ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ 14ਵੇਂ ਮੋਹਨ ਲਾਲ ਭਾਸਕਰ ਆਰਟ ਐਂਡ ਥਿਏਟਰ ਫੈਸਟੀਵਲ ਦੌਰਾਨ ਕਰਵਾਏ ਗਏ ਮੁਸ਼ਾਇਰੇ ਦੀ ਆਡੀਓ ਸੀਡੀ ਅੱਜ ਰਿਲੀਜ਼ ਕੀਤੀ ਗਈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੂੰ ਸਰਹੱਦੀ ਖੇਤਰ ਫਿਰੋਜ਼ਪੁਰ ਵਿਖੇ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਅਤੇ ਐਜੂਕੇਸ਼ਨਲ ਸੋਸਾਇਟੀ ਵੱਲੋਂ ਸਮੇਂ ਸਮੇਂ ਤੇ ਕਰਵਾਏ ਜਾ ਰਹੇ ਸੰਸਕ੍ਰਿਤਿਕ, ਕਲਾ ਅਤੇ ਸਮਾਜ ਭਲਾਈ ਦੇ ਕੰਮਾਂ ਬਾਰੇ ਵਿਸਥਾਰ ਪੂਰਕ ਜਾਣਕਾਰੀ ਸੰਸਥਾ ਦੇ ਅਧਿਕਾਰੀਆਂ ਸ਼ਲਿੰਦਰ ਭਲਾ ਵੱਲੋਂ ਦਿੱਤੀ ਗਈ। ਇਸ ਮੌਕੇ ਤੇ ਸੰਤੋਖ ਸਿੰਘ ਅਤੇ ਅਮਰਜੀਤ ਸਿੰਘ ਭੋਗਲ ਵੀ ਹਾਜ਼ਰ ਸਨ।
ਇਸ ਮੌਕੇ ਸੰਸਥਾ ਦੇ ਉਪ ਪ੍ਰਧਾਨ ਡਾ. ਐੱਸਐੱਨ ਰੁਧਰਾ ਨੇ ਮੁੱਖ ਮੰਤਰੀ ਪੰਜਾਬ ਵੱਲੋਂ ਉਪਰੋਕਤ ਸੀਡੀ ਰਿਲੀਜ਼ ਕਰਨ ਤੇ ਹਾਰਦਿਕ ਧੰਨਵਾਦ ਕੀਤਾ ਅਤੇ ਭਰੋਸਾ ਦੁਆਇਆ ਕਿ ਇਹ ਸੰਸਥਾ ਭਵਿੱਖ ਦੇ ਵਿਚ ਵੀ ਆਪਣੀ ਇਹ ਯਤਨ ਸਮਾਜ ਭਲਾਈ, ਕਲਾ ਅਤੇ ਸੰਸਕ੍ਰਿਤਿਕ ਗਤੀਵਿਧੀਆਂ ਦੇ ਪ੍ਰਸਾਰ ਲਈ ਕਰਦੀ ਰਹੇਗੀ। ਇਸ ਮੌਕੇ ਤੇ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਦੀ ਮੁੱਖ ਸਰਪ੍ਰਸਤ ਸ਼੍ਰੀਮਤੀ ਪ੍ਰਭਾ ਭਾਸਕਰ, ਗਗਨ ਸਿੰਗਲਾ, ਸਮੀਰ ਮਿੱਤਲ, ਪੁਨੀਤ ਸ਼ਰਮਾ, ਰਿਸ਼ਭ ਭਾਸਕਰ, ਹਰਮੀਤ ਵਿਦਿਆਰਥੀ, ਮਨੋਜ ਗੁਪਤਾ, ਪ੍ਰੋ. ਗੁਰਤੇਜ ਕੋਹਾਰਵਾਲਾ, ਡਾ. ਨਰੇਸ਼ ਖੰਨਾ, ਡਾ. ਹਰਸ਼ ਭੋਲਾ, ਹਰਸ਼ ਅਰੋੜਾ, ਅਮਨ ਦਿਉੜਾ, ਝਲਕੇਸ਼ਵਰ ਭਾਸਕਰ, ਪ੍ਰਦੀਪ ਢੀਂਗਰਾ, ਮੁਨੀਸ਼ ਪੁੰਜ ਨੇ ਹਾਰਦਿਕ ਖੁਸ਼ੀ ਦਾ ਪ੍ਰਗਟਾਵਾ ਕੀਤਾ।