75.7 F
New York, US
July 27, 2024
PreetNama
ਸਮਾਜ/Social

ਮੋਬਾਈਲ ਗੇਮ ਦੇ ਚੱਕਰ ‘ਚ ਕੁੜੀ ਨੇ ਛੱਡਿਆ ਘਰ, 20 ਦਿਨਾਂ ‘ਚ ਇਕੱਲੀ ਨੇ ਘੁੰਮੇ 7 ਸ਼ਹਿਰ

ਨਵੀਂ ਦਿੱਲੀ: ਉੱਤਰਾਖੰਡ ਦੇ ਸਕੂਲ ਦੀ ਵਿਦਿਆਰਥਣ ‘ਟੈਕਸੀ ਡ੍ਰਾਈਵਰ 2’ ਨਾਂ ਦੀ ਮੋਬਾਈਲ ਗੇਮ ਦੇ ਚੱਕਰ ਵਿੱਚ ਘਰੋਂ ਭੱਜ ਗਈ ਤੇ 20 ਦਿਨਾਂ ਅੰਦਰ 7 ਸ਼ਹਿਰ ਘੁੰਮ ਆਈ। ਲੜਕੀ ਉੱਤਰਾਖੰਡ ਦੇ ਪੰਤ ਨਗਰ ਦੀ ਰਹਿਣ ਵਾਲੀ ਹੈ। ਉਸ ਦੀ ਇਹ ਯਾਤਰਾ ਉਦੋਂ ਖ਼ਤਮ ਹੋਈ ਜਦੋਂ ਪੁਲਿਸ ਨੇ ਦਿੱਲੀ ਵਿੱਚ ਬੁੱਧਵਾਰ ਦੇਰ ਰਾਤ ਵਿਦਿਆਰਥਣ ਨੂੰ ਰੋਕਿਆ ਤੇ ਉਸ ਕੋਲੋਂ ਪੁੱਛਗਿੱਛ ਕੀਤੀ। ਉਸ ਨੇ ਦੱਸਿਆ ਕਿ ਉਹ ਘਰੋਂ ਬਿਨਾ ਦੱਸੇ ਨਿਕਲੀ ਹੈ। ਇਸ ਮਗਰੋਂ ਦਿੱਲੀ ਪੁਲਿਸ ਨੇ ਪੰਤ ਨਗਰ ਪੁਲਿਸ ਨਾਲ ਸੰਪਰਕ ਕੀਤਾ ਤੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ।

ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਏਮਜ਼ ਵਿੱਚ ਆਪਣੇ ਭਰਾ ਨੂੰ ਮਿਲਣ ਆਈ ਸੀ ਪਰ ਬਾਅਦ ਵਿੱਚ ਉਸ ਨੇ ਸਭ ਸੱਚ ਦੱਸ ਦਿੱਤਾ। ਪੁਲਿਸ ਨੂੰ ਉਸ ਕੋਲੋਂ ਇੱਕ ਕਾਗਜ਼ ਮਿਲਿਆ, ਜਿਸ ਵਿੱਚ ਕਈ ਫੋਨ ਨੰਬਰ ਲਿਖੇ ਹੋਏ ਸੀ। ਪੁਲਿਸ ਨੇ ਉਨ੍ਹਾਂ ਨੰਬਰਾਂ ਤੋਂ ਪਤਾ ਲਾਇਆ ਕਿ ਲੜਕੀ ਪਿਛਲੇ ਕਈ ਦਿਨਾਂ ਤੋਂ ਘਰੋਂ ਗਾਇਬ ਹੈ। ਪੁਲਿਸ ਨੇ ਲੜਕੀ ਦੇ ਪਰਿਵਾਰ ਨਾਲ ਸਪੰਰਕ ਕੀਤਾ ਤੇ ਉਸ ਦੇ ਮਾਤਾ-ਪਿਤਾ ਉਸ ਨੂੰ ਲੈਣ ਲਈ ਦਿੱਲੀ ਆਏ।

ਪੁਲਿਸ ਮੁਤਾਬਕ ਲੜਕੀ ਨੂੰ ਦੱਖਣ ਕੋਰੀਆਈ 3D ਮੋਬਾਈਲ ਡ੍ਰਾਈਵਿੰਗ ਗੇਮ ‘ਟੈਕਸੀ ਡ੍ਰਾਈਵਰ 2’ ਦੀ ਆਦਤ ਪੈ ਗਈ ਸੀ। ਉਹ ਆਪਣੀ ਮਾਂ ਦੇ ਫੋਨ ਵਿੱਚ ਇਹ ਗੇਮ ਖੇਡਦੀ ਸੀ। ਗੇਮ ਵਿੱਚ ਖਿਡਾਰੀ ਇੱਕ ਟੈਕਸੀ ਦੇ ਪਹੀਆਂ ਪਿੱਛੇ ਨਿਕਲਦੇ ਹਨ ਤੇ ਆਪਣੇ ਗਾਹਕਾਂ ਨਾਲ ਵੱਡੇ ਮਹਾਨਗਰ ਦੀ ਦੌੜ ਲਾਉਂਦੇ ਹਨ। ਲੜਕੀ ਵੀ ਇਸੇ ਗੇਮ ਵਾਂਗ ਕਰਨ ਲੱਗ ਗਈ ਸੀ।

Related posts

ਗਲਤੀਆਂ ਤੋਂ ਸਿੱਖ ਜ਼ਿੰਦਗੀ ਨੂੰ ਖ਼ੁਸ਼ਹਾਲ ਬਣਾਈਏ…

Pritpal Kaur

ਤੋਸ਼ਾਖਾਨਾ ਮਾਮਲੇ ‘ਚ ਇਮਰਾਨ ਖ਼ਾਨ ਨੂੰ ਮਿਲੇਗੀ ਰਾਹਤ ! ਸਜ਼ਾ ਖ਼ਿਲਾਫ਼ ਪਾਈ ਪਟੀਸ਼ਨ ’ਤੇ ਅੱਜ ਫ਼ੈਸਲਾ ਸੁਣਾ ਸਕਦੀ ਹੈ ਅਦਾਲਤ

On Punjab

ਕੈਨੇਡਾ ਦੇ ਰੈਡ ਡੀਅਰ ਸਿਟੀ ’ਚ ਇਕ ਪੁਰਾਣੇ ਚਰਚ ਨੂੰ ਗੁਰਦੁਆਰੇ ’ਚ ਬਦਲਿਆ, ਪਿਛਲੇ 20 ਸਾਲਾਂ ਤੋਂ ਗੁਰਦੁਆਰਾ ਬਣਾਉਣ ਲਈ ਕਰ ਰਹੇ ਸੀ ਯਤਨ

On Punjab