੱਜਣ ਲੱਗ ਜਾਂਦਾ ਹੈ।ਇਹ ਸਭ ਵੇਖ ਐਂਕਰ ਹੱਸਣ ਲੱਗ ਜਾਂਦੇ ਹਨ। ਟਵਿਟਰ ‘ਤੇ ਇਸ ਵੀਡੀਓ ਨੂੰ 26 ਨਵੰਬਰ ਨੂੰ ਸ਼ੇਅਰ ਕੀਤਾ ਗਿਆ ਸੀ ਜਿਸ ਨੂੰ ਇੱਕ ਲੱਖ ਤੋਂ ਜ਼ਿਆਦ ਵਿਊਜ਼ ਮਿਲ ਚੁੱਕੇ ਹਨ ਤੇ ਨਾਲ ਹੀ 1.5 ਹਜ਼ਾਰ ਲਾਈਕਸ ਤੇ 600 ਤੋਂ ਜ਼ਿਆਦਾ ਰਿ-ਟਵੀਟ ਮਿਲ ਚੁੱਕੇ ਹਨ।

Related posts

Asian Games 2023 : ਏਸ਼ੀਅਨ ਗੇਮਜ਼ ‘ਚ ਭਾਰਤ ਦੀ ‘ਸੈਂਚੁਰੀ’ ‘ਤੇ PM Modi ਨੇ ਦਿੱਤੀ ਵਧਾਈ, 10 ਅਕਤੂਬਰ ਨੂੰ ਖਿਡਾਰੀਆਂ ਨੂੰ ਮਿਲਣਗੇ

On Punjab

Fact Check : ਤਿਰੰਗਾ ਫੜੇ ਯੂਕਰੇਨ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਇਹ ਫੋਟੋ ਭਾਰਤੀ ਵਿਦਿਆਰਥੀਆਂ ਦੀ ਹੈ, ਪਾਕਿਸਤਾਨੀਆਂ ਦੀ ਨਹੀਂ

On Punjab

ਹਰਮੀਤ ਸਿੰਘ ਸੰਧੂ ਨੇ ਵਿਧਾਇਕ ਵਜੋਂ ਹਲਫ਼ ਲਿਆ, ਤਰਨ ਤਾਰਨ ਦੇ ਵਿਕਾਸ ਦਾ ਦਿੱਤਾ ਭਰੋਸਾ

On Punjab