48.69 F
New York, US
March 29, 2024
PreetNama
ਖਾਸ-ਖਬਰਾਂ/Important News

ਬਿਨਾ ਆਦੇਸ਼ ਪੁਲਸ ਵਾਲਾ ਕਰ ਰਿਹੈ ਆਰਟੀਏ ਦਫਤਰ ‘ਚ ਡਿਊਟੀ.!

ਪੰਜਾਬ ਪੁਲਸ ਫਰੀਦਕੋਟ ਦਾ ਇਕੱ ਮੁਲਾਜਮ ਬਿਨਾ ਕਿਸੇ ਹੁਕਮਾਂ ਦੇ ਲਗਭਗ ਪਿਛਲੇ ਚਾਰ ਮਹਿਨਿਆ ਤੋ ਆਰ.ਟੀ.ਏ ਦਫਤਰ ਫਿਰੋਜ਼ਪੁਰ ਚ ਡਿਊਟੀ ਕਰ ਰਿਹਾ ਹੈ। ਜਦਕਿ ਸਕੱਤਰ ਆਰ.ਟੀ.ਏ ਫਿਰੋਜ਼ਪੁਰ ਵੱਲੋ ਉਕਤ ਪੁਲਸ ਮੁਲਾਜਮ ਦੇ ਸੁਰ ਚ ਸੁਰ ਮਿਲਾਉਦਿਆ ਇਹ ਕਿਹਾ ਜਾ ਰਿਹਾ ਉਕਤ ਮੁਲਾਜਮ ਦੇ ਆਰਜੀ ਆਰਡਰ ਹਨ ਪਰ ਇਹਨਾਂ ਆਰਜੀ ਹੁਕਮਾ ਦਾ ਸੱਚ ਉਸ ਵੇਲੇ ਝੂਠ ਸਬਿਤ ਹੋਇਆ ਜਦ ਬੀਤੀਆ ਲੋਕ ਸਭਾ ਚੋਣਾਂ ਦੌਰਾਨ ਫਰੀਦਕੋਟ ਪੁਲਸ ਵਿਭਾਗ ਵੱਲੋ ਉਕਤ ਪੁਲਸ ਮੁਲਾਜਮ ਨੂੰ ਇਕ ਚੌਣ ਬੂਥ ਉਪਰ ਤੈਨਾਤ ਕਰ ਦਿੱਤਾ ਗਿਆ।ਸਿਤਮ ਜਰੀਫੀ ਇਹ ਕਿ ਉਕਤ ਮੁਲਾਜਮ ਦੀ ਤੈਨਾਤੀ ਤੇ ਤਨਖਾਹ ਆਦਿ ਬਾਬਤ ਸੂਚਨਾ ਅਧਿਕਾਰ ਅਧੀਨ ਮੰਗੀ ਸੂਚਨਾਂ ਨੂੰ ਇੱਕ ਮਹੀਨਾ ਬੀਤਨ ਦੇ ਬਵਜੂਦ ਵੀ ਆਰੀ.ਟੀ.ਏ ਵਿਭਾਗ ਫਿਰੋਜ਼ਪੁਰ ਇਸ ਨੂੰ ਦਬ ਕੇ ਬੈਠਾ ਹੋਇਆ ਹੈ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਉਕਤ ਪਲਿਸ ਮੁਲਾਜਮ ਦਾ ਪਿਰਤੀ ਵਿਭਾਗ ਪੰਜਾਬ ਪੁਲਿਸ ਫਰੀਦਕੋਟ ਹੈ ਤੇ ਉਹ ਲਗਭਗ ਦੋ ਵਰੇ ਪਹਿਲਾਂ ਆਰ.ਟੀ.ਏ ਦਫਤਰ ਫਿਰੋਜ਼ਪੁਰ ਵਿਖੇ ਡੈਪੋਟੈਸ਼ਨ ਤੇ ਬਤੌਰ ਡਰਾਇਵਰ ਤੈਨਾਤ ਹੋੲਆ ਸੀ ਜਿਸ ਦੀਆ ਸਰਕਾਰੀ ਹੁਕਮਾ ਤਹਿਤ ਬੀਤੀ ਚਾਰ ਫਰਵਰੀ ਨੂੰ ਆਰ.ਟੀ.ਏ ਵਿਭਾਗ ਫਿਰੋਜ਼ਪੁਰ ਵੱਲੋ ਉਸ ਨੂੰ ਲਿਖਤੀ ਹੁਕਮਾਂ ਤਹਿਤ ਉਸ ਦੇ ਪਿਰਤੀ ਵਿਭਾਗ ਫਰੀਦਕੋਟ ਵਿਖੇ ਵਾਪਿਸ ਭੇਜ ਦਿੱਤਾ ਗਿਆ ਸੀ,ਪਰ ਉਕਤ ਮੁਲਾਜਮ ਅਪਣੀ ਸਿਆਸੀ ਅਤੇ ਅਫਸ਼ਰ ਸ਼ਾਹੀ ਪਹੰੁਚ ਸੱਦਕਾ ਅਪਣੇ ਵਿਭਾਗ ਫਰੀਦਕੋਟ ਵਿਖੇ ਡਿਊਟੀ ਦੇਣਾ ਮੁਨਾਸਫ ਨਹੀ ਸਮਝ ਰਿਹਾ। ਇਹ ਵੀ ਪਤਾ ਲੱਗਾ ਹੈ ਉਸ ਨੂੰ ਪੁਲਿਸ ਲਾਇਨ ਫਰੀਦਕੋਟ ਵਿਖੇ ਹਾਜਰੀ ਦੇਣਾ ਜਰੂਰੀ ਕਿਹਾ ਗਿਆ ਸੀ ਪਰ ਉਹ ਪੁਲਸ ਪ੍ਰਸ਼ਾਸਨ ਅਤੇ ਆਰ.ਟੀ.ਏ ਵਿਭਾਗ ਫਿਰੋਜ਼ਪੁਰ ਦੀ ਕਥਿਤ ਮਿਲੀਭੁਗਤ ਸੱਦਕਾ ਆਰ.ਟੀ.ਏ ਦਫਤਰ ਫਿਰੋਜ਼ਪੁਰ ਵਿਖੇ ਡੇਰੇ ਜਮਾਈ ਬੈਠਾ ਹੈ।ਦਸ ਦੇਈਏ ਕਿ ਸਕੱਤਰ ਆਰ.ਟੀ.ਏ ਅਨੁਸਾਰ ਉਕਤ ਪੁਲਸ ਮੁਲਾਜਮ ਦੇ ਫਿਰੋਜ਼ਪੁਰ ਆਰ.ਟੀ.ਏ ਦਫਤਰ ਚ ਆਰਜੀ ਤੈਨਾਤੀ ਹੈ ਪਰ ਹੈਰਾਨੀ ਫਰਿਆ ਸੱਚ ਇਹ ਹੈ ਕਿ ਬੀਤੀ 23 ਮਈ ਨੂੰ ਹੋਈਆਂ ਲੋਕਾ ਸਭਾ ਚੋਣਾ ਵਿਚ ਉਕਤ ਪੁਲਿਸ ਮੁਲਾਜਮ ਦੀ ਹਲਕਾ ਫਰੀਦਕੋਟ ਵਿਖੇ ਪੈਂਦੇ ਬੂਥ ਨੰਬਰ 070 ਗੌਰਮਿਟ ਐਲੀਮੈਟਰੀ ਸਕੂਲ ਪਿੰਡੀ ਬਲੌਚਾ ਵਿਖੇ ਤੈਨਾਤੀ ਸੀ ਜੋ ਸੱਕਤਰ ਆਰ.ਟੀ.ਏ ਦੇ ਬਿਆਨਾ ਨੂੰ ਝੂਠਾ ਸਾਬਿਤ ਕਰ ਰਹੀ ਹੈ।ਹੁਣ ਸੋਚਣ ਵਾਲੀ ਗੱਲ ਇਹ ਕਿ ਜਦ ਉਕਤ ਮੁਲਾਜਮ ਕੋਲ ਆਰ.ਟੀ.ਏ ਦਫਤਰ ਫਿਰੋਜ਼ਪੁਰ ਵਿਖੇ ਡਿਊਟੀ ਦੇਣ ਲਈ ਕੋਈ ਆਰਡਰ ਨਹੀ ਤਾਂ ਉਹ ਕਿਸ ਦੀ ਨਜਰ ਅਨਾਇਤ ਸਦਕਾ ਆਰ.ਟੀ.ਏ ਦਫਤਰ ਵਿਖੇ ਮੌਜਾਂ ਮਾਣ ਰਿਹਾ ਹੈ।ਉਸ ਤੋ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਸਕੱਤਰ ਆਰ.ਟੀ.ਏ ਉਪਰ ਅਜਿਹਾ ਕਿਹੜਾ ਦਬਾ ਹੈ ਜੋ ਜਿਲਾ ਅਧਿਕਾਰੀ ਹੋਣ ਦੇ ਬਵਜੂਦ ਇਕ ਪੁਲਸ ਕਰਮਚਾਰੀ ਦਾ ਪੱਖ ਪੂਰ ਦਿਆ ਉਸ ਦੇ ਆਰਡਰ ਸੰਬਧੀ ਗੱਲਤ ਬਿਆਨ ਬਾਜੀ ਕਰ ਰਿਹਾ ਹੈ।

ਪੁਲਸ ਮੁਲਾਜਮ ਨੇ ਆਪਣੀ ਹੈਕੜ ਭਰੇ ਵਤੀਰੇ ਚ ਪਤੱਰਕਾਰਾ ਨੂੰ ਕਿਹਾ ਕਿ ਜਿੰਨੀਆਂ ਮਰਜੀ ਖਬਰਾਂ ਲਗਾ ਲਊ ਮੈਨੂੰ ਇਸ ਦਾ ਕੋਈ ਫਰਕ ਨਹੀ ਪੈਂਦਾ। ਕਿਉਕਿ ਉਸ ਉਪਰ ਇੱਕ ਹਕੂਮਤ ਸਰਕਾਰ ਦੇ ਵਿਧਾਇਕ ਅਤੇ ਆਹਲਾ ਪੁਲਸ ਅਧਿਕਾਰੀ ਦੀ ਛੱਤਰ ਛਾਇਆ ਹੈ।

Related posts

ਇੱਕ ਹਫਤੇ ‘ਚ ਐਪਲ ਸਟੋਰ ਤੋਂ ਕੀਤੀ 1.22 ਅਰਬ ਡਾਲਰ ਦੀ ਖਰੀਦਾਰੀ

On Punjab

Boris Johnson India Visit : ਭਾਰਤ ਆ ਰਹੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ, ਡ੍ਰੈਗਨ ਨੂੰ ਘੇਰਨਾ ਵੀ ਹੈ ਮਕਸਦ

On Punjab

ਅੱਤਵਾਦੀ ਹਮਲੇ ‘ਚ ਸ਼ਹੀਦ ਫੌਜੀਆਂ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਮ ਵਿਦਾਈ

On Punjab