71.87 F
New York, US
September 18, 2024
PreetNama
ਖੇਡ-ਜਗਤ/Sports News

ਪਹਿਲੇ ਸੈਮੀਫਾਈਨਲ ਦੀ ਸ਼ੁਰੂਆਤ, ਟੌਸ ਜਿੱਤ ਪਹਿਲਾਂ ਬੱਲੇਬਾਜ਼ੀ ਕਰੇਗਾ ਨਿਊਜ਼ੀਲੈਂਡ

ਨਵੀਂ ਦਿੱਲੀਅੱਜ ਆਈਸੀਸੀ ਵਰਲਡ ਕੱਪ 2019 ਦਾ ਪਹਿਲਾਂ ਸੈਮੀਫਾਈਨਲ ਮੈਚ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਹੈ। ਇਹ ਮੁਕਾਬਲਾ ਮੈਨਚੈਸਟਰ ਦੇ ਓਲਡ ਟ੍ਰੈਫਰਡ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਦੀ ਕਮਾਨ ਵਿਰਾਟ ਕੋਹਲੀ ਤੇ ਨਿਊਜ਼ੀਲੈਨਡ ਦੀ ਕਪਤਾਨੀ ਕੇਨ ਵਿਲੀਅਮਸਨ ਕਰ ਰਹੇ ਹਨ। ਨਿਊਜ਼ੀਲੈਂਡ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ।

ਅੱਜ ਦੇ ਮੈਚ ਲਈ ਨਿਊਜ਼ੀਲੈਂਡ ਨੇ ਟੀਮ ‘ਚ ਇੱਕ ਬਦਲਾਅ ਕੀਤਾ ਹੈ। ਕੀਵੀਆਂ ਨੇ ਟਿਮ ਸਾਉਦੀ ਦੀ ਥਾਂ ਲੌਕੀ ਫਾਗਰਯੁਸਨ ਨੂੰ ਸ਼ਾਮਲ ਕੀਤਾ ਹੈ। ਜਦਕਿ ਭਾਰਤੀ ਟੀਮ ਨੇ ਇੱਕ ਬਦਲਾਅ ਕਰਦੇ ਹੋਏ ਕੁਲਦੀਪ ਯਾਦਵ ਦੀ ਥਾਂ ਅੱਜ ਯੁਜਵੇਂਦਰ ਚਹਿਲ ਨੂੰ ਮੌਕਾ ਦਿੱਤਾ ਹੈ। ਦੋਵਾਂ ਟੀਮਾਂ ‘ਚ ਗਰੁੱਪ ਸਟੇਜ ਮੈਚ ਬਾਰਸ਼ ਕਰਕੇ ਰੱਦ ਹੋ ਗਿਆ ਸੀ। ਹੁਣ ਟੀਮਾਂ ਸੈਮੀਫਾਈਨਲ ‘ਚ ਆਹਮੋ ਸਾਹਮਣੇ ਆਈਆਂ ਹਨ।

ਦੋਵਾਂ ਟੀਮਾਂ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ‘ਚ ਇੱਕ ਤੋਂ ਵੱਧ ਇੱਕ ਖਿਡਾਰੀ ਮੌਜੂਦ ਹੈ। ਭਾਰਤੀ ਟੀਮ ਨੇ ਹੁਣ ਤਕ ਪੂਰੇ ਟੂਰਨਾਮੈਂਟ ‘ਚ ਸਿਰਫ ਇੱਕ ਹਾਰ ਦਾ ਸਾਹਮਣਾ ਕੀਤਾ ਹੈ। ਜਦਕਿ ਨਿਊਜ਼ੀਲੈਂਡ ਮੈਚਾਂ ਵਿੱਚੋਂ ਤਿੰਨ ਮੈਚ ਹਾਰ ਕੇ ਪੰਜ ਮੈਚ ਜਿੱਤੀ ਹੈ। ਅੱਜ ਦਾ ਮੁਕਾਬਾਲਾ ਬੇਹੱਦ ਦਿਲਚਸਪ ਹੈ ਕਿਉਂਕਿ ਅੱਜ ਦਾ ਮੈਚ ਜਿੱਤਣ ਵਾਲੀ ਟੀਮ ਫਾਈਨਲ ‘ਚ ਪਹੁੰਚ ਜਾਵੇਗੀ।

Related posts

ਸੌਰਵ ਗਾਂਗੁਲੀ ਦਾ ਪਰਿਵਾਰ ਕੋਰੋਨਾ ਦਾ ਸ਼ਿਕਾਰ, ਚਾਰ ਮੈਂਬਰ ਪੌਜ਼ੇਟਿਵ

On Punjab

ਸੇਰੇਨਾ ਵਿਲੀਅਮਜ਼ ਸੱਟ ਕਾਰਨ ਬਾਹਰ, ਦੋ ਹਫ਼ਤੇ ਪਹਿਲਾਂ ਬਰਲਿਨ ‘ਚ ਵੀ ਆਂਦਰੇਸਕੂ ਨੂੰ ਦਿੱਤੀ ਸੀ ਮਾਤ

On Punjab

ਕ੍ਰਿਕਟਰ ਧੋਨੀ ਹੁਣ ਕਰਨਗੇ ਕੜਕਨਾਥ ਮੁਰਗਿਆਂ ਦੀ ਫ਼ਾਰਮਿੰਗ, 2000 ਚੂਚੇ ਖਰੀਦੇ

On Punjab