ਮੁੰਬਈ: ਬਾਲੀਵੁੱਡ ਐਕਟਰਸ ਤੇ ਸਾਬਕਾ ਮਿਸ ਇੰਡੀਆ ਉਰਵਸ਼ੀ ਰੌਤੇਲਾ ਦਾ ਨਾਂ ਕ੍ਰਿਕੇਟਰ ਹਾਰਦਿਕ ਪਾਂਡਿਆ ਨਾਲ ਜੁੜਨ ਦੀਆਂ ਅਫ਼ਵਾਹਾਂ ਲਗਾਤਾਰ ਆਉਂਦੀਆਂ ਹੀ ਰਹਿੰਦੀਆਂ ਹਨ। ਹੁਣ ਪਹਿਲੀ ਵਾਰ ਉਰਵਸ਼ੀ ਨੇ ਇਨ੍ਹਾਂ ਖ਼ਬਰਾਂ ‘ਤੇ ਆਪਣੀ ਪ੍ਰਤੀਕ੍ਰਿਆ ਜ਼ਾਹਿਰ ਕੀਤੀ ਹੈ। ਇਸ ਤੋਂ ਪਹਿਲਾਂ ਇੱਕ ਯੂ–ਟਿਊਬ ਚੈਨਲ ‘ਤੇ ਉਰਵਸ਼ੀ ਤੇ ਹਾਰਦਿਕ ਦੇ ਨਾਂ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਨੂੰ ਵੇਖ ਉਰਵਸ਼ੀ ਦਾ ਗੁੱਸਾ 7ਵੇਂ ਅਸਮਾਨ ‘ਤੇ ਹੈ।
ਐਕਟਰਸ ਨੇ ਇਸ ਵਾਇਰਲ ਵੀਡੀਓ ਦੇ ਤਸਵੀਰ ਸ਼ੇਅਰ ਕਰਦੇ ਹੋਏ ਇਸ ਬਾਰੇ ਲਿਖਿਆ ਹੈ। ਉਰਵਸ਼ੀ ਨੇ ਲਿਖਿਆ, “ਇਸ ਵੀਡੀਓ ਲਈ ਜ਼ਿੰਮੇਵਾਰ ਜੋ ਵੀ ਯੂਟਿਊਬ ਮੀਡੀਆ ਚੈਨਲ ਹੈ, ਮੈਂ ਉਸ ਨੂੰ ਅਪੀਲ ਕਰਦੀ ਹਾਂ ਕਿ ਅਜਿਹੇ ਵੀਡੀਓ ਅਪਲੋਡ ਕਰਨਾ ਪਲੀਜ਼ ਬੰਦ ਕਰ ਦਿੱਤੇ ਜਾਣ। ਮੇਰੀ ਵੀ ਇੱਕ ਫੈਮਿਲੀ ਹੈ ਜਿਸ ਨੂੰ ਮੈਂ ਜਵਾਬ ਦੇਣਾ ਹੁੰਦਾ ਹੈ। ਅਜਿਹੇ ਵੀਡੀਓ ਨਾਲ ਮੈਨੂੰ ਪ੍ਰੇਸ਼ਾਨੀ ਹੁੰਦੀ ਹੈ।ਇਸ ਵਾਇਰਲ ਵੀਡੀਓ ‘ਤੇ ਲਿਖਿਆ ਹੈ, “ਉਰਵਸ਼ੀ ਨੇ ਐਕਸ ਬੁਆਏ-ਫ੍ਰੈਂਡ ਤੋਂ ਮੰਗੀ ਮਦਦ। ਇਸ ਵੀਡੀਓ ‘ਤੇ ਉਰਵਸ਼ੀ ਤੇ ਹਾਰਦਿਕ ਦੀ ਤਸਵੀਰ ਲੱਗੀ ਹੋਈ ਹੈ। ਇਸ ਤੋਂ ਪਹਿਲਾਂ ਵੀ ਦੋਵਾਂ ਦੇ ਲਿੰਕ ਅੱਪ ਦੀਆਂ ਖ਼ਬਰਾਂ ਆ ਚੁੱਕੀਆਂ ਹਨ। ਇਸ ‘ਤੇ ਉਰਵਸ਼ੀ ਨੇ ਹਮੇਸ਼ਾ ਸਾਫ਼ ਇਨਕਾਰ ਹੀ ਕੀਤਾ ਹੈ।ਉੁਰਵਸ਼ੀ ਤੇ ਹਾਰਦਿਕ ਦੋਵੇਂ ਚੰਗੇ ਦੋਸਤ ਹਨ। ਉਰਵਸ਼ੀ ਨੇ ਇੱਕ ਵਾਰ ਹਾਰਦਿਕ ਤੇ ਉਸ ਦੇ ਭਰਾ ਨੂੰ ਲੈ ਕੇ ਇੱਕ ਪੋਸਟ ਸ਼ੇਅਰ ਕੀਤਾ ਸੀ। ਇਸ ਦੌਰਾਨ ਉਸ ਨੇ ਲਿਖਿਆ ਸੀ ਕਿ ਦੋਵਾਂ ਦਾ ਪਿਆਰ ਵੇਖ ਮੈਨੂੰ ਆਪਣੇ ਭਰਾ ਯਸਰਾਜ ਰੌਤੇਲਾ ਯਾਦ ਆ ਰਿਹਾ ਹੈ। ਉਧਰ, ਹਾਰਦਿਕ ਦਾ ਨਾਂ ਐਲੀ ਅਬ੍ਰਾਹਮ ਤੇ ਈਸ਼ਾ ਗੁਪਤਾ ਜਿਹੀਆਂ ਅਦਾਕਾਰਾਂ ਨਾਲ ਵੀ ਜੁੜ ਚੁੱਕਿਆ ਹੈ