PreetNama
ਖਾਸ-ਖਬਰਾਂ/Important News

ਮਨਮੋਹਨ ਸਿੰਘ ਦਾ ਵੱਡਾ ਹਮਲਾ: ਮੋਦੀ ਦੇ 5 ਸਾਲ ਬੇਹੱਦ ਭਿਆਨਕ ਤੇ ਡਰਾਉਣੇ, ਉਸ ਨੂੰ ਬਾਹਰ ਕੱਢੋ

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਨਰੇਂਦਰ ਮੋਦੀ ਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ। ਮਨਮੋਹਨ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਪੰਜ ਸਾਲ ਭਾਰਤ ਦੇ ਹਰ ਨੌਜਵਾਨ, ਕਿਸਾਨ, ਵਪਾਰੀ ਤੇ ਹਰ ਲੋਕਤੰਤਰਿਕ ਅਦਾਰੇ ਲਈ ਬੇਹੱਦ ਭਿਆਨਕ ਤੇ ਡਰਾਉਣੇ ਰਹੇ ਹਨ।

ਖ਼ਬਰ ਏਜੰਸੀ ਪੀਟੀਆਈ ਨੂੰ ਦਿੱਤੀ ਇੰਟਰਵਿਊ ਦੌਰਾਨ ਮਨਮੋਹਨ ਸਿੰਘ ਨੇ ਦੇਸ਼ ਵਿੱਚ ਮੋਦੀ ਲਹਿਰ ਹੋਣ ਦਾ ਸਿਰੇ ਤੋਂ ਖੰਡਨ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਇਸ ਸਰਕਾਰ ਨੂੰ ਸੱਤਾ ਵਿੱਚੋਂ ਬਾਹਰ ਕੀਤਾ ਜਾਵੇ। ਮਨਮੋਹਨ ਸਿੰਘ ਨੇ ਮੋਦੀ ਸਰਕਾਰ ਦੀ ਨੋਟਬੰਦੀ ਨੂੰ ਆਜ਼ਾਦ ਭਾਰਤ ਦਾ ਸਭ ਤੋਂ ਵੱਡਾ ਘਪਲਾ ਦੱਸਿਆ
ਮਾਹਰ ਅਰਥ ਸ਼ਾਸਤਰੀ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੇ ਅਰਥਚਾਰੇ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਹੁਣ ਸਰਕਾਰ ਵੱਲੋਂ ਦਿਖਾਏ ਜਾ ਰਹੇ ਸਬਜ਼ਬਾਗ਼ਾਂ ਤੋਂ ਅੱਕ ਚੁੱਕੇ ਹਨ।

ਮਨਮੋਹਨ ਸਿੰਘ ਨੇ ਮੋਦੀ ਸਰਕਾਰ ਦੀ ਪਾਕਿਸਤਾਨ ਪ੍ਰਤੀ ਨੀਤੀ ਨੂੰ ਵੀ ਬੇਪਰਵਾਹਾਂ ਵਰਗੀ ਦੱਸਿਆ। ਉਨ੍ਹਾਂ ਕਿਹਾ ਕਿ ਮੋਦੀ ਬਿਨਾਂ ਸੱਦੇ ਪਾਕਿਸਤਾਨ ਚਲੇ ਜਾਂਦੇ ਹਨ ਤੇ ਉੱਥੇ ਪਾਪੀ ਆਈਐਸਆਈ ਨੂੰ ਪਠਾਨਕੋਟ ਹਵਾਈ ਬੇਸ ‘ਤੇ ਹਮਲਾ ਕਰਨ ਦਾ ਸੱਦਾ ਦੇ ਆਉਂਦੇ ਹਨ। ਉਨ੍ਹਾਂ ਭਾਜਪਾ ਦੇ ਰਾਸ਼ਟਰਵਾਦ ਤੇ ਅੱਤਵਾਦ ਦੇ ਮੁੱਦੇ ਨੂੰ ਇਨ੍ਹਾਂ ਚੋਣਾਂ ਵਿੱਚ ਵਰਤਣ ‘ਤੇ ਮੋਦੀ ਦੀ ਵਚਨਬੱਧਤਾ ‘ਤੇ ਸਵਾਲ ਵੀ ਚੁੱਕੇ।

Related posts

ਕੌਣ ਹੈ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ Bernard Arnault, ਜਿਸ ਨੇ Elon Musk ਨੂੰ ਛੱਡਿਆ ਪਿੱਛੇ

On Punjab

ਅਮਰੀਕਾ ’ਚ ਹੁਣ ਸਾਈਬਰ ਅਪਰਾਧ ਮੰਨੇ ਜਾਣਗੇ ਅੱਤਵਾਦੀ ਵਾਰਦਾਤ

On Punjab

ਅਮਰੀਕਾ ‘ਚ ਕੋਰੋਨਾ ਨਾਲ ਬੁਰਾ ਹਾਲ, ਵ੍ਹਾਈਟ ਹਾਊਸ ਟਾਸਕ ਫੋਰਸ ਦੇ 3 ਮੈਂਬਰ ਕੀਤੇ Quarantine

On Punjab