82.56 F
New York, US
July 14, 2025
PreetNama
ਸਮਾਜ/Social

ਪਾਕਿਸਤਾਨ ‘ਚ ਸਿੱਖ ਲੜਕੀ ਨੂੰ ਮਿਲੀ ਐਸਿਡ ਅਟੈਕ ਦੀ ਧਮਕੀ

ਇਸਲਾਮਾਬਾਦ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਸਿੱਖ ਲੜਕੀ ਨੇ ਸੋਸ਼ਲ ਮੀਡੀਆ ‘ਤੇ ਧਮਕੀਆਂ ਤੇ ਡਰਾਵੇ ਵਿਰੁੱਧ ਅਦਾਲਤ ‘ਚ ਕੇਸ ਦਾਇਰ ਕੀਤਾ ਹੈ। ਪਾਕਿਸਤਾਨ ਪੀਨਲ ਕੋਡ ਦੇ 22-ਏ ਤਹਿਤ ਬੁੱਧਵਾਰ ਨੂੰ ਦਿੱਤੀ ਸ਼ਿਕਾਇਤ ‘ਚ ਪੇਸ਼ਾਵਰ ਦੇ ਕ੍ਰਿਸ਼ਚੀਅਨ ਕਲੋਨੀ ਸ਼ੋਬਾ ਚੌਕ ਦੇ ਸ਼ਾਹ ਆਲਮ ਮਸੀਹ ਵੱਲੋਂ ਮਨਮੀਤ ਕੌਰ ਨੂੰ ਜਾਆਲੀ ਅਕਾਊਂਟ ਰਾਹੀਂ ਸੋਸ਼ਲ ਮੀਡੀਆ ‘ਤੇ ਡਰਾਉਣ-ਧਮਕਾਉਣ ਵਾਲੇ ਸੰਦੇਸ਼ ਭੇਜਣ ਦਾ ਇਲਜ਼ਾਮ ਹੈ।

ਸ਼ਿਕਾਇਤ ਵਿੱਚ ਦੋਸ਼ੀ ਇਸਾਈ ਦੱਸਿਆ ਗਿਆ ਹੈ। ਸਿੱਖ ਲੜਕੀ ਨੇ ਕਿਹਾ ਕਿ ਮੁਲਜ਼ਮ ਉਨ੍ਹਾਂ ਨੂੰ ਅਣਪਛਾਤੇ ਨੰਬਰਾਂ ਤੋਂ ਵੀ ਕਾਲ ਕਰਦੇ ਸੀ ਤੇ ਉਨ੍ਹਾਂ ਨੂੰ ਤੇਜ਼ਾਬੀ ਹਮਲੇ ਦੀ ਧਮਕੀ ਵੀ ਦੇ ਰਹੇ ਸੀ। ਮਨਮੀਤ ਨੇ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ ਨੂੰ ਸੰਘੀ ਜਾਂਚ ਏਜੰਸੀ ਨੇ ਨਜ਼ਰਅੰਦਾਜ਼ ਕੀਤਾ। ਸ਼ਿਕਾਇਤਕਰਤਾ ਪੇਸ਼ਾਵਰ ਦੀ ਗੁਲਸ਼ਨ-ਏ-ਰਹਿਮਾਨ ਕਲੋਨੀ ਵਿੱਚ ਰਹਿੰਦੀ ਹੈ।

ਸੈਸ਼ਨ ਕੋਰਟ ਨੇ ਸਥਾਨਕ ਪੁਲਿਸ ਨੂੰ ਇਸ ਮਾਮਲੇ ਵਿਚ ਰਿਪੋਰਟ ਦਰਜ ਕਰਨ ਲਈ ਕਿਹਾ ਹੈ। ਵਧੀਕ ਸੈਸ਼ਨ ਜੱਜ ਜੇਬਾ ਰਾਸ਼ਿਦ 26 ਅਕਤੂਬਰ ਨੂੰ ਕੇਸ ਦੀ ਸੁਣਵਾਈ ਕਰਨਗੇ। ਦੋਸ਼ੀ ਨੂੰ ਸੁਣਵਾਈ ਲਈ ਸੰਮਨ ਜਾਰੀ ਕੀਤਾ ਗਿਆ ਹੈ।

Related posts

ਪੁਣੇ ’ਚ ਟੈਂਪੂ ਟਰੈਵਲਰ ਨੂੰ ਅੱਗ ਲੱਗੀ, ਨਿੱਜੀ ਕੰਪਨੀ ਦੇ ਚਾਰ ਮੁਲਾਜ਼ਮਾਂ ਦੀ ਮੌਤ

On Punjab

Shooting In US : ਲਾਸ ਏਂਜਲਸ ਪਾਰਕ ‘ਚ ਗੋਲੀਬਾਰੀ, 2 ਦੀ ਮੌਤ, 5 ਜ਼ਖਮੀ

On Punjab

ਭਾਰਤ ਤੇ ਅਮਰੀਕਾ ਨਾਲ ਤਣਾਅ ਮਗਰੋਂ ਚੀਨ ਦਾ ਪੈਂਤੜਾ, ਪਾਕਿਸਤਾਨ ਨੂੰ ਦਿੱਤੀ ਹੱਲਾਸ਼ੇਰੀ

On Punjab