PreetNama
ਖਾਸ-ਖਬਰਾਂ/Important News

ਫੌਜ ਦਾ ਮਿੱਗ-21 ਕ੍ਰੈਸ਼, ਪਾਈਲਟ ਵਾਲ-ਵਾਲ ਬਚੇ

ਗਵਾਲੀਅਰ: ਮੱਧ ਪ੍ਰਦੇਸ਼ ਦੇ ਭਿੰਡ ਦੇ ਗੋਹਦ ਇਲਾਕੇ ‘ਚ ਹਵਾਈ ਸੈਨਾ ਦਾ ਜਹਾਜ਼ ਮਿੱਗ-21 ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਆਮ ਅਭਿਆਸ ‘ਤੇ ਸੀ। ਉਸ ‘ਤੇ ਸਵਾਰ ਦੋਵਾਂ ਪਾਈਲਟ ਸੁਰੱਖਿਅਤ ਹਨ। ਹਵਾਈ ਸੈਨਾ ਦੇ ਸੂਤਰਾਂ ਮੁਤਾਬਕ, “ਮਿੱਗ -21 ਪ੍ਰੀਖਣ ਜਹਾਜ਼ ਗਵਾਲੀਅਰ ਏਅਰਬੇਸ ਕੋਲ ਹਾਦਸਾਗ੍ਰਸਤ ਹੋਇਆ। ਜਹਾਜ਼ ‘ਚ ਦੋਵੇਂ ਪਾਈਲਟ ਸੁਰੱਖਿਅਤ ਕੁੱਦ ਗਏ।”

ਮਿੱਗ ਦੇ ਕ੍ਰੈਸ਼ ਹੋਣ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਤੇ ਏਅਰਫੋਰਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਸੂਤਰਾਂ ਨੇ ਕਿਹਾ ਕਿ ਜਹਾਜ਼ ਇੱਕ ਨਿਯਮਿਤ ਮਿਸ਼ਨ ‘ਤੇ ਸੀ ਤੇ ਕਰੀਬ 10 ਵਜੇ ਹਾਦਸਾਗ੍ਰਸਤ ਹੋ ਗਿਆ। ਆਈਏਐਫ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਕੋਰਟ ਆਫ਼ ਇੰਕੁਆਰੀ ਦੇ ਹੁਕਮ ਦਿੱਤੇ ਹਨ।

Related posts

ਕੱਲ੍ਹ ਭਾਰਤ ਆਉਣਗੇ ਪ੍ਰਿੰਸ ਚਾਰਲਸ, ਰਾਸ਼ਟਰਪਤੀ ਨਾਲ ਮੁਲਾਕਾਤ

On Punjab

ਹਿਮਾਚਲ ਪ੍ਰਦੇਸ਼: ਨਾਲਾਗੜ੍ਹ ਪੁਲੀਸ ਥਾਣੇ ਦੇ ਨੇੜੇ ਧਮਾਕਾ

On Punjab

ਅੰਤਰ-ਰਾਜੀ ਸਾਈਬਰ ਧੋਖਾਧੜੀ ਰੈਕੇਟ ਦਾ ਪਰਦਾਫਾਸ਼, 6 ਗ੍ਰਿਫਤਾਰ

On Punjab