66.6 F
New York, US
June 24, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਨਗਰ ਨਿਗਮ ਚੋਣਾਂ ਲਈ ਪ੍ਰਸ਼ਾਸਨਿਕ ਕਸਵੱਟੀ: ਪੰਜਾਬ ਸਰਕਾਰ ਵੱਲੋਂ 29 ਪੁਲਿਸ ਅਧਿਕਾਰੀਆਂ ਦੀਆਂ ਬਦਲੀਆਂ

ਚੰਡੀਗੜ੍ਹ: ਪੰਜਾਬ ਵਿੱਚ ਨਗਰ ਨਿਗਮ ਅਤੇ ਕੌਂਸਲ ਚੋਣਾਂ ਦੀਆਂ ਤਾਰੀਖਾਂ ਦੇ ਐਲਾਨ ਦੇ ਨਾਲ ਹੀ ਪ੍ਰਸ਼ਾਸਨਿਕ ਪੱਧਰ ‘ਤੇ ਵੱਡੀ ਹਲਚਲ ਸ਼ੁਰੂ ਹੋ ਗਈ ਹੈ। ਪੰਜਾਬ ਸਰਕਾਰ ਨੇ ਅੱਜ ਇੱਕ ਅਹਿਮ ਫੈਸਲਾ ਲੈਂਦਿਆਂ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਹੈ, ਜਿਸ ਤਹਿਤ 29 ਪੁਲਿਸ ਅਧਿਕਾਰੀਆਂ, ਜਿਨ੍ਹਾਂ ਵਿੱਚ ਇੱਕ IPS ਅਤੇ ਕਈ DSP ਰੈਂਕ ਦੇ ਅਧਿਕਾਰੀ ਸ਼ਾਮਲ ਹਨ, ਦੇ ਤਬਾਦਲੇ ਕੀਤੇ ਗਏ ਹਨ।

ਚੋਣਾਂ ਦੇ ਮੱਦੇਨਜ਼ਰ ਅਹਿਮ ਨਿਯੁਕਤੀਆਂ- ਰਾਜ ਚੋਣ ਕਮਿਸ਼ਨ ਵੱਲੋਂ 26 ਮਈ ਨੂੰ ਵੋਟਾਂ ਪਾਉਣ ਦੇ ਕੀਤੇ ਗਏ ਐਲਾਨ ਤੋਂ ਤੁਰੰਤ ਬਾਅਦ ਇਹ ਤਬਾਦਲੇ ਕੀਤੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਚੋਣਾਂ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਇਹ ਪ੍ਰਸ਼ਾਸਨਿਕ ਕਦਮ ਚੁੱਕਿਆ ਗਿਆ ਹੈ।

ਕੌਣ-ਕੌਣ ਹੋਏ ਇੱਧਰ-ਉੱਧਰ? 

  • ਅਨੁਭਵ ਜੈਨ (IPS): ਏ.ਐੱਸ.ਪੀ. ਐੱਸ.ਡੀ. ਈਸਟ, ਅੰਮ੍ਰਿਤਸਰ ਤੋਂ ਬਦਲ ਕੇ ਏ.ਐੱਸ.ਪੀ. ਐੱਸ.ਡੀ. ਇੰਡਸਟਰੀਅਲ ਏਰੀਆ-ਬੀ, ਲੁਧਿਆਣਾ ਲਗਾਇਆ ਗਿਆ ਹੈ।

  • ਰਵਿੰਦਰ ਸਿੰਘ (ACP): ਜਲੰਧਰ ਤੋਂ ਬਦਲ ਕੇ ਏ.ਸੀ.ਪੀ. ਐੱਸ.ਡੀ. ਈਸਟ, ਅੰਮ੍ਰਿਤਸਰ ਨਿਯੁਕਤ ਕੀਤਾ ਗਿਆ।

  • ਸੰਜੀਵ ਸਿੰਗਲਾ (DSP): ਸੰਗਰੂਰ ਤੋਂ ਬਦਲ ਕੇ ਪਟਿਆਲਾ ਤਾਇਨਾਤ ਕੀਤੇ ਗਏ ਹਨ।

  • ਸਤਰਾਮ ਸਿੰਘ (DSP): ਪਟਿਆਲਾ ਤੋਂ ਬਦਲ ਕੇ ਭਵਾਨੀਗੜ੍ਹ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

  • ਰਾਹੁਲ ਕੌਸ਼ਲ (DSP): ਭਵਾਨੀਗੜ੍ਹ ਤੋਂ ਮੋਗਾ ਤਬਦੀਲ ਕੀਤੇ ਗਏ ਹਨ।

  • ਗੁਰਇਕਬਾਲ ਸਿੰਘ (ACP): ਲੁਧਿਆਣਾ ਵਿਖੇ ਹੁਣ ਏ.ਸੀ.ਪੀ. ਲਾਇਸੈਂਸਿੰਗ ਅਤੇ ਸੁਰੱਖਿਆ ਵਜੋਂ ਸੇਵਾਵਾਂ ਨਿਭਾਉਣਗੇ।

ਇਨ੍ਹਾਂ ਜ਼ਿਲ੍ਹਿਆਂ ‘ਚ ਹੋਏ ਬਦਲਾਅ- ਇਹ ਪ੍ਰਸ਼ਾਸਨਿਕ ਫੇਰਬਦਲ ਮੁੱਖ ਤੌਰ ‘ਤੇ ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਸੰਗਰੂਰ, ਮੋਗਾ, ਹੁਸ਼ਿਆਰਪੁਰ, ਬਰਨਾਲਾ ਅਤੇ ਜਲੰਧਰ ਵਰਗੇ ਵੱਡੇ ਸ਼ਹਿਰਾਂ ਵਿੱਚ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਟੇਟ ਇੰਟੈਲੀਜੈਂਸ ਅਤੇ ਐਂਟੀ-ਨਾਰਕੋਟਿਕਸ ਵਿੰਗ (ANTF) ਵਿੱਚ ਵੀ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਸਰਕਾਰ ਨੇ ਸਾਰੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਆਪਣੀਆਂ ਨਵੀਆਂ ਪੋਸਟਿੰਗਾਂ ‘ਤੇ ਜੁਆਇਨ ਕਰਨ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਹੁਣ ਕਿਸੇ ਵੀ ਨਵੀਂ ਨਿਯੁਕਤੀ ਲਈ ਚੋਣ ਕਮਿਸ਼ਨ ਦੀ ਮਨਜ਼ੂਰੀ ਲਾਜ਼ਮੀ ਹੋਵੇਗੀ।

Related posts

ਅੰਮ੍ਰਿਤਪਾਲ ਦਾ ਸ਼ਾਰਪ ਸ਼ੂਟਰ ਗ੍ਰਿਫ਼ਤਾਰ, NSA ਲਾਉਣ ਤੋਂ ਬਾਅਦ ਭੇਜਿਆ ਡਿਬਰੂਗੜ੍ਹ ਜੇਲ੍ਹ; ਪੱਟੀ ਦੇ ਇਸ ਪਿੰਡ ਦਾ ਹੈ ਵਸਨੀਕ

On Punjab

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਏਮਜ਼ ਤੋਂ ਮਿਲੀ ਛੁੱਟੀ,ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਹੋਈ ਸੀ ਭਰਤੀ

On Punjab

RBI ਨੇ ਭਾਰਤੀ ਅਰਥਚਾਰੇ ਨੂੰ ਦਿੱਤਾ ਝਟਕਾ, GDP ਗ੍ਰੋਥ ਅਨੁਮਾਨ ਘਟਾਇਆ

On Punjab