58.75 F
New York, US
October 24, 2026
PreetNama
ਫਿਲਮ-ਸੰਸਾਰ/Filmy

ਰਾਖੀ ਸਾਵੰਤ ਨੇ ਕਰਵਾਇਆ ਆਪਣੇ NRI ਫੈਨ ਨਾਲ ਵਿਆਹ, ਹੁਣ ਕਰਨਾ ਚਾਹੁੰਦੀ ਇਹ ਕੰਮ

ਮੁੰਬਈ: ਬਾਲੀਵੁੱਡ ਦੀ ਡ੍ਰਾਮਾ ਕੁਈਨ ਰਾਖੀ ਸਾਵੰਤ ਅਕਸਰ ਆਪਣੇ ਬਿਆਨਾਂ ਕਰਕੇ ਸੁਰਖੀਆਂ ‘ਚ ਰਹਿੰਦੀ ਹੈ। ਅੱਜਕੱਲ੍ਹ ਰਾਖੀ ਫੇਰ ਸੁਰਖੀਆਂ ‘ਚ ਹੈ। ਇਸ ਦਾ ਕਾਰਨ ਉਸ ਦਾ ਅਚਾਨਕ ਵਿਆਹ ਕਰ ਲੈਣਾ ਹੈ। ਉਸ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਨੂੰ ਦੇਖ ਹਰ ਕੋਈ ਉਸ ਤੋਂ ਵਿਆਹ ਬਾਰੇ ਪੁੱਛ ਰਿਹਾ ਹੈ।

ਪਹਿਲਾਂ ਤਾਂ ਰਾਖੀ ਨੇ ਕਿਹਾ ਸੀ ਕਿ ਉਸ ਨੇ ਇਹ ਬ੍ਰਾਈਡ ਫੋਟੋਸ਼ੂਟ ਕੀਤਾ ਹੈ। ਇਸ ਤੋਂ ਬਾਅਦ ਖ਼ਬਰਾਂ ਹਨ ਕਿ ਉਸ ਨੇ ਆਪਣੇ ਫੈਨ ਰਿਤੇਸ਼ ਨਾਲ ਵਿਆਹ ਕੀਤਾ ਹੈ ਜੋ ਯੂਰਪ ਦਾ ਰਹਿਣ ਵਾਲਾ ਹੈ। 36 ਸਾਲਾ ਰਿਤੇਸ਼ ਐਨਆਰਆਈ ਬਿਜਨੈੱਸਮੈਨ ਹੈ। ਰਾਖੀ ਨੇ ‘ਏਬੀਪੀ ਨਿਊਜ਼‘ ਨਾਲ ਗੱਲ ਕਰ ਇਸ ਬਾਰੇ ਜਾਣਕਾਰੀ ਦਿੱਤੀ।

ਇਸ ਦੇ ਨਾਲ ਹੀ ਰਾਖੀ ਨੇ ਵਿਆਹ ਦੇ ਨਾਲ ਹੀ ਬੱਚੇ ਪੈਦਾ ਕਰਨ ਦਾ ਸਾਲ ਤੇ ਗਿਣਤੀ ਵੀ ਤੈਅ ਕਰ ਲਈ ਹੈ। ਰਾਖੀ ਨੇ ਹੱਸਦੇ ਹੋਏ ਕਿਹਾ. “ਮੈਂ ਸਾਲ 2020 ਤਕ ਜਾਨੀ–ਮਾਨੀ ਕੋਰੀਓਗ੍ਰਾਫਰ ਤੇ ਫ਼ਿਲਮੇਕਰ ਫਰਾਹ ਖ਼ਾਨ ਦੀ ਤਰ੍ਹਾਂ ਇੱਕੋ ਸਮੇਂ ਤਿੰਨ ਬੱਚਿਆਂ ਨੂੰ ਜਨਮ ਦੇਣਾ ਚਾਹੁੰਦੀ ਹਾਂ।”

Related posts

ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਪ੍ਰਿਯੰਕਾ-ਨਿਕ ਦੇ ਪਰਿਵਾਰ ਵਿੱਚ ਆਇਆ ਨੰਨ੍ਹਾ ਮਹਿਮਾਨ

On Punjab

ਐਕਸੀਡੈਂਟ ਤੋਂ ਬਾਅਦ ਅਜਿਹੀ ਹੋਈ ਸ਼ਬਾਨਾ ਦੀ ਹਾਲਤ, ਡਰਾਈਵਰ ‘ਤੇ ਕੇਸ ਦਰਜ

On Punjab

ਹੁਣ ਕੰਗਨਾ ਰਣੌਤ ਨੇ ਜਯਾ ਬੱਚਨ ਨਾਲ ਲਾਇਆ ਆਢਾ, ਕਿਹਾ- ਜੇਕਰ ਅਭਿਸ਼ੇਕ ਲੈ ਲਏ ਫਾਂਸੀ ਤਾਂ ਵੀ ਤੁਸੀਂ ਅਜਿਹਾ ਕਹਿੰਦੇ?

On Punjab