PreetNama
ਖਾਸ-ਖਬਰਾਂ/Important News

ਪਾਕਿਸਤਾਨ ਨੇ 72 ਸਾਲ ਬਾਅਦ ਖੋਲ੍ਹਿਆ ਮੰਦਰ

ਇਸਲਾਮਾਬਾਦ: ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਿਆਲਕੋਟ ਸ਼ਹਿਰ ’ਚ ਪੈਂਦੇ ਹਜ਼ਾਰ ਸਾਲ ਪੁਰਾਣੇ ਮੰਦਰ ਨੂੰ ਲੋਕਾਂ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ। ਮੰਦਰ ਨੂੰ ਪਿਛਲੇ 72 ਸਾਲਾਂ ਤੋਂ ਬੰਦ ਕੀਤਾ ਹੋਇਆ ਸੀ। ਧਾਰੋਵਾਲ ’ਚ ਸ਼ਿਵਾਲਾ ਤੇਜਾ ਸਿੰਘ ਮੰਦਰ ਦਾ ਨਿਰਮਾਣ ਸਰਦਾਰ ਤੇਜਾ ਸਿੰਘ ਵੱਲੋਂ ਕਰਵਾਇਆ ਗਿਆ ਸੀ ਤੇ ਵੰਡ ਦੌਰਾਨ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ।

‘ਸਮਾ ਟੀਵੀ’ ਦੀ ਰਿਪੋਰਟ ਮੁਤਾਬਕ ਭਾਰਤ ’ਚ ਬਾਬਰੀ ਮਸਜਿਦ ਨੂੰ ਢਾਹੁਣ ਦੇ ਵਿਰੋਧ ’ਚ 1992 ’ਚ ਲੋਕਾਂ ਦੀ ਭੀੜ ਨੇ ਮੰਦਰ ਨੂੰ ਨੁਕਸਾਨ ਪਹੁੰਚਾਇਆ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਮੰਦਰ ਖੋਲ੍ਹਣ ਦਾ ਫ਼ੈਸਲਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਹਦਾਇਤਾਂ ’ਤੇ ਲਿਆ ਗਿਆ ਹੈ। ਸਮਾ ਟੀਵੀ ਨਾਲ ਗੱਲਬਾਤ ਕਰਦਿਆਂ ਹਿੰਦੂ ਵਿਅਕਤੀ ਨੇ ਕਿਹਾ ਕਿ ਮੰਦਰ ਖੋਲ੍ਹਣ ਲਈ ਉਹ ਸਰਕਾਰ ਦੇ ਧੰਨਵਾਦੀ ਹਨ। ਉਸ ਨੇ ਕਿਹਾ ਕਿ ਹੁਣ ਉਹ ਜਦੋਂ ਚਾਹੁਣ ਮੰਦਰ ’ਚ ਮੱਥਾ ਟੇਕਣ ਆ ਸਕਦੇ ਹਨ।

ਡਿਪਟੀ ਕਮਿਸ਼ਨਰ ਬਿਲਾਲ ਹੈਦਰ ਨੇ ਕਿਹਾ ਕਿ ਲੋਕ ਮੰਦਰ ’ਚ ਕਿਸੇ ਵੀ ਸਮੇਂ ’ਤੇ ਆਉਣ ਲਈ ਆਜ਼ਾਦ ਹਨ। ਸਰਕਾਰ ਨੇ ਕਿਹਾ ਹੈ ਕਿ ਮੰਦਰ ਦੀ ਸੰਭਾਲ ਤੇ ਪੁਨਰ ਨਿਰਮਾਣ ਦਾ ਕੰਮ ਛੇਤੀ ਸ਼ੁਰੂ ਕੀਤਾ ਜਾਵੇਗਾ।

Related posts

ਪਟਿਆਲਾ ਰੇਂਜ ਦੇ 126 ਕਾਂਸਟੇਬਲਾਂ ਨੂੰ ਤਰੱਕੀ ਦਿੱਤੀ

On Punjab

ਅਮਰੀਕੀ ਰਾਸ਼ਟਰਪਤੀ ਟਰੰਪ ਖਿਲਾਫ ਮੁਕੱਦਮਾ, ਸੋਸ਼ਲ ਮੀਡੀਆ ‘ਤੇ ਸਖ਼ਤੀ ਕਰਨ ਦੇ ਆਦੇਸ਼

On Punjab

ਰਿਹਾਅ ਹੋ ਸਕਦਾ ਹੈ ਅੱਤਵਾਦੀ ਹਾਫਿਜ਼ ਸਈਦ

On Punjab