ਮਹਾਨ ਯੋਗੀ
ਦਾਰੂ ਭੁੱਕੀ ਵੇਚੀ ਪਿਆ ਨਾ ਕੱਖ ਪੱਲੇ,
ਰਿਹਾ ਕਦੇ ਥਾਣੇ ਤੇ ਕਦੇ ਜੇਲ ਬਾਬਾ।
ਜਦੋਂ ਦਾ ਸਾਧ ਬਣਿਆ ਨਹੀਂ ਕੋਈ ਤੋਟ ਆਈ,
ਮਾਇਆ ਸਾਂਭਣ ਤੋਂ ਮਿਲੇ ਨਾ ਵਿਹਲ ਬਾਬਾ।
ਲਿਖ ਕੇ ਤਵੀਤ ਫਾਰਸੀ ਵਿੱਚ ਦੇਵੇ,
ਉੰਝ ਪਹਿਲੀ ਜਮਾਤ ਵਿਚੋਂ ਫੇਲ ਬਾਬਾ।
ਦਾਤ ਸੱਭ ਨੂੰ ਪੁੱਤਾਂ ਦੀ ਬਖਸ਼ਦਾ ਹੈ,
ਲਾਈ ਬੈਠਾ ਕਾਕਿਆਂ ਦੀ ਸੇਲ ਬਾਬਾ।
ਮੁੰਡਾ ਹੋਣ ਦਾ ਸ਼ਰਤੀਆ ਤਵੀਤ ਦੇਵੇ,
ਲੈ ਲਓ ਥੋਕ ਚ ਭਾਂਵੇ ਰਿਟੇਲ ਬਾਬਾ।
ਜਤੀ ਸਤੀ ਮਹਾਨ ਯੋਗੀ ਲੋਕ ਕਹਿੰਦੇ,
ਔਰਤ ਸੰਗ ਨਾ ਕਰਦਾ ਮੇਲ ਬਾਬਾ।
ਲੋਕ ਹੁਣ ਲੱਭਦੇ ਫਿਰਨ “ਸੋਨੀ “ਸਟੇਸ਼ਨਾਂ ਤੇ,
ਲੈ ਕੇ ਇੱਕ ਬੀਬੀ ਨੂੰ ਚੜ ਗਿਆ ਰੇਲ ਬਾਬਾ।
* ਜਸਵੀਰ ਸੋਨੀ *
9478776938