PreetNama
ਸਮਾਜ/Social

ਮਹਾਨ ਯੋਗੀ 

ਮਹਾਨ ਯੋਗੀ 
ਦਾਰੂ ਭੁੱਕੀ ਵੇਚੀ ਪਿਆ ਨਾ ਕੱਖ ਪੱਲੇ,
ਰਿਹਾ ਕਦੇ ਥਾਣੇ ਤੇ ਕਦੇ ਜੇਲ ਬਾਬਾ।
ਜਦੋਂ ਦਾ ਸਾਧ ਬਣਿਆ ਨਹੀਂ ਕੋਈ ਤੋਟ ਆਈ,
ਮਾਇਆ ਸਾਂਭਣ ਤੋਂ ਮਿਲੇ ਨਾ ਵਿਹਲ ਬਾਬਾ।
ਲਿਖ ਕੇ ਤਵੀਤ ਫਾਰਸੀ ਵਿੱਚ ਦੇਵੇ,
ਉੰਝ ਪਹਿਲੀ ਜਮਾਤ ਵਿਚੋਂ ਫੇਲ ਬਾਬਾ।
ਦਾਤ ਸੱਭ ਨੂੰ ਪੁੱਤਾਂ ਦੀ ਬਖਸ਼ਦਾ ਹੈ,
ਲਾਈ ਬੈਠਾ ਕਾਕਿਆਂ ਦੀ ਸੇਲ ਬਾਬਾ।
ਮੁੰਡਾ ਹੋਣ ਦਾ ਸ਼ਰਤੀਆ ਤਵੀਤ ਦੇਵੇ,
ਲੈ ਲਓ ਥੋਕ ਚ ਭਾਂਵੇ ਰਿਟੇਲ ਬਾਬਾ।
ਜਤੀ ਸਤੀ ਮਹਾਨ ਯੋਗੀ ਲੋਕ ਕਹਿੰਦੇ,
ਔਰਤ ਸੰਗ ਨਾ ਕਰਦਾ ਮੇਲ ਬਾਬਾ।
ਲੋਕ ਹੁਣ ਲੱਭਦੇ ਫਿਰਨ “ਸੋਨੀ “ਸਟੇਸ਼ਨਾਂ ਤੇ,
ਲੈ ਕੇ ਇੱਕ ਬੀਬੀ ਨੂੰ ਚੜ ਗਿਆ ਰੇਲ ਬਾਬਾ।

* ਜਸਵੀਰ ਸੋਨੀ *
9478776938

Related posts

ਭਾਰਤ ਪਹੁੰਚੇ ਅਮਰੀਕਾ ਦੇ ਵਿਦੇਸ਼ ਤੇ ਰੱਖਿਆ ਮੰਤਰੀ, ਦੋ ਪੱਖੀ ਵਾਰਤਾ ‘ਚ ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ

On Punjab

ਦੂਰਸੰਚਾਰ ਕੰਪਨੀਆਂ ਨੇ 11,300 ਕਰੋੜ ਦਾ ਸਪੈਕਟ੍ਰਮ ਖਰੀਦਿਆ

On Punjab

ਕੀ ਹੈ ‘Hurriquake’? ਕੈਲੀਫੋਰਨੀਆ ‘ਚ ਆਏ ਤੂਫ਼ਾਨ ਨੇ ਦੁਨੀਆ ਨੂੰ ਦਿੱਤਾ ਇਕ ਨਵਾਂ ਸ਼ਬਦ

On Punjab