PreetNama
ਖਾਸ-ਖਬਰਾਂ/Important News

ਭਾਰਤ ਨੂੰ ਜਲਵਾਯੂ ਪਰਿਵਰਤਨ ਦਾ ਸਭ ਤੋਂ ਜ਼ਿਆਦਾ ਖਤਰਾ : ਗੁਟੇਰੇਸ

rising sea level vulnerable: ਬੈਂਕਾਕ: ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਵੱਲੋਂ ਜਲਵਾਯੂ ਪਰਿਵਰਤਨ ਦੇ ਖਤਰੇ ਨੂੰ ਲੈ ਕੇ ਭਾਰਤ ਨੂੰ ਚੇਤਾਵਨੀ ਦਿੱਤੀ ਗਈ ਹੈ । ਉਨ੍ਹਾਂ ਆਪਣੀ ਚਿੰਤਾ ਜ਼ਾਹਿਰ ਕਰਦਿਆਂ ਦੱਸਿਆ ਕਿ ਜਲਵਾਯੂ ਪਰਿਵਰਤਨ ਕਾਰਨ ਸਮੁੰਦਰ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਸ ਪਰਿਵਰਤਨ ਨਾਲ ਭਾਰਤ, ਬੰਗਲਾਦੇਸ਼, ਚੀਨ ਅਤੇ ਜਾਪਾਨ ‘ਤੇ ਸਭ ਤੋਂ ਜ਼ਿਆਦਾ ਖਤਰਾ ਬਣਿਆ ਹੋਇਆ ਹੈ ।

ਥਾਈਲੈਂਡ ਵਿਚ ਹੋ ਰਹੇ ਆਸੀਆਨ ਸ਼ਿਖਰ ਸੰਮੇਲਨ ਵਿੱਚ ਸ਼ਾਮਿਲ ਹੋਣ ਆਏ ਗੁਟੇਰੇਸ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਕਾਰਨ ਹੋਣ ਵਾਲੇ ਬਦਲਾਅ ਸਰਕਾਰ ਵੱਲੋਂ ਇਸਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਤੋਂ ਜ਼ਿਆਦਾ ਤੇਜ਼ ਹਨ । ਉਨ੍ਹਾਂ ਨੇ ਇਕ ਸੋਧ ਕੇਂਦਰ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਲਵਾਯੂ ਪਰਿਵਰਤਨ ਦੇ ਚੱਲਦੇ ਸਮੁੰਦਰ ਦਾ ਪੱਧਰ ਸਾਡੇ ਅਨੁਮਾਨ ਦੇ ਮੁਕਾਬਲੇ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ।

ਉਨ੍ਹਾਂ ਕਿਹਾ ਕਿ ਜੇਕਰ ਦੇਸ਼ਾਂ ਵੱਲੋਂ ਇਸ ਰੁਝਾਨ ਨੂੰ ਨਹੀਂ ਬਦਲਿਆ ਗਿਆ ਤਾਂ 2050 ਤੋਂ ਪਹਿਲਾਂ 30 ਕਰੋੜ ਲੋਕ ਡੁੱਬ ਜਾਣਗੇ ਜਾਂ ਬੇਘਰ ਹੋ ਜਾਣਗੇ । ਇਸ ਪਰਿਵਰਤਨ ਕਾਰਨ ਮੁੰਬਈ ਦੇ ਪੂਰੀ ਤਰ੍ਹਾਂ ਡੁੱਬ ਜਾਣ ਦਾ ਖਤਰਾ ਬਣਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲਾ ਖੇਤਰ ਦੱਖਣ-ਪੂਰਬੀ ਏਸ਼ੀਆ ਹੈ, ਜਿਸ ਵਿੱਚ ਜਾਪਾਨ, ਚੀਨ, ਬੰਗਲਾਦੇਸ਼ ਅਤੇ ਭਾਰਤ ਸ਼ਾਮਿਲ ਹਨ ।

ਗੁਟੇਰੇਸ ਨੇ ਦੱਸਿਆ ਕਿ ਇਸ ਸਬੰਧੀ ਵਿਗਿਆਨਿਕਾਂ ਦਾ ਕਹਿਣਾ ਹੈ ਕਿ ਦੁਨੀਆਂ ਦੇ ਸਾਰੇ ਲੋਕਾਂ ਨੂੰ ਮਿਲ ਕੇ ਧਰਤੀ ਦੇ ਵੱਧ ਰਹੇ ਤਾਪਮਾਨ ਨੂੰ ਰੋਕਣਾ ਪਵੇਗਾ । ਅਜਿਹੇ ਵਿੱਚ ਸਾਲ 2050 ਤੱਕ ਸਾਰਿਆਂ ਨੂੰ ਮਿਲ ਕੇ ਕਾਰਬਨ ਨਿਊਟ੍ਰਲ ਬਣਨਾ ਪਵੇਗਾ । ਉਨ੍ਹਾਂ ਕਿਹਾ ਕਿ ਇਸਨੂੰ ਰੋਕਣ ਲਈ ਰਾਜਨੀਤਿਕ ਇੱਛਾਸ਼ਕਤੀ ਦੀ ਬਹੁਤ ਜ਼ਰੂਰਤ ਹੈ । ਇਸ ਤੋਂ ਇਲਾਵਾ ਇਸ ਪਰਿਵਰਤਨ ਤੋਂ ਬਚਣ ਲਈ ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟਾਂ ‘ਤੇ ਵੀ ਲਗਾਮ ਲਗਾਉਣੀ ਚਾਹੀਦੀ ਹੈ ।

Related posts

ਕੋਰੋਨਾ ਵਾਇਰਸ ਦੌਰਾਨ ਘਰ ‘ਚ ਪਾਰਟੀ ਕਰਨੀ ਪਈ ਮਹਿੰਗੀ, DJ ਸਣੇ 11 ਲੋਕ ਹਿਰਾਸਤ ‘ਚ

On Punjab

Immigration in USA: ਅਮਰੀਕਾ ਸਰਕਾਰ ਦੇਣ ਜਾ ਰਹੀ ਪਰਵਾਸੀਆਂ ਨੂੰ ਵੱਡੀ ਰਾਹਤ, ਰਾਸ਼ਟਰਪਤੀ ਦੀ ਸਲਾਹਕਾਰ ਕਮੇਟੀ ਨੇ ਕੀਤੀਆਂ ਸਿਫਾਰਸ਼ਾਂ

On Punjab

ਅਮਰੀਕਾ ’ਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਛੇਤੀ ਵੀਜ਼ਾ ਦੇਵੇ ਬਾਇਡਨ ਸਰਕਾਰ

On Punjab