PreetNama
ਖੇਡ-ਜਗਤ/Sports News

ਭਾਰਤ ਨੇ ਟਾਸ ਜਿੱਤ ਲਿਆ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ

India win 3rd odi toss: ਭਾਰਤ ਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾ ਰਹੀ ਹੈ । ਇਸ ਸੀਰੀਜ਼ ਦਾ ਆਖਰੀ ਮੁਕਾਬਲਾ ਐਤਵਾਰ ਨੂੰ ਕਟਕ ਦੇ ਬਾਰਾਬਾਤੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ, ਜਿੱਥੇ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ ਹੈ । ਇਸ ਮੁਕਾਬਲੇ ਵਿੱਚ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਫੈਸਲਾਕੁੰਨ ਮੁਕਾਬਲੇ ਵਿੱਚ ਗਲਤੀਆਂ ਨੂੰ ਸੁਧਾਰ ਕੇ ਸੀਰੀਜ਼ ਤੇ ਕਬਜ਼ਾ ਕਰਨ ਉਤਰੇਗੀ ।

ਇਸ ਤੋਂ ਪਹਿਲਾਂ ਖੇਡੇ ਗਏ ਮੁਕਾਬਲਿਆਂ ਵਿਚੋਂ ਭਾਰਤ ਨੇ ਪਹਿਲਾ ਵਨਡੇ 8 ਵਿਕਟਾਂ ਨਾਲ ਗੁਆਉਣ ਤੋਂ ਬਾਅਦ ਦੂਜੇ ਵਨਡੇ ਨੂੰ ਵਿਸ਼ਾਖਾਪਟਨਮ ਵਿੱਚ 107 ਦੌੜਾਂ ਨਾਲ ਜਿੱਤਿਆ ਸੀ ਤੇ ਸੀਰੀਜ਼ ਨੂੰ 1-1 ਨਾਲ ਬਰਾਬਰ ਕਰ ਦਿੱਤਾ ਸੀ ।

ਇਸ ਮੈਚ ਦੌਰਾਨ ਮੌਸਮ ਸਾਫ ਰਹਿਣ ਦਾ ਅਨੁਮਾਨ ਹੈ । ਕਟਕ ਵਿੱਚ ਐਤਵਾਰ ਨੂੰ 16 ਤੋਂ 29 ਡਿਗਰੀ ਤਾਪਮਾਨ ਰਹਿਣ ਦੀ ਸੰਭਾਵਨਾ ਹੈ । ਦਰਅਸਲ, ਇਹ ਪਿਚ ਵੀ ਬੱਲੇਬਾਜ਼ਾਂ ਲਈ ਮਦਦਗਾਰ ਸਾਬਿਤ ਹੋਵੇਗੀ । ਇਹ ਪਿਚ ਸਪਿਨਰਾਂ ਲਈ ਵੀ ਲਾਹੇਵੰਦ ਹੋਵੇਗੀ । ਇਸ ਮੈਦਾਨ ‘ਤੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਦਾ ਔਸਤ ਸਕੋਰ 245 ਤੇ ਸਕੋਰ ਦਾ ਪਿੱਛਾ ਕਰਨ ਵਾਲੀ ਟੀਮ ਦਾ ਔਸਤ ਸਕੋਰ 226 ਦੌੜਾਂ ਹੈ
ਅੱਜ ਦੇ ਮੁਕਾਬਲੇ ਵਿੱਚ ਭਾਰਤੀ ਟੀਮ ਵਿੱਚ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਮਾਯੰਕ ਅਗਰਵਾਲ, ਕੇ.ਐੱਲ ਰਾਹੁਲ, ਸ਼੍ਰੇਅਸ ਅਈਅਰ,ਮਨੀਸ਼ ਪਾਂਡੇ, ਰਿਸ਼ਭ ਪੰਤ, ਸ਼ਿਵਮ ਦੂਬੇ, ਕੇਦਾਰ ਯਾਧਵ, ਰਵਿੰਦਰ ਜਡੇਜਾ, ਯੁਜਵੇਂਦ੍ਰ ਚਹਿਲ, ਕੁਲਦੀਪ ਯਾਦਵ, ਦੀਪਕ ਚਾਹਰ, ਮੁਹੰਮਦ ਸ਼ਮੀ, ਸ਼ਾਰਦੁਲ ਠਾਕੁਰ ਸ਼ਾਮਿਲ ਹਨ । ਉਥੇ ਹੀ ਦੂਜੇ ਪਾਸੇ ਵੈਸਟਇੰਡੀਜ਼ ਦੀ ਟੀਮ ਵਿੱਚ ਕੀਰੋਨ ਪੋਲਾਰਡ (ਕਪਤਾਨ), ਸੁਨੀਲ ਐਂਬ੍ਰਿਸ਼, ਸ਼ਾਈ ਹੋਪ, ਸ਼ੈਰੀ ਪਿਯਰੇ, ਰੋਸਟਨ ਚੇਸ, ਅਲਜਾਰੀ ਜੋਸੇਫ, ਸ਼ੈਲਡਨ ਕੋਟ੍ਰੋਲ, ਬ੍ਰੈਂਡਨ ਕਿੰਗ, ਨਿਕੋਲਸ ਪੂਰਨ, ਸ਼ਿਮਰਾਨ ਹੇਟਮਾਇਰ, ਏਵਿਨ ਲੁਈਸ, ਰੋਮਾਰੀਓ ਸ਼ੈਫਰਡ, ਜੇਸਨ ਹੋਲਡਰ, ਕੀਮੋ ਪਾਲ ਅਤੇ ਹੇਡਨ ਵਾਲਸ਼ ਜੂਨੀਅਰ ਸ਼ਾਮਿਲ ਹਨ ।

Related posts

ਜੋਕੋਵਿਕ ਤੋਂ ਬਿਨਾਂ ਸ਼ੁਰੂ ਹੋਵੇਗਾ ਆਸਟ੍ਰੇਲੀਅਨ ਓਪਨ, ਰਾਫੇਲ ਨਡਾਲ ਕੋਲ ਹੁਣ ਅੱਗੇ ਨਿਕਲਣ ਦਾ ਸੁਨਹਿਰਾ ਮੌਕਾ

On Punjab

Tokyo Olympics 2020 : ਕੋਰੋਨਾ ਮਹਾਮਾਰੀ ਦੌਰਾਨ 10,000 ਦਰਸ਼ਕ ਸਟੇਡੀਅਮ ’ਚ ਦੇਖ ਸਕਣਗੇ ਓਲੰਪਿਕ

On Punjab

ਵਿਆਹ ਦੇ ਬੰਧਨ ‘ਚ ਬੱਝਣ ਜਾ ਰਿਹੈ ਇਕ ਹੋਰ ਗੇਂਦਬਾਜ਼, ਨਹੀਂ ਖੇਡ ਸਕਣਗੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਪਹਿਲਾਂ ਮੁਕਾਬਲਾ

On Punjab