PreetNama
ਫਿਲਮ-ਸੰਸਾਰ/Filmy

ਭਾਰਤੀ ਨੂੰ ਜਨਮ ਦਿਨ ਮੌਕੇ ਪਤੀ ਨੇ ਦਿੱਤਾ ਲੱਖਾਂ ਦਾ ਤੋਹਫਾ, ਸ਼ੇਅਰ ਕੀਤੀ ਤਸਵੀਰ

ਮੁੰਬਈ: ਕਾਮੇਡੀਅਨ ਭਾਰਤੀ ਸਿੰਘ ਨੇ ਹਾਲ ਹੀ ‘ਚ ਆਪਣਾ 33ਵਾਂ ਜਨਮ ਦਿਨ ਮਨਾਇਆ ਹੈ। ਇਸ ਮੌਕੇ ਪਤੀ ਹਰਸ਼ ਲੰਬਾਚਿਆ ਨੇ ਉਸ ਨੂੰ ਮਹਿੰਗਾ ਗਿਫਟ ਵੀ ਦਿੱਤਾ ਹੈ। ਇਸ ਦੀ ਜਾਣਕਾਰੀ ਖੁਦ ਭਾਰਤੀ ਸਿੰਘ ਨੇ ਆਪਣੇ ਫੈਨਸ ਨੂੰ ਦਿੱਤੀ ਹੈ। ਭਾਰਤੀ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਦੱਸਿਆ ਕਿ ਹਰਸ਼ ਨੇ ਉਸ ਨੂੰ ਰੋਲੈਕਸ ਘੜੀ ਗਿਫਟ ਕੀਤੀ ਹੈ।ਭਾਰਤੀ ਸਿੰਘ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਨਵੀਂ ਘੜੀ ਦੀ ਤਸਵੀਰ ਸ਼ੇਅਰ ਕੀਤੀ। ਇਸ ‘ਚ ਉਸ ਦੇ ਮਹਿੰਗੀ ਘੜੀ ਦੀ ਇੱਕ ਝਲਕ ਨਜ਼ਰ ਆ ਰਹੀ ਹੈ। ਇਸ ਨੂੰ ਸ਼ੇਅਰ ਕਰ ਭਾਰਤੀ ਨੇ ਹਰਸ਼ ਦਾ ਧੰਨਵਾਦ ਕੀਤਾ।ਹਰਸ਼ ਵੱਲੋਂ ਭਾਰਤੀ ਨੂੰ ਮਿਲੀ ਘੜੀ ਦੀ ਕੀਮਤ ਲੱਖਾਂ ‘ਚ ਦੱਸੀ ਜਾ ਰਹੀ ਹੈ। ਉਸ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ ਮਾਡਲ ਦੀ ਕੀਮਤ 12 ਤੋਂ 15 ਲੱਖ ਤਕ ਹੈ। ਭਾਰਤੀ ਤੇ ਹਰਸ਼ ਇਨ੍ਹੀਂ ਦਿਨੀਂ ‘ਖ਼ਤਰਾ ਖ਼ਤਰਾ ਖ਼ਤਰਾ’ ਸ਼ੋਅ ‘ਚ ਕੰਮ ਕਰ ਰਹੇ ਹਨ। ਇੱਕ ਹਫਤਾ ਪਹਿਲਾਂ ਇਸੇ ਸ਼ੋਅ ਦੇ ਸੈੱਟ ‘ਤੇ ਭਾਰਤੀ ਦੇ ਜਨਮ ਦਿਨ ਦਾ ਕੇਟ ਕੱਟਿਆ ਗਿਆ।

Related posts

Neha Kakkar ਨਾਲ ਤਲਾਕ ਦੀਆਂ ਅਫਵਾਹਾਂ ‘ਤੇ ਰੋਹਨਪ੍ਰੀਤ ਸਿੰਘ ਦਾ ਰਿਐਕਸ਼ਨ, ਕਿਹਾ- ‘ਇਹ ਸਾਡੀ ਜ਼ਿੰਦਗੀ ਹੈ, ਆਪਣੇ ਹਿਸਾਬ ਨਾਲ ਜੀਉਂਦੇ ਹਾਂ’ ਫਿਲਮ ਫਰੈਟਰਨਿਟੀ ਤੋਂ ਅਕਸਰ ਜੋੜਿਆਂ ਦੇ ਝਗੜੇ ਅਤੇ ਤਲਾਕ ਦੀਆਂ ਖਬਰਾਂ ਆਉਂਦੀਆਂ ਹਨ। ਇਨ੍ਹਾਂ ‘ਚੋਂ ਕੁਝ ਗੱਲਾਂ ਸੱਚ ਨਿਕਲਦੀਆਂ ਹਨ ਪਰ ਕੁਝ ਸਿਰਫ ਅਫ਼ਵਾਹਾਂ ਹਨ ਜੋ ਹਨੇਰੀ ਦੇ ਝੱਖੜ ਵਾਂਗ ਆਉਂਦੀਆਂ ਹਨ। ਪਿਛਲੇ ਕਈ ਦਿਨਾਂ ਤੋਂ ਨੇਹਾ ਕੱਕੜ (Neha Kakkar) ਅਤੇ ਰੋਹਨਪ੍ਰੀਤ ਸਿੰਘ ਵਿਚਾਲੇ ਤਕਰਾਰ ਦੀਆਂ ਖਬਰਾਂ ਆ ਰਹੀਆਂ ਹਨ। ਹੁਣ ਰੋਹਨ ਨੇ ਇਸ ‘ਤੇ ਆਪਣੀ ਚੁੱਪੀ ਤੋੜ ਦਿੱਤੀ ਹੈ।

On Punjab

Bigg Boss 18: ਸਲਮਾਨ ਖਾਨ ਦੇ ਸ਼ੋਅ ’ਚ ਤੀਜਾ ਐਲੀਮੀਨੇਸ਼ਨ, ਬਿੱਗ ਬੌਸ ਨੇ ਇਸ ਮਸ਼ਹੂਰ ਕੰਟੈਸਟੈਂਟ ਨੂੰ ਘਰ ਤੋਂ ਕੱਢਿਆ ਬਾਹਰ ਹਾਲ ਹੀ ‘ਚ ਖਬਰ ਆਈ ਸੀ ਕਿ ਵਕੀਲ ਗੁਣਰਤਨ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਸ ਤੋਂ ਬਾਅਦ ਹੁਣ ਬਿੱਗ ਬੌਸ ਨੇ ਇਕ ਹੋਰ ਪ੍ਰਤੀਯੋਗੀ ਨੂੰ ਘਰ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਅੱਜ ਦੇ ਐਪੀਸੋਡ ਵਿੱਚ, ਇਹ ਦੇਖਿਆ ਜਾਵੇਗਾ ਕਿ ਬਿੱਗ ਬੌਸ ਅਵਿਨਾਸ਼ ਮਿਸ਼ਰਾ (Avinash Mishra) ਨੂੰ ਘਰ ਤੋਂ ਬਾਹਰ ਕੱਢਣ ਦਾ ਹੁਕਮ ਦਿੰਦਾ ਹੈ।

On Punjab

ਲਾਰੈਂਸ ਬਿਸ਼ਨੋਈ ਦੇ ਨਿਸ਼ਾਨੇ ‘ਤੇ ਸਲਮਾਨ ਖਾਨ, ਕਿਹਾ- ‘ਮਾਫੀ ਮੰਗੇ ਨਹੀਂ ਤਾਂ ਦੇਵਾਂਗੇ ਠੋਸ ਜਵਾਬ’

On Punjab