ਨਵੀਂ ਦਿੱਲੀ: ਰਮਜ਼ਾਨ ਦੇ ਪਵਿੱਤਰ ਮਹੀਨੇ ਰੋਜ਼ੇਦਾਰਾਂ ਵਿੱਚ ਸ਼ਰਬਤ ਦੀ ਮੰਗ ਬੇਤਹਾਸ਼ਾ ਵਧ ਜਾਂਦੀ ਹੈ। ਲੋਕ ਖ਼ਾਸ ਕਰਕੇ ਰੂਹ ਅਫ਼ਜ਼ਾ ਦੀ ਮੰਗ ਕਰਦੇ ਹਨ ਪਰ ਇਸ ਵਾਰ ਰੋਜ਼ੇਦਾਰ ਥੋੜ੍ਹੇ ਮਾਯੂਸ ਨਜ਼ਰ ਆ ਰਹੇ ਹਨ ਕਿਉਂਕਿ ਭਾਰਤ ਵਿੱਚ ਰੂਹ ਅਫ਼ਜ਼ਾ ਦੀ ਕਿੱਲਤ ਆ ਗਈ ਹੈ। ਸੋਸ਼ਲ ਮੀਡੀਆ ‘ਤੇ ਲਗਾਤਾਰ ਰੂਹ ਅਫ਼ਜ਼ਾ ਦੀ ਕਮੀ ਦੇ ਚਰਚੇ ਹੋ ਰਹੇ ਹਨ। ਇਸੇ ਵਿਚਾਲੇ ਪਾਕਿਸਤਾਨ ਵੀ ਇਸ ਚਰਚਾ ਵਿੱਚ ਸ਼ਾਮਲ ਹੋ ਗਿਆ ਹੈ।
ਭਾਰਤ ਵਿੱਚ ਰੂਹ ਅਫ਼ਜ਼ਾ ਦੀ ਕਮੀ ਦੂਰ ਕਰਨ ਸਬੰਧੀ ਪਾਕਿਸਤਾਨੀ ਕੰਪਨੀ ਹਮਦਰਦ ਨੇ ਖ਼ਾਸ ਪੇਸ਼ਕਸ਼ ਕੀਤੀ ਹੈ। ਕੰਪਨੀ ਨੇ ਇਹ ਪੇਸ਼ਕਸ਼ ਮੀਡੀਆ ਰਿਪੋਰਟਾਂ ਦੇ ਬਾਅਦ ਕੀਤੀ ਹੈ। ਹਮਦਰਦ ਪਾਕਿਸਤਾਨ ਦੇ ਮੁੱਖ ਕਾਰਜਕਾਰੀ ਉਸਾਮਾ ਕੁਰੈਸ਼ੀ ਨੇ ਟਵੀਟ ਕਰਕੇ ਭਾਰਤ ਨੂੰ ਵਾਹਗਾ ਸਰਹੱਦ ਜ਼ਰੀਏ ਟਰੱਕਾਂ ਵਿੱਚ ਰੂਹ ਅਫ਼ਜ਼ਾ ਭੇਜਣ ਦੀ ਪੇਸ਼ਕਸ਼ ਕੀਤੀ ਹੈ।