57.54 F
New York, US
September 21, 2023
PreetNama
ਰਾਜਨੀਤੀ/Politics

ਭੂਟਾਨ ਤੋਂ ਪਰਤਦਿਆਂ ਹੀ ਮੋਦੀ ਨੇ ਮਾਰੀ ਫਰਾਂਸ ਉਡਾਰੀ

ਨਵੀਂ ਦਿੱਲੀਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਦੋ ਦਿਨ ਦੇ ਦੌਰੇ ‘ਤੇ ਫਰਾਂਸ ਜਾਣਗੇ। ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕ੍ਰੋਂ ਨਾਲ ਦੋਪੱਖੀ ਗੱਲਬਾਤ ਕਰਨਗੇ। ਇਸ ਦੌਰਾਨ ਦੋਵਾਂ ਨੇਤਾਵਾਂ ‘ਚ ਵਪਾਰਨਿਵੇਸ਼ਰੱਖਿਆਸਮੁੰਦਰੀ ਸਰੱਖਿਆਅੱਤਵਾਦ ਨਾਲ ਨਜਿੱਠਣ ਤੇ ਅਸੈਨਿਕ ਪਰਮਾਣੂ ਉਰਜਾ ਖੇਤਰ ‘ਚ ਸਾਥ ਨੂੰ ਮਜਬੂਤ ਕਰਨ ਬਾਰੇ ਗੱਲ ਹੋਵੇਗੀ। ਉਹ ਅਜੇ ਹੁਣੇ ਹੀ ਭੂਟਾਨ ਦੇ ਦੌਰੇ ਤੋਂ ਪਰਤੇ ਹਨ।  

ਸੂਤਰਾਂ ਮੁਤਾਬਕਮੈਕ੍ਰੋਂ ਪੈਰਿਸ ਤੋਂ 60 ਕਿਮੀ ਦੂਰ ਓਈਜ ‘ਚ ਸਥਿਤ 19ਵੀਂ ਸਦੀ ਦੀ ਸ਼ੈਟੋ ਡੀ ਚੇਂਟਿਲੀ ‘ਚ ਮੋਦੀ ਨਾਲ ਡਿਨਰ ਦੀ ਮੇਜ਼ਬਾਨੀ ਕਰਨਗੇ। ਮੋਦੀ ਆਪਣੇ ਇਸ ਦੌਰੇ ਦੌਰਾਨ ਫਰਾਂਸ ‘ਚ ਭਾਰਤੀ ਲੋਕਾਂ ਨੂੰ ਸੰਬੋਧਨ ਵੀ ਕਰਨਗੇ। ਇਸ ਦੇ ਨਾਲ ਹੀ ਨੀਡ ਡੀ ਏਗਲ ‘ਚ ਏਅਰ ਇੰਡੀਆ ਕ੍ਰੈਸ਼ ‘ਚ ਮਾਰੇ ਗਏ ਭਾਰਤੀਆਂ ਦੀ ਯਾਦ ‘ਚ ਬਣੇ ਸਮਾਰਕ ਦਾ ਉਦਘਾਟਨ ਵੀ ਕਰਨਗੇ।

ਇਸ ਬਾਰੇ ਭਾਰਤ ‘ਚ ਫਰਾਂਸ ਦੇ ਐਂਬੇਸਡਰ ਅਲੈਗਜ਼ੈਂਡਰ ਜੀਗਲਰ ਨੇ ਟਵੀਟ ਕਰ ਕਿਹਾ ਕਿ ਦੋਵੇਂ ਨੇਤਾਵਾਂ ‘ਚ ਦੋਪੱਖੀ ਸ਼ਿਖਰ ਸੰਮੇਲਨ ਲਈ ਸ਼ੇਟੋ ਡੀ ਚੇਂਟਿਲੀ ਪੂਰੀ ਤਰ੍ਹਾਂ ਤਿਆਰ ਹੈ। ਇਹ ਫਰਾਂਸ ਦੀ ਸੱਭਿਆਚਾਰਕ ਵਿਰਾਸਤ ਵਿੱਚੋਂ ਇੱਕ ਹੈ। ਵਿਦੇਸ਼ ਮੰਤਰਾਲਾ ਨੇ ਬਿਆਨ ‘ਚ ਕਿਹਾ, “ਫਰਾਂਸ ਦੀ ਦੋ ਪੱਖੀ ਯਾਤਰਾ ਤੇ ਜੀ-7 ਸ਼ਿਖਰ ਸਮੇਲਨ ‘ਚ ਭਾਰਤ ਦੇ ਸ਼ਾਮਲ ਹੋਣ ਨਾਲ ਦੋਵੇਂ ਦੇਸ਼ਾਂ ਦੇ ਸਬੰਧਾਂ ‘ਚ ਮਜਬੂਤੀ ਆਵੇਗੀ।
ਰਾਸ਼ਟਰਪਤੀ ਮੈਕ੍ਰੋਂ ਦੇ ਸੱਦੇ ‘ਤੇ ਮੋਦੀ ਬਿਆਰੇਟਜ਼ ਸ਼ਹਿਰ ‘ਚ ਹੋਣ ਵਾਲੇ ਜੀ-7 ਸ਼ਿਖਰ ਸੰਮੇਲਨ ਦੀ ਬੈਠਕ ‘ਚ ਸਾਂਝੇਦਾਰ ਦੇ ਤੌਰ ‘ਤੇ ਸ਼ਾਮਲ ਹੋਣਗੇ। ਇਸ ਦੌਰੇ ‘ਚ ਉਹ ਫਰਾਂਸ ਦੇ ਪ੍ਰਧਾਨ ਮੰਤਰੀ ਐਡਵਰਡ ਫਿਲਿਪ ਨਾਲ ਵੀ ਮੁਲਾਕਾਤ ਕਰਨਗੇ।

Related posts

ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਬੋਲੇ, ਸ਼ਾਂਤੀਪੂਰਵਕ ਟਰੈਕਟਰ ਰੈਲੀ ਕਰਨਾ ਕਿਸਾਨਾਂ ਦੇ ਨਾਲ ਪੁਲਿਸ ਲਈ ਚੁਣੌਤੀਪੂਰਨ

On Punjab

ਪੰਜਾਬ ਸਰਕਾਰ ਵੱਲੋਂ ਤਮਗਾ ਜੇਤੂ ਖਿਡਾਰੀਆਂ ਨੂੰ ਦੀਵਾਲੀ ਦਾ ਤੋਹਫਾ, PCS-PPS ਤੇ ਹੋਰ ਵਿਭਾਗਾਂ ਦੀਆਂ ਅਸਾਮੀਆਂ ’ਤੇ ਦਿੱਤੀ ਜਾਵੇਗੀ ਨੌਕਰੀ

On Punjab

ਭਗਵੰਤ ਮਾਨ ਦੇ ਸੁਰੱਖਿਆ ਮੁਲਾਜ਼ਮ ਦੇ ਕੇਜਰੀਵਾਲ ਨਾਲ ਜਾਣ ‘ਤੇ ਜਾਖੜ ਨੇ ਉਠਾਏ ਸਵਾਲ, ਪੁੱਛਿਆ- ਪੰਜਾਬ ਦਾ CM ਕੌਣ

On Punjab