PreetNama
ਖਾਸ-ਖਬਰਾਂ/Important News

ਭਾਰਤ ਦੀ ਹਵਾਈ ਮਿਸਾਈਲ ਦਾ ਸਫਲ ਪ੍ਰੀਖਣ, ਦੁਸ਼ਮਨਾਂ ਦੀ ਖੇਰ ਨਹੀ

ਨਵੀਂ ਦਿੱਲੀ: ਭਾਰਤੀ ਨੌਸੈਨਾ ਨੇ ਮੱਧ ਦੂਰੀ ਦੀ ਜ਼ਮੀਨ ਤੋਂ ਹਵਾ ‘ਚ ਮਾਨ ਰਕਨ ਵਾਲੀ ਮੀਡੀਅਮ ਰੇਂਜ ਸਰਫੇਸ ਟੂ ਏਅਰ ਮਿਸਾਈਲ ਦਾ ਕਾਮਯਾਬ ਪ੍ਰੀਖਣ ਕੀਤਾ। ਜਿਸ ਤੋਂ ਬਾਅਦ ਇੰਡੀਅਨ ਨੇਵੀ ਉਨ੍ਹਾਂ ਦੇਸ਼ਾਂ ‘ਚ ਸ਼ਾਮਲ ਹੋ ਗਿਆ ਹੈ ਜਿਸ ਕੋਲ ਇਹ ਖਾਸ ਤਾਕਤ ਮੌਜੂਦ ਹੈ। ਇਹ ਮਿਸਾਈਲ 70 ਕਿਮੀ ਦੇ ਦਾਈਰੇ ‘ਚ ਆਉਣ ਵਾਲੀ ਮਿਸਾਈਲਾਂ, ਲੜਾਕੂ ਜਹਾਜ਼ਾਂ, ਹੈਲੀਕਾਪਟਰ, ਨਿਗਰਾਨੀ ਵਿਮਾਨਾਂ ਅਤੇ ਅਵਾਕਸ ਨੂੰ ਮਾਰ ਦਵੇਗੀ।

ਇਹ ਮਿਸਾਈਲ ਹਵਾ ‘ਚ ਇੱਕਠੇ ਆਉਣ ਵਾਲੇ ਕਈ ਦੁਸ਼ਮਨਾਂ ‘ਤੇ 360 ਡਿਗਰੀ ਘੁੰਮਕੇ ਇੱਕਠੇ ਹਮਲਾ ਕਰ ਸਕਦੀ ਹੈ। ਭਾਰਤੀ ਸੈਨਾ ਨੇ ਇਸ ਦੇ ਪ੍ਰੀਖਣ ਦੌਰਾਨ ਵੱਖ–ਵੱਖ ਹਵਾਈ ਟਾਰਗੇਟ ਨੂੰ ਇੰਟਰਸੇਪਟ ਕੀਤਾ ਗਿਆ। ਜ਼ਮੀਨ ਤੋਂ ਹਵਾ ‘ਚ ਮਾਰ ਕਰਨ ਵਾਲੇ ਇਨ੍ਹਾਂ ਮਿਸਾਈਲਾਂ ਨੂੰ ਕਲਕਤਾ ਕਲਾਸ ਦੇ ਵਿਨਾਸ਼ਕਾਰੀ ਯੁੱਧਪੋਤ ‘ਚ ਲਗਾਇਆ ਜਾ ਸਕਦਾ ਹੈ।

ਭਵਿੱਖ ‘ਚ ਭਾਰਤੀ ਨੌਸੈਨਾ ਦੇ ਸਾਰੇ ਪੋਤਾਂ ‘ਚ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਐਮਆਰਐਸਐਸਏਐਮ ਮਿਸਾਈਲ ਹਰ ਮੌਸਮ ‘ਚ ਕੰਮ ਕਰ ਸਕਦੀ ਹੈ। ਇਹ 360 ਡਿਗਰੀ ‘ਤੇ ਘੁੰਮ ਕੇ ਹਰ ਮੌਸਮ ‘ਚ ਕੰਮ ਕਰ ਸਕਦੀ ਹੈ। ਇਹ ਮਿਸਾਈਲ 14.76 ਫਟਿ ਲੰਬੀ ਅਤੇ 276 ਕਿਲੋਗ੍ਰਾਮ ਵਜਨੀ ਹੈ।

ਡੀਆਰਡੀਓ ਨੇ ਇਸ ਦੇ ਲਈ ਇਜਰਾਈਲ ਏਅਰੋਸਪੇਸ ਇੰਡਸਟ੍ਰੀਜ ਦੇ ਨਾਲ 17 ਹਜ਼ਾਰ ਕਰੋੜ ਰੁਪਏ ਦਾ ਕਰਾਰ ਕੀਤਾ ਹੈ। ਜਿਸ ਤਹਿਤ 40 ਲੌਂਚਰਸ ਅਤੇ200 ਮਿਸਾਈਲਾਂ ਤਿਆਰ ਹੋਣਗੀਆਂ। ਅਗਲੇ ਸਾਲ ਤਕ ਇਸ ਮਿਸਾਈਲ ਦਾ ਪਹਿਲਾ ਸੈੱਟ ਤਿਆਰ ਹੋ ਜਾਵੇਗਾ ਅਤੇ 2023 ਤਕ ਇਨ੍ਹਾਂ ਦੀ ਤਾਇਨਾਤੀ ਵੀ ਹੋ ਜਾਵੇਗੀ।

Related posts

ਜੰਮੂ-ਕਸ਼ਮੀਰ ’ਚ ਪਹਿਲੀ ਵਾਰ ਇਕ ਝੰਡੇ ਤੇ ਇਕ ਸੰਵਿਧਾਨ ਤਹਿਤ ਹੋਣਗੀਆਂ ਚੋਣਾਂ: ਅਮਿਤ ਸ਼ਾਹ ਗ੍ਰਹਿ ਮੰਤਰੀ ਨੇ ਜੰਮੂ-ਕਸ਼ਮੀਰ ਦੀਆਂ ਆਗਾਮੀ ਚੋਣਾਂ ਨੂੰ ‘ਇਤਿਹਾਸਕ’ ਦੱਸਿਆ; ਚੋਣਾਂ ਪਿੱਛੋਂ ਰਾਜ ਦਾ ਦਰਜਾ ਬਹਾਲ ਕਰਨ ਦਾ ਦਿੱਤਾ ਭਰੋਸਾ

On Punjab

ਇਜ਼ਰਾਈਲ ਨੂੰ ਹਥਿਆਰਾਂ ਤੇ ਫੌਜੀ ਉਪਕਰਨਾਂ ਦੀ ਬਰਾਮਦ ’ਤੇ ਰੋਕ ਲਾਉਣ ਨਾਲ ਸਬੰਧਤ ਪਟੀਸ਼ਨ ਖਾਰਜ ਸੁਪਰੀਮ ਕੋਰਟ ਨੇ ਦੇਸ਼ ਦੀ ਵਿਦੇਸ਼ ਨੀਤੀ ਦੇ ਖੇਤਰ ਵਿੱਚ ਦਖ਼ਲ ਦੇਣ ਤੋਂ ਅਸਮਰੱਥਤਾ ਜਤਾਈ

On Punjab

US : ਪੁਲਿਸ ਦੀ ਕੁੱਟਮਾਰ ਕਾਰਨ ਕਾਲੇ ਨੌਜਵਾਨ ਦੀ ਮੌਤ, ਵੀਡੀਓ ਹੋਈ ਵਾਇਰਲ; ਗੁੱਸੇ ‘ਚ ਲੋਕ

On Punjab