PreetNama
ਖਾਸ-ਖਬਰਾਂ/Important News

ਬੇਅਦਬੀ ਤੇ ਗੋਲੀ ਕਾਂਡ: SP ਬਿਕਰਮਜੀਤ ਤੇ ਇੰਸਪੈਕਟਰ ਅਮਰਜੀਤ ਸਿੱਟ ਸਾਹਮਣੇ ਪੇਸ਼ ਹੋਣੋਂ ਇਨਕਾਰੀ!

ਚੰਡੀਗੜ੍ਹ: ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਸਾਹਮਣੇ ਐਸਪੀ ਬਿਕਰਮਜੀਤ ਸਿੰਘ ਤੇ ਇੰਸਪੈਕਟਰ ਅਮਰਜੀਤ ਸਿੰਘ ਪੇਸ਼ ਨਹੀਂ ਹੋਏ। ਇਨ੍ਹਾਂ ਦੋਵਾਂ ਪੁਲਿਸ ਅਫਸਰਾਂ ਨੂੰ ਅੱਜ ਪੁੱਛਗਿੱਛ ਲਈ ਬੁਲਾਇਆ ਸੀ ਪਰ ਗ੍ਰਿਫਤਾਰੀ ਦੇ ਡਰੋਂ ਉਹ ਪੇਸ਼ ਨਹੀਂ ਹੋਏ।

ਸਿੱਟ ਨੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੀ ਗ੍ਰਿਫ਼ਤਾਰੀ ਮਗਰੋਂ ਪੁੱਛਗਿੱਛ ਲਈ ਐਸਪੀ ਬਿਕਰਮਜੀਤ ਸਿੰਘ ਤੇ ਇੰਸਪੈਕਟਰ ਅਮਰਜੀਤ ਸਿੰਘ ਨੂੰ ਤਲਬ ਕੀਤਾ ਸੀ। ਦੋਵੇਂ ਪੁਲਿਸ ਅਫ਼ਸਰ ਸਿੱਟ ਵੱਲੋਂ ਸੰਮਨ ਕਰਨ ਦੇ ਬਾਵਜੂਦ ਪੁੱਛਗਿੱਛ ਲਈ ਨਹੀਂ ਪਹੁੰਚੇ।

ਬੀਤੇ ਦਿਨੀਂ ਐਸਪੀ ਬਿਕਰਮਜੀਤ ਸਿੰਘ ਨੇ ਫ਼ਰੀਦਕੋਟ ਦੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਲਾਈ ਸੀ। ਉਨ੍ਹਾਂ ਨੇ ਗ੍ਰਿਫਤਾਰੀ ‘ਤੇ ਰੋਕ ਲਾਉਣ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਨੂੰ ਫੌਰੀ ਰਾਹਤ ਨਹੀਂ ਮਿਲੀ ਸੀ। ਅਦਾਲਤ ਨੇ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਮਾਮਲੇ ਦੀ ਸੁਣਵਾਈ 10 ਜਨਵਰੀ ‘ਤੇ ਪਾ ਦਿੱਤੀ ਸੀ।

ਅੱਜ ਐਸਆਈਟੀ ਵੱਲੋਂ ਡੀਐਸਪੀ ਵਿਭੋਰ ਕੁਮਾਰ ਪੁੱਛਗਿੱਛ ਕਰਨ ਲਈ 82 ਬਟਾਲੀਅਨ ਦੀ ਜੀਓ ਮੈੱਸ ਵਿੱਚ ਪਹੁੰਚੇ ਪਰ ਉਨ੍ਹਾਂ ਕੋਲ ਐਸਪੀ ਤੇ ਇੰਸਪੈਕਟਰ ਦੇ ਆਉਣ ਬਾਰੇ ਕੋਈ ਵੀ ਜਾਣਕਾਰੀ ਨਹੀਂ। ਐਸਆਈਟੀ ਵੱਲੋਂ ਦੋਵਾਂ ਪੁਲਿਸ ਅਫ਼ਸਰਾਂ ਨੂੰ ਸਾਢੇ ਗਿਆਰਾਂ ਵਜੇ ਦਾ ਸਮਾਂ ਦਿੱਤਾ ਗਿਆ ਸੀ। ਵਿਭੋਰ ਕੁਮਾਰ ਨੇ ਕਿਹਾ ਕਿ ਪੁਲਿਸ ਟੀਮ ਉਡੀਕ ਕਰ ਰਹੀ ਹੈ। ਹਾਲੇ ਤੱਕ ਕੋਈ ਵੀ ਅਫ਼ਸਰ ਨਹੀਂ ਪਹੁੰਚਿਆ।

Related posts

ਪੁਲੀਸ ਵੱਲੋਂ ਫਿਰੌਤੀ ਰੈਕਟ ਦਾ ਪਰਦਾਫਾਸ਼, ਗੈਂਗਸਟਰ ਗੋਲਡੀ ਬਰਾੜ ਦਾ ‘ਭਰਾ’ ਗ੍ਰਿਫ਼ਤਾਰ

On Punjab

2 ਦਿਨਾਂ ਬਾਅਦ ਜਾਗੇ CM ਮਾਨ ! ਕਿਹਾ ਉਹ ‘ਵਾਰਿਸ’ ਅਖਵਾਉਣ ਦੇ ਕਾਬਿਲ ਨਹੀਂ..

On Punjab

ਸੰਯੁਕਤ ਰਾਸ਼ਟਰ ਦੇ ਨੁਮਾਇੰਦੇ ਨੇ ਵਿਚਕਾਰਲਾ ਰਾਹ ਕੱਢਣ ਲਈ ਕੀਤੀ ਤਾਲਿਬਾਨੀ ਮੰਤਰੀ ਨਾਲ ਮੁਲਾਕਾਤ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਨੁਮਾਇੰਦੇ ਡੇਬ੍ਰਾਹ ਲਾਇਨਸ ਨੇ ਤਾਲਿਬਾਨੀ ਸੂਚਨਾ ਤੇ ਸੱਭਿਆਚਾਰ ਮੰਤਰੀ ਖੈਰੂਉੱਲ੍ਹਾ ਖੈਰਖਵਾਹ ਨਾਲ ਮੁਲਾਕਾਤ ਕੀਤੀ ਹੈ। ਦੋਵਾਂ ਨੇ ਅਫ਼ਗਾਨਿਸਤਾਨ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਲੈ ਕੇ ਡੂੰਘੀ ਚਰਚਾ ਕੀਤੀ। ਦੋਵੇਂ ਹੀ ਧਿਰਾਂ ਇਕ ਸਾਂਝਾ ਆਧਾਰ ਤਲਾਸ਼ ਰਹੇ ਹਨ ਤਾਂ ਕਿ ਸਥਿਰ ਅਫ਼ਗਾਨਿਸਤਾਨ ਲਈ ਅਫ਼ਗਾਨਾਂ ਦਾ ਸਮਰਥਨ ਕੀਤਾ ਜਾ ਸਕੇ। ਅਫ਼ਗਾਨਿਸਤਾਨ ਲਈ ਸੰਯੁਕਤ ਰਾਸ਼ਟਰ ਦੇ ਸਹਾਇਤਾ ਮਿਸ਼ਨ ਵੱਲੋਂ ਡੇਬ੍ਰਾਹ ਨੇ ਟਵੀਟ ਕਰਕੇ ਕਿਹਾ ਕਿ ਬੁੱਧਵਾਰ ਨੂੰ ਇਸ ਦੁਵੱਲੀ ਮੁਲਾਕਾਤ ‘ਚ ਤਾਲਿਬਾਨ ਦੀਆਂ ਜ਼ਰੂਰਤਾਂ ‘ਤੇ ਸਹਿਮਤੀ ਪ੍ਰਗਟਾਈ ਗਈ। ਨਾਲ ਹੀ ਅਜਿਹੇ ਬਿੰਦੂਆਂ ‘ਤੇ ਵਿਚਾਰ ਕੀਤਾ ਗਿਆ ਜਿਸ ‘ਤੇ ਕੌਮਾਂਤਰੀ ਭਾਈਚਾਰਾ ਅਫ਼ਗਾਨੀ ਲੋਕਾਂ ਦੀ ਮਦਦ ਲਈ ਅੱਗੇ ਆ ਸਕੇ। ਇਸ ਤੋਂ ਇਲਾਵਾ ਅਫ਼ਗਾਨਿਸਤਾਨ ਦੀ ਸਥਿਰਤਾ ਅਤੇ ਵਿਕਾਸ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਸਕੇ। ਪਿਛਲੇ ਮਹੀਨੇ ਡੇਬ੍ਰਾਹ ਨੇ ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨਾਲ ਮੁਲਾਕਾਤ ਕੀਤੀ ਸੀ। ਨਾਲ ਹੀ ਅਫ਼ਗਾਨੀ ਲੋਕਾਂ ਤਕ ਮਨੁੱਖੀ ਸਹਾਇਤਾ ਪਹੁੰਚਾਏ ਜਾਣ ‘ਤੇ ਬਲ ਦਿੱਤਾ ਸੀ।

On Punjab