PreetNama
ਖਾਸ-ਖਬਰਾਂ/Important News

ਦੁਬਈ ‘ਚ ਭਿਆਨਕ ਬੱਸ ਹਾਦਸਾ, 8 ਭਾਰਤੀਆਂ ਸਮੇਤ 17 ਲੋਕਾਂ ਦੀ ਮੌਤ

ਦੁਬਈਦੁਬਈ ਤੋਂ ਭਿਆਨਕ ਖਬਰ ਹੈ। ਬੱਸ ਹਾਦਸੇ ਵਿੱਚ ਭਾਰਤੀਆਂ ਸਮੇਤ 17 ਲੋਕਾਂ ਦੀ ਮੌਤ ਹੋ ਗਈ। ਭਾਰਤੀ ਵਣਜ ਦੂਤਾਵਾਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੁਬਈ ‘ਚ ਬੱਸ ਹਾਦਸੇ ‘ਚ ਮਰਨ ਵਾਲੇ 17 ਲੋਕਾਂ ‘ਚ ਘੱਟੋਘੱਟ ਭਾਰਤੀ ਸ਼ਾਮਲ ਹਨ। ਹਾਦਸਾ ਵੀਰਵਾਰ ਨੂੰ ਉਸ ਸਮੇਂ ਹੋਇਆ ਜਦੋਂ ਓਮਾਨੀ ਨੰਬਰ ਪਲੇਟ ਵਾਲੀ ਬੱਸ ਦਾ ਚਾਲਕ ਅਲ ਰਸ਼ੀਦੀ ਮੈਟਰੋ ਸਟੇਸ਼ਨ ਵੱਲ ਜਾਣ ਵਾਲੀ ਸੜਕ ‘ਤੇ ਵਾਹਨ ਲੈ ਆਇਆ ਜੋ ਬੱਸਾਂ ਲਈ ਬੰਦ ਹੈ। ਹਾਦਸੇ ‘ਚ ਲੋਕ ਗੰਭੀਰ ਜ਼ਖ਼ਮੀ ਵੀ ਹੋਏ ਹਨ।

ਦੁਬਈ ਦੂਤਾਵਾਸ ਨੇ ਟਵੀਟ ਕੀਤਾ, “ਸਾਨੂੰ ਇਹ ਜਾਣਕਾਰੀ ਦਿੰਦੇ ਹੋਏ ਬੇਹੱਦ ਦੁੱਖ ਹੋ ਰਿਹਾ ਹੈ ਕਿ ਸਥਾਨਕ ਅਧਿਕਾਰੀਆਂ ਤੇ ਰਿਸ਼ਤੇਦਾਰਾਂ ਮੁਤਾਬਕ ਦੁਬਈ ਬੱਸ ਹਾਦਸੇ ‘ਚ 8ਭਾਰਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਗਲਫ਼ ਨਿਊਜ਼ ਮੁਤਾਬਕ ਇਸ ਸੈਲਾਨੀ ਬੱਸ ‘ਚ 31 ਲੋਕ ਸਵਾਰ ਸੀ। ਇਹ ਇੱਕ ਬੈਰੀਅਰ ਨਾਲ ਟੱਕਰਾ ਗਈ।

 

Related posts

US Travel Advisory : ਭਾਰਤ ਯਾਤਰਾ ਨੂੰ ਲੈ ਕੇ ਅਮਰੀਕਾ ਨੇ ਆਪਣੀ Travel Advisory ‘ਚ ਕੀਤਾ ਸੁਧਾਰ, ਨਾਗਰਿਕਾਂ ਨੂੰ ਦਿੱਤੀ ਇਹ ਸਲਾਹ

On Punjab

ਪਾਕਿਸਤਾਨ : ਸਵਾਰੀਆਂ ਨਾਲ ਭਰੀ ਬੱਸ ਨਹਿਰ ‘ਚ ਡਿੱਗੀ, 26 ਯਾਤਰੀਆਂ ਦੀ ਹੋਈ ਮੌਤ

On Punjab

ਗੈਰ-ਕਾਨੂੰਨੀ ਨਸ਼ੀਲੀਆਂ ਗੋਲੀਆਂ ਬਣਾਉਣ ਵਾਲੀ ਯੂਨਿਟ ਸੀਲ, 3.5 ਲੱਖ ਗੋਲੀਆਂ ਬਰਾਮਦ

On Punjab