PreetNama
ਖੇਡ-ਜਗਤ/Sports News

ਭਾਰਤੀ ਮਰਦ ਹਾਕੀ ਟੀਮ ਤੀਜੇ ਸਥਾਨ ‘ਤੇ, ਮਹਿਲਾਵਾਂ ਦੀ ਭਾਰਤੀ ਹਾਕੀ ਟੀਮ ਨੇ ਨੌਵੇਂ ਸਥਾਨ ਨਾਲ ਕੀਤਾ ਸਾਲ ਦਾ ਅੰਤ

ਟੋਕੀਓ ਓਲੰਪਿਕ ਵਿਚ ਇਤਿਹਾਸਕ ਕਾਂਸੇ ਦਾ ਮੈਡਲ ਜਿੱਤਣ ਵਾਲੀ ਭਾਰਤੀ ਮਰਦ ਹਾਕੀ ਟੀਮ ਸਾਲ ਦੀ ਆਖ਼ਰੀ ਐੱਫਆਈਐੱਚ ਰੈਂਕਿੰਗ ਵਿਚ ਤੀਜੇ ਸਥਾਨ ‘ਤੇ ਰਹੀ ਜਦਕਿ ਓਲੰਪਿਕ ਵਿਚ ਚੌਥੇ ਸਥਾਨ ‘ਤੇ ਰਹੀ ਮਹਿਲਾ ਹਾਕੀ ਟੀਮ ਨੇ ਨੌਵੇਂ ਸਥਾਨ ਨਾਲ ਸਾਲ ਦਾ ਅੰਤ ਕੀਤਾ। ਟੋਕੀਓ ਵਿਚ 41 ਸਾਲ ਬਾਅਦ ਓਲੰਪਿਕ ਮੈਡਲ ਜਿੱਤਣ ਵਾਲੀ ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਮਰਦ ਟੀਮ ਨੇ ਪਿਛਲੇ ਦਿਨੀਂ ਬੰਗਲਾਦੇਸ਼ ਵਿਚ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿਚ ਵੀ ਕਾਂਸੇ ਦਾ ਮੈਡਲ ਜਿੱਤਿਆ। ਭਾਰਤ 2296. 04 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਐੱਫਆਈਐੱਚ ਪ੍ਰੋ ਲੀਗ ਤੇ ਓਲੰਪਿਕ ਚੈਂਪੀਅਨ ਬੈਲਜੀਅਮ ਨੇ ਸਿਖਰਲਾ ਸਥਾਨ ਗੁਆ ਦਿੱਤਾ। ਅੰਤਰਰਾਸ਼ਟਰੀ ਹਾਕੀ ਮਹਾਸੰਘ ਵੱਲੋਂ ਵੀਰਵਾਰ ਨੂੰ ਜਾਰੀ ਰੈਂਕਿੰਗ ਮੁਤਾਬਕ ਬੈਲਜੀਅਮ 2632.12 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ ਜਦਕਿ ਓਲੰਪਿਕ ਸਿਲਵਰ ਮੈਡਲ ਜੇਤੂ ਆਸਟ੍ਰੇਲੀਆ 2642.25 ਅੰਕ ਲੈ ਕੇ ਸਿਖਰ ‘ਤੇ ਹੈ। ਨੀਦਰਲੈਂਡ (2234.33 ਅੰਕ) ਚੌਥੇ ਤੇ ਜਰਮਨੀ (2038.71) ਪੰਜਵੇਂ ਸਥਾਨ ‘ਤੇ ਹੈ। ਅਗਲੇ ਪੰਜ ਸਥਾਨਾਂ ‘ਤੇ ਇੰਗਲੈਂਡ ਅਰਜਨਟੀਨਾ, ਨਿਊਜ਼ੀਲੈਂਡ, ਸਪੇਨ ਤੇ ਮਲੇਸ਼ੀਆ ਹਨ। ਏਸ਼ਿਆਈ ਚੈਂਪੀਅਨ ਲੀਗ ਟਰਾਫੀ ਜੇਤੂ ਕੋਰੀਆ 16ਵੇਂ, ਉੱਪ ਜੇਤੂ ਜਾਪਾਨ 17ਵੇਂ ਤੇ ਪਾਕਿਸਤਾਨ 18ਵੇਂ ਸਥਾਨ ‘ਤੇ ਹੈ। ਉਥੇ ਰਾਣੀ ਰਾਮਪਾਲ ਦੀ ਕਪਤਾਨੀ ਵਾਲੀ ਮਹਿਲਾ ਹਾਕੀ ਟੀਮ 1810.32 ਅੰਕ ਲੈ ਕੇ ਮਹਿਲਾ ਟੀਮਾਂ ਦੀ ਰੈਂਕਿੰਗ ਵਿਚ ਨੌਵੇਂ ਸਥਾਨ ‘ਤੇ ਹੈ। ਨੀਦਰਲੈਂਡ ਦੀ ਟੀਮ 3015.35 ਅੰਕ ਲੈ ਕੇ ਸਿਖਰ ‘ਤੇ ਹੈ। ਦੂਜੇ ਸਥਾਨ ‘ਤੇ ਉਸ ਤੋਂ 600 ਤੋਂ ਵੀ ਵੱਧ ਅੰਕ ਪਿੱਛੇ ਇੰਗਲੈਂਡ (2375.78) ਹੈ ਓਲੰਪਿਕ ਸਿਲਵਰ ਮੈਡਲ ਜੇਤੂ ਅਰਜਨਟੀਨਾ ਤੀਜੇ (2361.28) ਸਥਾਨ ‘ਤੇ ਹੈ।

Related posts

Benefits of Lassi: ਗਰਮੀਆਂ ‘ਚ ਮਹਿੰਗੇ ਕੋਲਡ ਡ੍ਰਿੰਕ ਦੀ ਥਾਂ ਪੀਓ ਠੰਢੀ ਲੱਸੀ, ਬੇਹੱਦ ਪੌਸਟਿਕ ਤੱਤਾਂ ਨਾਲ ਭਰਪੂਰ

On Punjab

IPL ਲਈ ਏਸ਼ੀਆ ਕੱਪ ਦੇ ਸ਼ਡਿਊਲ ‘ਚ ਤਬਦੀਲੀ ਮੰਨਜੂਰ ਨਹੀਂ : PCB

On Punjab

Ananda Marga is an international organization working in more than 150 countries around the world

On Punjab