ਪਾਲੀਵੁਡ ਦੀ ਮਸ਼ਹੂਰ ਸਿੰਗਰ ਮਿਸ ਪੂਜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਸੋਸ਼ਲ ਮੀਡੀਆ ਜ਼ਰੀਏ ਹੀ ਮਿਸ ਪੂਜਾ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਅਕਸਰ ਹੀ ਮਿਸ ਪੂਜਾ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰ ਸੁਰਖੀਆਂ ‘ਚ ਛਾਈ ਰਹਿੰਦੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ।Home News Entertainment ਮਿਸ ਪੂਜਾ ਦੇ ਗੀਤਾਂ ‘ਤੇ ਇਹਨਾਂ ਵਿਦੇਸ਼ੀਆਂ ਨੇ ਪਾਇਆ ਭੰਗੜਾ
ਮਿਸ ਪੂਜਾ ਦੇ ਗੀਤਾਂ ‘ਤੇ ਇਹਨਾਂ ਵਿਦੇਸ਼ੀਆਂ ਨੇ ਪਾਇਆ ਭੰਗੜਾOct 03, 2019 11:58 AmFACEBOOKTWITTERGOOGLE+LINKEDINTUMBLRPINTERESTMAILwhatsappWHATSAPP0LIKE
miss pooja share dance video : ਪਾਲੀਵੁਡ ਦੀ ਮਸ਼ਹੂਰ ਸਿੰਗਰ ਮਿਸ ਪੂਜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਸੋਸ਼ਲ ਮੀਡੀਆ ਜ਼ਰੀਏ ਹੀ ਮਿਸ ਪੂਜਾ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਅਕਸਰ ਹੀ ਮਿਸ ਪੂਜਾ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰ ਸੁਰਖੀਆਂ ‘ਚ ਛਾਈ ਰਹਿੰਦੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ।
miss pooja share dance video
ਇਸ ਵੀਡੀਓ ‘ਚ ਮਿਸ ਪੂਜਾ ਦੇ ਨਾਲ ਇੱਕ ਵਿਦੇਸ਼ੀ ਜੋੜਾ ਉਨ੍ਹਾਂ ਦੇ ਗੀਤ ਫਿਸ਼ ਕੱਟ ‘ਤੇ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਗੋਰੀ ਬੀਬੀ ਐਂਡ ਕਰਾਈ ਜਾਂਦੀ ਮਿਸ ਪੂਜਾ ਦੇ ਗਾਣੇ ‘ਤੇ ਭੰਗੜਾ ਪਾਈ ਜਾਂਦੀ”। ਇਸ ਵੀਡੀਓ ਨੂੰ ਵੇਖ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬੀ ਗੀਤਾਂ ਨੂੰ ਸਿਰਫ਼ ਪੰਜਾਬ ਅਤੇ ਹਿੰਦੁਸਤਾਨ ਦੇ ਸੂਬਿਆਂ ‘ਚ ਹੀ ਨਹੀਂ ਬਲਕਿ ਦੁਨੀਆ ਭਰ ‘ਚ ਸੁਣਿਆ ਜਾਂਦਾ ਹੈ। ਇਸ ਵੀਡੀਓ ‘ਚ ਭੰਗੜਾ ਪਾਉਣ ਵਾਲੀ ਇਸ ਜੋੜੀ ਦਾ ਭੰਗੜਾ ਵੀ ਵੇਖਣ ਲਾਇਕ ਹੈ। ਮਿਸ ਪੂਜਾ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਤੋਂ ਬਾਅਦ ਇੱਕ ਉਹ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਰਹੀ ਹੈ। ਹਾਲ ‘ਚ ਹੀ ਉਨ੍ਹਾਂ ਦਾ ਗੀਤ ‘ਪਾਸਵਰਡ’ ਆਇਆ ਸੀ ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ। ਮਿਸ ਪੂਜਾ ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕਮਾਲ ਵਿਖਾ ਚੁੱਕੀ ਹੈ ਅਤੇ ਕਈ ਫ਼ਿਲਮਾਂ ‘ਚ ਨਜ਼ਰ ਆਈ ਸੀ।ਜਿੰਨਾ ਪਸੰਦ ਪੂਜਾ ਦੇ ਗੀਤਾਂ ਨੂੰ ਕੀਤਾ ਜਾਂਦਾ ਹੈ ਉਹਨਾਂ ਹੀ ਪਸੰਦ ਉਹਨਾਂ ਦੀ ਅਦਾਕਾਰੀ ਨੂੰ ਵੀ ਕੀਤਾ ਜਾਂਦਾ ਹੈ। ਮਿਸ ਪੂਜਾ ਅਕਸਰ ਹੀ ਟਿਕ ਟਾਕ ‘ਤੇ ਵੀਡੀਓਜ਼ ਬਣਾ ਆਪਣੇ ਹੋਰਨਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਗੱਲ ਕੀਤੀ ਜਾਏ ਮਿਸ ਪੂਜਾ ਦੇ ਵਰਕਫਰੰਟ ਦੀ ਤਾਂ ਅੱਜ ਕੱਲ੍ਹ ਉਹ ਨਿਊਯਾਰਕ ‘ਚ ਹੈ। ਜਿੱਥੇ ਕਿ ਉਹ ਛੁੱਟੀਆਂ ਮਨ੍ਹਾ ਰਹੀ ਹੈ ਅਤੇ ਲਗਾਤਾਰ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰ ਰਹੀ ਹੈ।