PreetNama
ਫਿਲਮ-ਸੰਸਾਰ/Filmy

ਬਾਲੀਵੁੱਡ ਦੇ ਇਹ ਕਲਾਕਾਰ ਪੁੱਜ ਰਹੇ ਨੇ ਮੋਦੀ ਕੈਬਿਨੇਟ ਦੇ ਸਹੁੰ–ਚੁਕਾਈ ਸਮਾਰੋਹ ’ਚ

ਰਜਨੀਕਾਂਤ, ਕੰਗਨਾ ਰਾਨੌਤ, ਅਨਿਲ ਕਪੂਰ, ਕਰਨ ਜੌਹਰ ਤੇ ਅਨੁਪਮ ਖੇਰ ਉਨ੍ਹਾਂ ਕੁਝ ਬਾਲੀਵੁੱਡ ਕਲਾਕਾਰਾਂ ’ਚ ਸ਼ਾਮਲ ਹਨ, ਜੋ ਇੱਥੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ–ਚੁਕਾਈ ਸਮਾਰੋਹ ਵਿੱਚ ਭਾਗ ਲੈਣ ਪੁੱਜ ਰਹੇ ਹਨ। ਅਕਸ਼ੇ ਕੁਮਾਰ ਇਸ ਵੇਲੇ ਭਾਰਤ ’ਚ ਨਹੀਂ ਹਨ, ਨਹੀਂ ਤਾਂ ਉਨ੍ਹਾਂ ਜ਼ਰੂਰ ਇੱਥੇ ਪੁੱਜਣਾ ਸੀ।

ਸਮਾਰਹ ’ਚ ਭਾਗ ਲੈਣ ਲਈ ਨਵੀਂ ਦਿੱਲੀ ਵਾਸਤੇ ਉਡਾਣ ਭਰਨ ਤੋਂ ਇੱਕ ਦਿਨ ਪਹਿਲਾਂ ਕੰਗਨਾ ਨੇ ਮੀਡੀਆ ਨੂੰ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੂੰ ਬਹੁਤ ਸਾਰੀਆਂ ਸ਼ੁਭ–ਕਾਮਨਾਵਾਂ। ਆਸ ਹੈ ਕਿ ਉਹ ਬਹੁਤ ਸਭ ਕੁਝ ਬਹੁਤ ਆਸਾਨੀ ਤੇ ਮਿਹਰ ਨਾਲ ਕਰ ਸਕਾਂਗੇ। ਉਨ੍ਹਾਂ ਤੋਂ ਬਹੁਤ ਸਾਰੀਆਂ ਆਸਾਂ ਜੁੜੀਆਂ ਹਨ। ਇਸੇ ਲਈ ਮੇਰੀਆਂ ਸ਼ੁਭ–ਕਾਮਨਾਵਾਂ ਉਨ੍ਹਾਂ ਦੇ ਨਾਲ ਹਨ, ਤਾਂ ਜੋ ਆਪਣੇ ਲਈ ਉਨ੍ਹਾਂ ਜਿਹੜੇ ਟੀਚੇ ਨਿਰਧਾਰਤ ਕੀਤੇ ਹਨ, ਉਨ੍ਹਾਂ ਸਭ ਤੱਕ ਪੁੱਜਣ ਵਿੱਚ ਉਹ ਕਾਮਯਾਬ ਰਹਿਣ।

ਫ਼ਿਲਮ ਨਿਰਮਾਤਾ ਰਾਕੇਸ਼ ਓਮਪ੍ਰਕਾਸ਼ ਮੇਹਰਾ ਵੀ ਵੀਰਵਾਰ ਨੂੰ ਦਿੱਲੀ ਪੁੱਜੇ। ਉਨ੍ਹਾਂ ਦੀ ਹੁਣ ਤੱਕ ਦੀ ਆਖ਼ਰੀ ਫ਼ਿਲਮ ਦਾ ਟਾਈਟਲ ਵੀ ‘ਮੇਰੇ ਪਿਆਰੇ ਪ੍ਰਾਈਮ ਮਿਨਿਸਟਰ’ ਸੀ।

ਰਾਕੇਸ਼ ਨੇ ਆਈਏਐੱਨਐੱਸ ਨੂੰ ਦੱਸਿਆ ਕਿ ਸਾਡੇ ਦੇਸ਼ ਦੀ ਸੇਵਾ ਲਈ ਅੱਜ ਸਤਿਕਾਰਯੋਗ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਕੈਬਿਨੇਟ ਸਹੁੰ ਚੁੱਕਣ ਜਾ ਰਹੀ ਹੈ। ਅਜਿਹੇ ਇਤਿਹਾਸਕ ਛਿਣ ਦਾ ਹਿੱਸਾ ਬਣਨ ਲਈ ਮੈਂ ਕਾਫ਼ੀ ਸਨਿਮਰ ਹਾਂ। ਸੁਆਲ ਇਹ ਨਹੀਂ ਹੈ ਕਿ ਅਸੀਂ ੳਨ੍ਹਾਂ ਤੋਂ ਕੀ ਚਾਹੁੰਦੇ ਹਾਂ, ਸਗੋਂ ਸੁਆਲ ਇਹ ਹੈ ਕਿ ਆਪਣੀ ਮਾਤਭੂਮੀ ਲਈ ਹਰ ਦੇਸ਼ ਵਾਸੀ ਕੀ ਕਰ ਸਕੇਗਾ।

 

 

ਅਦਾਕਾਰ ਅਨੁਪਮ ਖੇਰ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਆਪਣੇ ਨਾਲ ਅਨਿਲ ਕਪੂਰ ਦੀ ਇੱਕ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਕਿ ਅਨਿਲ ਕਪੂਰ ਤੇ ਮੈਂ ਕਾਫ਼ੀ ਲੰਮਾ ਸਮਾਂ ਪਹਿਲਾਂ ਸਦਾ ਦੋਸਤ ਬਣੇ ਰਹਿਣ ਦੀ ਸਹੁੰ ਚੁੱਕੀ ਸੀ ਤੇ ਅੱਜ ਅਸੀਂ ਇੱਕ ਹੋਰ ਸਹੁੰ–ਚੁਕਾਈ ਸਮਾਰੋਹ ਵਿੱਚ ਭਾਗ ਲੈਣ ਲਈ ਦਿੱਲੀ ਪੁੱਜੇ ਹਾਂ।

ਅਨਿਲ ਕਪੂਰ ਦੇ ਵੱਡੇ ਭਰਾ ਤੇ ਨਿਰਮਾਤਾ ਬੋਨੀ ਕਪੂਰ ਨੇ ਆਈਏਐੱਨਐੱਸ ਨੂੰ ਦੱਸਿਆ ਕਿ ਉਹ ਵੀ ਸਹੁੰ–ਚੁਕਾਈ ਸਮਾਰੋਹ ਵਿੱਚ ਭਾਗ ਲੈਣਗੇ।

ਮੈਗਾ–ਸਟਾਰ ਰਜਨੀਕਾਂਤ ਪਹਿਲਾਂ ਹੀ ਇਹ ਪੁਸ਼ਟੀ ਕਰ ਚੁੱਕੇ ਹਨ ਕਿ ਉਹ ਵੀ ਦਿੱਲੀ ’ਚ ਇਸ ਸਮਾਰੋਹ ਵਿੱਚ ਸ਼ਿਰਕਤ ਕਰਨਗੇ।

ਰਿਪੋਰਟਾਂ ਮੁਤਾਬਕ ਸ਼ਾਹਿਦ ਕਪੂਰ, ਕਾਰਤਿਕ ਆਰਿਅਨ, ਰਾਜਕੁਮਾਰ ਹੀਰਾਨੀ, ਆਨੰਦ ਐੱਲ ਰਾਏ ਮੰਗੇਸ਼ ਹਾਡਾਵਲੇ ਤੇ ਮਹਾਵੀਰ ਜੈਨ ਦੇ ਵੀ ਇਸ ਸਹੁੰ–ਚੁਕਾਈ ਸਮਾਰੋਹ ਵਿੱਚ ਮੌਜੂਦ ਰਹਿਣ ਦੀ ਸੰਭਾਵਨਾ ਹੈ।

Related posts

ਕੋਰੋਨਾ ਵਾਇਰਸ ਕਾਰਨ IIFA 2020 ਐਵਾਰਡ ਸਮਾਗਮ ਹੋਇਆ ਰੱਦ

On Punjab

ਪਾਣੀ ‘ਚ ਦਿੱਤਾ ਅਦਾਕਾਰਾ ਨੇ ਬੱਚੇ ਨੂੰ ਜਨਮ, ਦੱਸਿਆ ਤਜੁਰਬਾ

On Punjab

ਵੰਡ ਦਾ ਦਰਦ ਬਿਆਨਦੀ ਫਿਲਮ ’ਨਾਨਕ ਦੁਖੀਆ ਸਭ ਸੰਸਾਰ’ ਦਾਰਾ ਪਿਕਚਰਜ਼ ਬੰਬੇ ਦੇ ਬੈਨਰ ਹੇਠ ਬਣੀ ਪੰਜਾਬੀ ਫਿਲਮ ‘ਨਾਨਕ ਦੁਖੀਆ ਸਭ ਸੰਸਾਰ’ (Nanak Dukhiya Sab Sansar) 2 ਜੁਲਾਈ 1971 ਨੂੰ ਪਰਦੇ ’ਤੇ ਆਈ। ਇਸ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਤੇ ਲੇਖਕ ਅਦਾਕਾਰ ਪਹਿਲਵਾਨ ਦਾਰਾ ਸਿੰਘ (Dara Singh) ਸਨ। ਪਟਕਥਾ ਤੇ ਸੰਵਾਦ ਪੰਜਾਬੀ ਅਦਬ ਦੀ ਮਹਾਨ ਸ਼ਖ਼ਸੀਅਤ ਨਾਵਲਕਾਰ ਨਾਨਕ ਸਿੰਘ (Novelist Nanak Singh) ਨੇ ਲਿਖੇ ਸਨ।

On Punjab