66.6 F
New York, US
June 24, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਾਲੇਰਕੋਟਲਾ: ਕੂੜੇ ਦੇ ਢੇਰ ‘ਚ ਜ਼ਬਰਦਸਤ ਧਮਾਕਾ

ਮਾਲੇਰਕੋਟਲਾ- ਅੱਜ ਦੇਰ ਸ਼ਾਮ ਕਰੀਬ ਸਾਢੇ ਪੰਜ ਵਜੇ ਮਾਲੇਰਕੋਟਲਾ-ਹਥੋਆ ਸੜਕ ’ਤੇ ਸਥਿਤ ਲਸਾੜਾ ਡਰੇਨ ਦੇ ਪੁਲ ਨੇੜੇ ਕੂੜੇ ਦੇ ਢੇਰ ਵਿੱਚ ਇੱਕ ਜ਼ਬਰਦਸਤ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਇਹ ਧਮਾਕੇ ਵਾਲੀ ਥਾਂ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫ਼ਾ ਅਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਦੀ ਰਿਹਾਇਸ਼ ‘ਮਾਲੇਰਕੋਟਲਾ ਹਾਊਸ’ ਤੋਂ ਮਹਿਜ਼ ਕੁਝ ਮੀਟਰ ਦੀ ਦੂਰੀ ’ਤੇ ਹੀ ਸਥਿਤ ਹੈ।

ਧਮਾਕੇ ਦੀ ਸੂਚਨਾ ਮਿਲਦਿਆਂ ਹੀ ਐੱਸ ਐੱਸ ਪੀ ਮਾਲੇਰਕੋਟਲਾ ਗੁਰਮੀਤ ਸਿੰਘ ਪੁਲੀਸ ਅਧਿਕਾਰੀਆਂ ਸਮੇਤ ਮੌਕੇ ’ਤੇ ਪਹੁੰਚ ਗਏ। ਪ੍ਰਾਪਤ ਜਾਣਕਾਰੀ ਮੁਤਾਬਿਕ ਅੱਜ ਸ਼ਾਮ ਕਰੀਬ ਸਾਢੇ ਪੰਜ ਵਜੇ ਅਮੀਰ ਹਮਜ਼ਾ ਪੁੱਤਰ ਨੂਰ ਦੀਨ ਦੀਆਂ ਮੱਝਾਂ ਡਰੇਨ ਨੇੜੇ ਚਰ ਰਹੀਆਂ ਸਨ। ਜਿਉਂ ਹੀ ਮੱਝਾਂ ਪੁਲ ਕੋਲ ਪਹੁੰਚੀਆਂ, ਤਾਂ ਕੂੜੇ ਦੇ ਢੇਰ ਵਿੱਚੋਂ ਇੱਕ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਇੰਨਾ ਭਿਆਨਕ ਸੀ ਕਿ ਇੱਕ ਮੱਝ ਦੀ ਪਿਛਲੀ ਖੱਬੀ ਲੱਤ ਉੱਡ ਗਈ ਅਤੇ ਉਸ ਦਾ ਪੇਟ ਫਟਣ ਕਾਰਨ ਅੰਤੜੀਆਂ ਬਾਹਰ ਆ ਗਈਆਂ।

ਐੱਸ ਐੱਸ ਪੀ ਗੁਰਮੀਤ ਸਿੰਘ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਦੱਸਿਆ ਕਿ ਨੇੜੇ ਰਹਿੰਦੇ ਲੋਕਾਂ ਮੁਤਾਬਕ ਪਿਛਲੇ ਸਾਲ ਵੀ ਇਸੇ ਜਗ੍ਹਾ ਕੂੜੇ ਦੇ ਢੇਰ ਵਿੱਚ ਅਜਿਹਾ ਹੀ ਜ਼ੋਰਦਾਰ ਧਮਾਕਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਇਸ ਘਟਨਾ ਦੀ ਵੱਖ-ਵੱਖ ਪਹਿਲੂਆਂ ਤੋਂ ਬਾਰੀਕੀ ਨਾਲ ਜਾਂਚ ਕਰਨ ਲਈ ਫੋਰੈਂਸਿਕ ਟੀਮਾਂ ਨੂੰ ਬੁਲਾ ਲਿਆ ਗਿਆ ਹੈ। ਘਟਨਾ ਸਥਾਨ ਦੇ ਨੇੜੇ ਹੀ ਇੱਕ ਸਾਬਕਾ ਡੀ ਜੀ ਪੀ ਅਤੇ ਸਾਬਕਾ ਮੰਤਰੀ ਦੀ ਕੋਠੀ ਹੋਣ ਦੇ ਸਬੰਧ ਵਿੱਚ ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਪੁਲੀਸ ਇਸ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰੇਗੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮੱਝ ਦੀ ਕੱਟੀ ਹੋਈ ਲੱਤ ਅਜੇ ਤੱਕ ਨਹੀਂ ਲੱਭੀ। ਸੂਚਨਾ ਮਿਲਦਿਆਂ ਹੀ ਸਥਾਨਕ ਸਿਵਲ ਪਸ਼ੂ ਹਸਪਤਾਲ ਦੇ ਵੈਟਰਨਰੀ ਅਫ਼ਸਰ ਡਾ. ਵਿਕਰਮ ਕਪੂਰ ਆਪਣੀ ਮੈਡੀਕਲ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀ ਮੱਝ ਦਾ ਇਲਾਜ ਸ਼ੁਰੂ ਕੀਤਾ।

Related posts

MP ਰਵਨੀਤ ਬਿੱਟੂ ਦੇ ਪੀਏ ‘ਤੇ ਜਾਨਲੇਵਾ ਹਮਲਾ, 5 ਮੋਟਰਸਾਈਕਲਾਂ ‘ਤੇ ਆਏ ਬਦਮਾਸ਼ਾਂ ਨੇ ਬਣਾਇਆ ਨਿਸ਼ਾਨਾ, ਹਸਪਤਾਲ ‘ਚ ਹਾਲਤ ਨਾਜ਼ੁਕ

On Punjab

ਫਰੀਦਕੋਟ ਜ਼ਿਲ੍ਹੇ ਵਿਚ ਲਗਾਤਾਰ ਦੂਜੇ ਦਿਨ ਵਾਪਰੀ ਕਤਲ ਦੀ ਵਾਰਦਾਤ

On Punjab

ਅਮਰੀਕਾ ਤੇ ਚੀਨ ਵਿਚਾਲੇ ਮੁੜ ਖੜਕੀ, ਤਾਇਵਾਨ ‘ਚ ਉਡਾਏ ਲੜਾਕੂ ਜਹਾਜ਼

On Punjab