PreetNama
ਖਾਸ-ਖਬਰਾਂ/Important News

ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਕੀਤਾ ਐਲਾਨ

ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਕੀਤਾ ਐਲਾਨ:ਲੰਡਨ : ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ।ਉਨ੍ਹਾਂ ਵੱਲੋਂ ਆਉਣ ਵਾਲੀ 7 ਜੂਨ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਜਾਵੇਗਾ।ਇਸ ਦੇ ਨਾਲ ਹੀ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਲੈ ਕੇ ਕਿਆਸਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ।

ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਜਿਸ ਵੇਲੇ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ, ਉਸ ਦੌਰਾਨ ਉਹ ਕਈ ਵਾਰ ਭਾਵੁਕ ਹੋ ਗਈ ਸੀ।ਉਸ ਨੇ ਕਿਹਾ ਕਿ ਇਹ ਫ਼ੈਸਲਾ ਕਾਫ਼ੀ ਦਬਾਅ ਕਰ ਕੇ ਲਿਆ ਗਿਆ ਹੈ।ਉਨ੍ਹਾਂ ਕਿਹਾ ਸਾਡੀ ਰਾਜਨੀਤੀ ਦਬਾਅ ਵਿੱਚ ਹੋ ਸਕਦੀ ਹੈ ਪਰ ਇਸ ਦੇਸ਼ ਲਈ ਬਹੁਤ ਕੁਝ ਚੰਗਾ ਹੈ।ਉਨ੍ਹਾਂ ਕਿਹਾ ਕਿ ਇਸ ਦੇਸ਼ ਨੂੰ ਸੰਭਾਲਣਾ ਮੇਰੇ ਲਈ ਕਾਫ਼ੀ ਸਨਮਾਨਜਨਕ ਸੀ।

Related posts

ਹੁਣ ਬਿਨਾਂ ਪ੍ਰਵਾਨਗੀ ਵਿਦੇਸ਼ ਨਹੀਂ ਜਾ ਸਕਣਗੇ ਸਰਪੰਚ

On Punjab

ਜੰਮੂ ਕਸ਼ਮੀਰ: ਬਾਂਦੀਪੋਰਾ ’ਚ ਫੌਜੀ ਵਾਹਨ ਖੱਡ ’ਚ ਡਿੱਗਿਆ; ਤਿੰਨ ਫੌਜੀ ਹਲਾਕ 2 ਜ਼ਖ਼ਮੀ

On Punjab

ਪੰਜਾਬੀ ਨੌਜਵਾਨ ‘ਚਿੱਟੇ’ ਹੱਥੋਂ ਹਾਰ ਗਏ

On Punjab