29.19 F
New York, US
December 28, 2025
PreetNama
ਰਾਜਨੀਤੀ/Politics

ਪਰੇਸ਼ ਰਾਵਲ ਨੇ ਉਡਾਇਆ ਕੇਜਰੀਵਾਲ ਦਾ ਮਜ਼ਾਕ

ਮੁੰਬਈ: ਬਾਲੀਵੁੱਡ ਐਕਟਰ ਤੇ ਬੀਜੇਪੀ ਦੇ ਸਾਬਕਾ ਸੰਸਦ ਮੈਂਬਰ ਪਰੇਸ਼ ਰਾਵਲ ਆਪਣੇ ਟਵਿਟਰ ਹੈਂਡਲ ‘ਤੇ ਅਕਸਰ ਹੀ ਤਸਵੀਰਾਂ ਤੇ ਪੋਸਟ ਸ਼ੇਅਰ ਕਰਦੇ ਰਹਿੰਦੇ ਹਨ। ਇਸ ਕਾਰਨ ਕਦੇ-ਕਦੇ ਉਨ੍ਹਾਂ ਨੂੰ ਵਿਵਾਦਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਇਸ ਵਾਰ ਉਨ੍ਹਾਂ ਨੇ ਨਿਸ਼ਾਨੇ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਨ ਜਿਨ੍ਹਾਂ ਦੀ ਤਸਵੀਰ ‘ਤੇ ਉਸ ਨੇ ਖਾਸ ਅੰਦਾਜ਼ ‘ਚ ਤਨਜ਼ ਕੀਤਾ ਹੈ।ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ ਨੇ ਦੋ ਦਿਨ ਪਹਿਲਾਂ ਆਪਣੇ ਟਵਿਟਰ ‘ਤੇ ਤਸਵੀਰ ਸ਼ੇਅਰ ਕੀਤੀ ਸੀ। ਇਸ ‘ਚ ਕੇਜਰੀਵਾਲ ਤੇ ਉਸ ਨਾਲ ਕੁਝ ਹੋਰ ਲੋਕ ਪਸੀਨੇ ‘ਚ ਭਿੱਜੇ ਨਜ਼ਰ ਆ ਰਹੇ ਹਨ। ਇਸ ਤਸਵੀਰ ‘ਤੇ ਪਰੇਸ਼ ਰਾਵਲ ਨੇ ਮਜ਼ਾਕ ਉਡਾਉਂਦੇ ਹੋਏ ਲਿਖਿਆ, “ਵਾਹ! ਦਿੱਲੀ ਦੀ ਠੰਢ ‘ਚ ਇੰਝ ਪਸੀਨਾ ਵਹਾਉਣਾ! ਇਹ ਤਾਂ ਕੋਈ ਮਿਹਨਤੀ ਆਦਮੀ ਹੀ ਕਰ ਸਕਦਾ ਹੈ।”ਪਰੇਸ਼ ਰਾਵਲ, ਨਰੇਂਦਰ ਮੋਦੀ ਦੇ ਪਹਿਲੀ ਸਰਕਾਰ ਮੌਕੇ ਗੁਜਰਾਤ ਦੇ ਅਹਿਮਦਾਬਾਦ ਤੋਂ ਚੋਣ ਲੜ ਸੰਸਦ ਮੈਂਬਰ ਚੁਣੇ ਗਏ ਸੀ ਪਰ ਇਸ ਵਾਰ ਉਹ ਚੋਣਾਂ ਤੋਂ ਦੂਰ ਨਜ਼ਰ ਆਏ

Related posts

ਮੀਡੀਆ ਬਨਾਮ ਮੁਲਕ

On Punjab

ਪਟਿਆਲਾ ਦੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਤਲਾਸ਼ੀ ਮੁਹਿੰਮ ਤੋਂ ਬਾਅਦ ਕੁਝ ਵੀ ਸ਼ੱਕੀ ਨਹੀਂ ਮਿਲਿਆ

On Punjab

ਸਿੱਖ ਫਾਰ ਜਸਟਿਸ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ ‘ਚ ਮੋਦੀ ਸਰਕਾਰ

On Punjab