82.42 F
New York, US
July 16, 2025
PreetNama
ਫਿਲਮ-ਸੰਸਾਰ/Filmy

ਟਾਈਗਰ ਤੇ ਰਿਤਿਕ ਦੀ ‘ਵਾਰ’ ਦੇਖ ਫੈਨਸ ਹੋਏ ਖੁਸ਼, ਵੇਖੋ ਵੀਡੀਓ

ਮੁੰਬਈਬਾਲੀਵੁੱਡ ਦੇ ਦੋ ਡਾਂਸਿੰਗ ਤੇ ਐਕਸ਼ਨ ਸਟਾਰਸ ਰਿਤਿਕ ਰੋਸ਼ਨ ਤੇ ਟਾਈਗਰ ਸ਼ਰੌਫ ਜਲਦੀ ਹੀ ਯਸਰਾਜ ਦੀ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ। ਲੰਬੇ ਸਮੇਂ ਤੋਂ ਫ਼ਿਲਮ ਦੇ ਨਾਂ ਤੇ ਪਹਿਲੀ ਝਲਕ ਦਾ ਇੰਤਜ਼ਾਰ ਫੈਨਸ ਬੇਸਬਰੀ ਨਾਲ ਕਰ ਰਹੇ ਸੀ। ਉਨ੍ਹਾਂ ਦਾ ਇੰਤਜ਼ਾਰ ਅੱਜ ਖ਼ਤਮ ਹੋ ਹੀ ਗਿਆ। ਜੀ ਹਾਂਇਸ ਫ਼ਿਲਮ ਦਾ ਨਾਂ ‘ਵਾਰ’ ਹੈ ਤੇ ਇਸ ਦਾ ਟੀਜ਼ਰ ਵੀ ਰਿਲੀਜ਼ ਹੋ ਗਿਆ ਹੈ।

‘ਵਾਰ’ ‘ਚ ਟਾਈਗਰਰਿਤਿਕ ਨਾਲ ਐਕਟਰਸ ਵਾਣੀ ਕਪੂਰ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਜੇਕਰ ਟੀਜ਼ਰ ਦੀ ਗੱਲ ਕੀਤੀ ਜਾਵੇ ਤਾਂ ਇਸ ‘ਚ ਦੋਵਾਂ ਸਟਾਰਸ ਦਾ ਖੂਬ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਇਸ ਚੇਸਿੰਗ ਸੀਕਵੈਂਸ ਕਰਕੇ ਹੀ ਔਡੀਅੰਸ ਇਸ ਫ਼ਿਲਮ ਨੂੰ ਦੇਖਣ ਲਈ ਉਤਸੁਕ ਹੋ ਰਹੀ ਹੈ।ਵਾਰ’ ਫ਼ਿਲਮ ਦਾ ਡਾਇਰੈਕਸ਼ਨ ਸਿਥਾਰਥ ਆਨੰਦ ਨੇ ਕੀਤਾ ਹੈ ਜਿਸ ਦੀ ਸ਼ੂਟਿੰਗ ਲੰਬੇ ਸਮੇਂ ਤੋਂ ਚੱਲ ਰਹੀ ਸੀ। ਫ਼ਿਲਮ ਦੀ ਗੱਲ ਕਰੀਏ ਤਾਂ ਇਹ ਫ਼ਿਲਮ ਅਕਤੂਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ। ਹਾਲ ਹੀ ‘ਚ ਰਿਤਿਕ ਦੀ ਫ਼ਿਲਮ ‘ਸੁਪਰ 30’ ਨੂੰ ਫੈਨਸ ਨੇ ਖੂਬ ਪਸੰਦ ਕੀਤਾ ਹੈ। ਹੁਣ ਟਾਈਗਰਰਿਤਿਕ ਤੇ ਵਾਣੀ ਦੀ ‘ਵਾਰ’ ਦੀ ਵਾਰੀ ਹੈ।

Related posts

Canada to cover cost of contraception and diabetes drugs

On Punjab

BHARAT BOX OFFICE COLLECTION: ਰਿਲੀਜ਼ ਦੇ 14 ਦਿਨਾਂ ‘ਚ ਸਲਮਾਨ ਦੀ ਫ਼ਿਲਮ ਨੇ ਕਮਾਏ ਇੰਨੇ ਕਰੋੜ

On Punjab

ਪ੍ਰਿਅੰਕਾ ਦੀ ਫੋਟੋ ‘ਤੇ ਫਿਰ ਪੁਆੜਾ, ਰੱਜ ਕੇ ਹੋਈ ਟ੍ਰੋਲ

On Punjab