PreetNama
ਖਾਸ-ਖਬਰਾਂ/Important News

ਭਾਰਤ ਤੋਂ CCA ਵਿਰੋਧ ਦੀ ਅੱਗ ਹੁਣ ਪਹੁੰਚੀ ਲੰਦਨ ‘ਚ

ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਦੀ ਅੱਗ ਹੁਣ ਵਿਦੇਸ਼ਾਂ ਵਿਚ ਵੀ ਜਾ ਲੱਗੀ ਹੈ ਜੀ ਹਾਂ ਸੋਧ ਨਾਗਰਿਤਾ ਕਾਨੂੰਨ ਸੀ. ਏ. ਏ. ਅਤੇ ਪ੍ਰਸਤਾਵਿਤ ਰਾਸ਼ਟਰੀ ਨਾਗਰਿਕ ਪੰਜੀਕਰਣ (ਐੱਨ. ਆਰ. ਸੀ.) ਖਿਲਾਫ ਸ਼ਨੀਵਾਰ ਨੂੰ ਲੰਡਨ ‘ਚ ਪਾਰਲੀਮੈਂਟ ਸਕੁਆਇਰ ‘ਤੇ ਮਹਾਤਮਾ ਗਾਂਧੀ ਦੇ ਬੁੱਤ ਨੇੜੇ ਸੈਂਕੜੇ ਦੀ ਗਿਣਤੀ ‘ਚ ਵਿਦਿਆਰਥੀ ਅਤੇ ਹੋਰ ਲੋਕ ਇਕੱਠੇ ਹੋਏ। ਜਿਸ ਤੋਂ ਬਾਅਦ ਉਨ੍ਹਾਂ ਨੇ ‘ਭਾਰਤੀ ਸੰਵਿਧਾਨ ਨੂੰ ਬਚਾਓ’ ਦੇ ਸੰਦੇਸ਼ ਦੇ ਨਾਅਰੇ ਬੋਲੇ। ਇਸ ਸ਼ਾਤੀਪੂਰਨ ਰੋਸ਼ ਪ੍ਰਦਰਸ਼ਨ ‘ਚ ਬ੍ਰਿਟੇਨ ਸਥਿਤ ਕਈ ਦੱਖਣੀ ਏਸ਼ੀਆਈ ਸੰਗਠਨ ਇਕੱਠੇ ਹੋਏ
ਜਿਨ੍ਹਾਂ ਨੇ ਆਜ਼ਾਦੀ ਦੇ ਨਾਅਰੇ ਲਾਏ। ਇਨ੍ਹਾਂ ਸਾਰੇ ਲੋਕਾਂ ਨੇ ਆਪਣੇ ਹੱਥਾਂ ‘ਚ ਭਾਰਤੀ ਝੰਡੇ ਅਤੇ ਰੋਸ਼ ਦੀ ਸ਼ਬਦਾਵਲੀ ਵਾਲੀ ਤਖਤੀਆਂ ਸਨ, ਇਨ੍ਹਾਂ ‘ਤੇ ਸੀ. ਏ. ਏ. ਅਤੇ ਐੱਨ. ਆਰ. ਸੀ. ਵਾਪਸ ਲੈਣ ਦੀ ਮੰਗ ਕੀਤੀ ਗਈ ਸੀ। ਇੱਥੇ ਮਜੂਦ ਲੋਕਾਂ ਨੇ ਭਾਰਤ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਹੱਲਾ ਸ਼ੇਰੀ ਦਿੰਦਿਆਂ ਕਿਹਾ ਕਿ ਅਸੀਂ ਸਾਰੇ ਤੁਹਾਡੇ ਨਾਲ ਹਾਂ. ਉਨ੍ਹਾਂ ਕਿਹਾ ਕਿ ਅਸੀਂ ਜਾਮੀਆ ਅਤੇ ਏ. ਐੱਮ. ਯੂ. ਦੇ ਵਿਦਿਆਰਥੀਆਂ ਅਤੇ ਸਮੁੱਚੇ ਭਾਰਤ ‘ਚ ਪ੍ਰਦਰਸ਼ਨ ਕਰ ਰਹੇ ਹੋਰ ਵਿਦਿਆਰਥੀਆਂ ਅਤੇ ਲੋਕਾਂ ਦੇ ਨਾਲ ਹਨ। ਇਸ ਵਿਚਾਲੇ, ਸ਼ਨੀਵਾਰ ਨੂੰ ਬ੍ਰਿਟੇਨ ‘ਚ ਕਈ ਯੂਨੀਵਰਸਿਟੀ ਇਮਾਰਤਾਂ ‘ਚ ਸਿਲਸਿਲੇਵਾਰ ਪ੍ਰਦਰਸ਼ਨ ਹੋਏ। ਇਸ ਪ੍ਰਕਾਰ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ , ਜਿਸ ਤੋਂ ਕਈ ਬੇਕਸੂਰਾਂ ਦੀਆਂ ਜਾਣਾ ਜਾ ਰਹੀਆਂ ਹਨ .

Related posts

ਦੁਨੀਆ ਦੀ ਸਭ ਤੋਂ ਤਾਕਤਵਰ ਔਰਤ ਬਣੀ ਕਮਲਾ ਹੈਰਿਸ, ਉਨ੍ਹਾਂ ਦੇ ਇਕ ਇਸ਼ਾਰੇ ‘ਤੇ ਤਬਾਹ ਹੋ ਸਕਦੀ ਹੈ ਪੂਰੀ ਦੁਨੀਆ! ਜਾਣੋ – ਐਕਸਪਰਟ ਵਿਊ

On Punjab

ਅਮਰੀਕਾ ‘ਚ ਸਰਕਾਰ ਬਣਾਉਣਗੇ ਭਾਰਤੀ ਮੂਲ ਦੇ ਵੋਟਰ

On Punjab

ਪੰਜਾਬ ਕਿੰਗਜ਼ 11 ਸਾਲਾਂ ਬਾਅਦ IPL ਦੇ ਫਾਈਨਲ ਵਿਚ

On Punjab