35.17 F
New York, US
February 17, 2026
PreetNama
ਸਮਾਜ/Social

ਮਾਂ ਮੇਰੀ…

ਜਦੋਂ ਮੈਂ ਮਾਂ ਦੇ ਲਈ ਕੁਝ ਲਿਖਣ
ਲੱਗਾ ਤਾਂ ਸ਼ਬਦ ਮੁੱਕ ਜਾਂਦੇ ਨੇ

ਜਦੋਂ ਮੈਂ ਉਹਨੂੰ ਮਹਿਸੂਸ ਕਰਾਂ
ਮੇਰੇ ਉਹ ਅੰਦਰ ਵਸ ਪੈਂਦੀ ਏ

ਮਾਂ ਨੇ ਮੈਨੂੰ ਜੱਗ ਵਿਖਾਇਆ
ਰੋਂਦੀ ਨੂੰ ਚੁੱਪ ਕਰਾਇਆ

ਉਸ ਮਾਂ ਨੂੰ ਕਿੰਝ ਮੈਂ ਭੁੱਲ ਸਕਦੀ
ਜਿਸ ਮਾਂ ਨੇ ਮੈਨੂੰ ਖੁਦ ਬਣਾਇਆ

ਅੱਖਾਂ ਬੰਦ ਕਰਾਂ ਤਾਂ ਉਹੀ ਦਿਸਦੀ
ਮਹਿਸੂਸ ਕਰਾਂ ਤਾਂ ਉਹੀ ਦਿਸਦੀ

ਕਿਸ ਨੂੰ ਆਖਾਂ ਇਸ ਜੰਨਤ ਨਹੀਂ
ਇਹ ਤਾਂ ਉਹ ਰੋਸ਼ਨੀ ਹੈ
ਜਿਸ ਨੇ ਮੈਨੂੰ ਚਾਨਣ ਵਿਖਾਇਆ

ਮਾਂ ਮੇਰੀ ਨੂੰ ਉਮਰ ਮੇਰੀ ਲੱਗ ਜੇ
ਜਿਸ ਨੇ ਮੈਨੂੰ ਜੱਗ ਵਿਖਾਇਆ।

ਰਮਿੰਦਰ ਕੌਰ ਮੁਲਤਾਨੀ

Related posts

ਸਿਹਤ ਮੰਤਰੀ ਵੱਲੋਂ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ

On Punjab

‘ਤੁਸੀਂ ਗਲਤ ਟਕਰਾਅ ਲੈ ਰਹੇ ਹੋ’: ਨਗਰ ਕੀਰਤਨ ਦੇ ਵਿਰੋਧ ਤੋਂ ਬਾਅਦ ਨਿਊਜ਼ੀਲੈਂਡ ਦੇ ਵਿਅਕਤੀ ਦੀ ਭਾਵੁਕ ਪੋਸਟ

On Punjab

ਇੰਡੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਉਤਰੇਗਾ ਸਭ ਤੋਂ ਵੱਡਾ ਭਾਰਤੀ ਦਲ

On Punjab