PreetNama
ਸਮਾਜ/Social

ਭਿਆਨਕ ਸੜਕ ਹਾਦਸੇ ‘ਚ ਛੇ ਲੋਕਾਂ ਦੀ ਮੌਤ, ਜ਼ਖ਼ਮੀ ਹਸਪਤਾਲ ‘ਚ ਭਰਤੀ

ਜੀਂਦਹਰਿਆਣਾ ਦੇ ਜੀਂਦ ‘ਚ ਅੱਜ ਸਵੇਰੇ ਭਿਆਨਕ ਸੜਕੀ ਹਾਦਸਾ ਹੋ ਗਿਆ। ਹਾਦਸੇ ‘ਚ ਇਨੋਵਾ ਅਤੇ ਟ੍ਰਾਲਾ ਦੀ ਜ਼ੋਰਦਾਰ ਟੱਕਰ ਹੋਈ ਜਿਸ ‘ਚ ਛੇ ਲੋਕਾਂ ਦੀ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪੰਜ ਵਿਅਕਤੀਆਂ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੱਕ ਨੇ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ।

ਇਸ ਹਾਦਸੇ ‘ਚ ਜ਼ਖ਼ਮੀ ਹੋਏ ਲੋਕਾਂ ਨੂੰ ਪ੍ਰਾਈਵੇਟ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। ਸਾਰੇ ਮ੍ਰਿਤਕ ਸਿਰਸਾ ਦੇ ਰਹਿਣ ਵਾਲੇ ਸੀ। ਇਨੋਵਾ ਗੱਡੀ ‘ਚ 12 ਲੋਕ ਸਵਾਰ ਦੀ। ਜੋ ਸ਼ਾਮਲੀ ਤੋਂ ਈਦ ਮਨਾ ਕੇ ਵਾਪਸ ਆਪਣੇ ਘਰ ਪਰਤ ਰਹੇ ਸੀ।

ਪੁਲਿਸ ਨੇ ਮੌਕੇ ‘ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅੱਗੇ ਦੀ ਕਾਰਵਾਈ ‘ਚ ਲੱਗੀ ਹੈ।

Related posts

160 ਕਰੋੜ ਰੁਪਏ ਦੀ ਲਾਗਤ ਨਾਲ ਸਹਿਕਾਰੀ ਬੈਂਕਾਂ ਨੂੰ ਅਪਗ੍ਰੇਡ ਕਰਨ ਦਾ ਕਾਰਜ ਜਾਰੀ

On Punjab

ਸਰਕਾਰ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਪਹਿਲਕਦਮੀ

On Punjab

ਗੁਰੂ ਨਾਨਕ ਦੇਵ ਯੂਨੀਰਵਸਿਟੀ ਦੇ ਉਪ ਕੁਲਪਤੀ ਅਕਾਲ ਤਖ਼ਤ ਵਿਖੇ ਤਲਬ

On Punjab