PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ-ਰੋਜ਼ਾ ਦੌਰੇ ’ਤੇ ਬਰੂਨਈ ਤੇ ਸਿੰਗਾਪੁਰ ਰਵਾਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਦੋ ਦੱਖਣਪੂਰਬੀ ਏਸ਼ੀਆਈ ਮੁਲਕਾਂ ਬਰੂਨਈ ਦਾਰੁੱਸਲਾਮ ਅਤੇ ਸਿੰਗਾਪੁਰ ਦੇ ਤਿੰਨ-ਰੋਜ਼ਾ ਦੌਰੇ ਉਤੇ ਰਵਾਨਾ ਹੋ ਗਏ। ਉਹ 3 ਤੋਂ 5 ਸਤੰਬਰ ਤੱਕ ਪਹਿਲਾਂ ਬਰੂਨਈ ਦਾਰੁੱਸਲਾਮ ਅਤੇ ਫਿਰ ਸਿੰਗਾਪੁਰ ਜਾਣਗੇ।

ਮੋਦੀ 3 ਅਤੇ 4 ਸਤੰਬਰ ਨੂੰ ਸੁਲਤਾਨ ਹਾਜੀ ਹਸਨਲ ਬੋਲਕੀਆਹ ਦੇ ਸੱਦੇ ਉਤੇ ਬਰੂਨਈ ਦਾ ਦੌਰਾ ਕਰਨਗੇ। ਇਸ ਪਿੱਛੋਂ ਪ੍ਰਧਾਨ ਮੰਤਰੀ ਮੋਦੀ ਆਪਣੇ ਸਿੰਗਾਪੁਰੀ ਹਮਰੁਤਬਾ ਲਾਰੈਂਸ ਵੋਂਗ ਦੇ ਸੱਦੇ ਉਤੇ ਸਿੰਗਾਪੁਰ ਜਾਣਗੇ।

ਇਸ ਦੇ ਨਾਲ ਹੀ ਮੋਦੀ ਬਰੂਨਈ ਦੀ ਦੁਵੱਲੀ ਯਾਤਰਾ ਕਰਨ ਵਾਲੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਜਾਣਗੇ। ਇਸ ਯਾਤਰਾ ਨੂੰ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਦੀ ਮਜ਼ਬੂਤੀ ਪੱਖੋਂ ਇਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਆਪਣੀ ਰਵਾਨਗੀ ਤੋਂ ਪਹਿਲਾਂ ਇਕ ਬਿਆਨ ਵਿਚ ਕਿਹਾ, ‘‘ਅੱਜ ਮੈਂ ਬਰੂਨਈ ਦਾਰੁੱਸਲਾਮ ਦੀ ਪਹਿਲੋਂ-ਪਹਿਲੜੀ ਦੁਵੱਲੀ ਫੇਰੀ ਉਤੇ ਜਾ ਰਿਹਾ ਹਾਂ। ਜਦੋਂ ਅਸੀਂ ਆਪਣੇ ਸਫ਼ਾਰਤੀ ਰਿਸ਼ਤਿਆਂ ਦੇ 40 ਸਾਲਾਂ ਦੇ ਜਸ਼ਨ ਮਨਾ ਰਹੇ ਹਾਂ, ਤਾਂ ਮੈਂ ਮੁਲਕ ਦੇ ਬਾਦਸ਼ਾਹ ਸੁਲਤਾਨ ਹਾਜੀ ਹਸਨਲ ਬੋਲਕੀਆਹ ਅਤੇ ਸ਼ਾਹੀ ਪਰਿਵਾਰ ਦੇ ਹੋਰਨਾਂ ਮੈਂਬਰਾਂਨੂੰ ਮਿਲਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ, ਤਾਂ ਕਿ ਦੋਵਾਂ ਮੁਲਕਾਂ ਦੇ ਇਤਿਹਾਸਕ ਰਿਸ਼ਤਿਆਂ ਨੂੰ ਨਵੀਆਂ ਬੁਲੰਦੀਆਂ ਉਤੇ ਪਹੁੰਚਾਇਆ ਜਾ ਸਕੇ।’’

Related posts

ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਵੇਗੀ

On Punjab

Ram Rahim News: ਅੱਜ ਸ਼ਾਮ ਗੁਰੂਗ੍ਰਾਮ ਪਹੁੰਚਣਗੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ, ਹਨੀਪ੍ਰੀਤ ਦੇ ਵੀ ਆਉਣ ਦੀ ਸੂਚਨਾ

On Punjab

ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਕੌਮਾਂਤਰੀ ਯਾਤਰੀਆਂ ਦੀ ਗਿਣਤੀ ’ਚ ਰਿਕਾਰਡ ਵਾਧਾ

On Punjab