PreetNama
ਸਮਾਜ/Social

ਬਾਰਸ਼ ਨੇ ਰੋਕੀ ਮੁੰਬਈ ‘ਚ ਜ਼ਿੰਦਗੀ ਦੀ ਰਫਤਾਰ

ਮੁੰਬਈਮੁਸਲਾਧਾਰ ਬਾਰਸ਼ ਕਰਕੇ ਮੁੰਬਈ ਦੇ ਲੋਕਾਂ ਦੀ ਜ਼ਿੰਦਗੀ ਉਥਲਪੁਥਲ ਹੋ ਗਈ। ਬਾਰਸ਼ ਕਰਕੇ ਮੁੰਬਈ ਲੋਕਲ ਦੀਆਂ ਤਿੰਨ ਲਾਈਨਾਂ ਦੇਰੀ ਨਾਲ ਚੱਲ ਰਹੀਆਂ ਹਨ। ਮੱਧ ਰੇਲ ਜਿੱਥੇ 15-20 ਲੇਟ ਚੱਲ ਰਹੀ ਹੈ ਤਾਂ ਹਾਰਬਰ ਲਈਨ 10 ਤੋਂ 15 ਮਿੰਟ ਜਦਕਿ ਪੱਛਮੀ ਰੇਲ 10 ਮਿੰਟ ਦੀ ਦੇਰੀ ਨਾਲ ਚੱਲ ਰਹੀਆਂ ਹਨ।

ਠਾਣੇ ਸਟੇਸ਼ਨ ‘ਤੇ ਪਾਣੀ ਭਰਨਾ ਸ਼ੁਰੂ ਹੋ ਚੁੱਕੀਆ ਹੈ। ਜੇਕਰ ਸਟੇਸ਼ਨ ‘ਚ ਪਾਣੀ ਜ਼ਿਆਦਾ ਹੋ ਜਾਂਦਾ ਹੈ ਤਾਂ ਇਹ ਟ੍ਰੈਕ ਤਕ ਪਹੁੰਚ ਸਕਦਾ ਹੈ। ਇਸ ਨਾਲ ਮੁੰਬਈ ਲੋਕਲ ਦੀ ਸੁਵਿਧਾ ‘ਤੇ ਬ੍ਰੇਕ ਲੱਗ ਜਾਵੇਗਾ। ਲਗਾਤਾਰ ਹੋ ਰਹੀ ਬਾਰਸ਼ ਨਾਲ ਸ਼ਹਿਰ ਦੇ ਮਲਾਡ ਈਸਟਅੰਧੇਰੀ ਈਸਟਬੋਰੀਵਲੀ ਈਸਟ ਇਲਾਕਿਆਂ ‘ਚ ਪਾਣੀ ਭਰ ਗਿਆ ਹੈ।ਮਿਲਨ ਸਬਵੇ ‘ਚ ਪਾਣੀ ਭਰ ਚੁੱਕਿਆ ਹੈ ਜਦਕਿ ਬਾਰਸ਼ ਕਰਕੇ ਹਵਾਈ ਯਾਤਰਾ ‘ਤੇ ਕੋਈ ਅਸਰ ਨਹੀਂ ਪਿਆ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਵੀ ਇਸੇ ਤਰ੍ਹਾਂ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪਾਲਘਰ ਨੇੜਲੇ ਪਿੰਡ ‘ਚ ਬਾਰਸ਼ ਦੌਰਾਨ ਅਸਮਾਨੀ ਬਿਜਲੀ ਡਿੱਗਣ ਨਾਲ ਅੱਠ ਸਾਲਾ ਮੁੰਡੇ ਦੀ ਮੌਤ ਹੋ ਗਈ ਹੈ। ਇਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

Related posts

Pregnant lady: ਦਫ਼ਤਰ ‘ਚ ਜ਼ਿਆਦਾ ਕੰਮ ਨਾ ਕਰਨਾ ਪਵੇ, ਤਾਂ ਗਰਭਵਤੀ ਔਰਤ ਨਾਲ ਕੀਤਾ ਆਹ ਕਾਰਾ, ਉੱਡ ਜਾਣਗੇ ਹੋਸ਼

On Punjab

ਬਾਂਦ੍ਰਾ ਸਟੇਸ਼ਨ ਮਾਮਲੇ ‘ਚ ਵੱਡੀ ਕਾਰਵਾਈ, ਗੁਮਰਾਹ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ, 1000 ਲੋਕਾਂ ‘ਤੇ FIR

On Punjab

ਸ਼ਾਇਦ ਦੋ ਕਰੋੜ ਲੜਕੀਆਂ ਕੋਰੋਨਾ ਤੋਂ ਬਾਅਦ ਸਕੂਲ ਨਹੀਂ ਪਰਤ ਸਕਣਗੀਆਂ: ਮਲਾਲਾ ਯੂਸਫਜ਼ਈ

On Punjab