66.6 F
New York, US
June 25, 2026
PreetNama
ਰਾਜਨੀਤੀ/Politics

ਜੱਜਾਂ ਦੀ ਨਿਯੁਕਤੀ ‘ਤੇ ਪਰਿਵਾਰਵਾਦ ਤੇ ਜਾਤੀਵਾਦ ਭਾਰੂ? ਮੋਦੀ ਨੂੰ ਚਿੱਠੀ ‘ਚ ਉਠਾਏ ਵੱਡੇ ਸਵਾਲ

ਨਵੀਂ ਦਿੱਲੀ: ਇਲਾਹਾਬਾਦ ਹਾਈਕੋਰਟ ਦੇ ਜੱਜ ਰੰਗਨਾਥ ਪਾਂਡੇ ਨੇ ਹਾਈਕੋਰਟ ਤੇ ਸੁਪਰੀਮ ਕੋਰਟ ‘ਚ ਜੱਜਾਂ ਦੀ ਨਿਯੁਕਤੀਆਂ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਇਸ ਬਾਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖੀ ਹੈ। ਜਸਟਿਸ ਪਾਂਡੇ ਨੇ ਕਿਹਾ ਕਿ ਜੱਜਾਂ ਦੀ ਨਿਯੁਕਤੀ ਲਈ ਕੋਈ ਤੈਅ ਮਾਪਦੰਡ ਨਹੀਂ। ਇਹ ਸਿਰਫ ਪਰਿਵਾਰਵਾਦ ਤੇ ਜਾਤੀਵਾਦ ਤੋਂ ਗ੍ਰਸਤ ਹੈ। ਨਿਆਂਪਾਲਿਕਾ ਦੇ ਵੱਕਾਰ ਨੂੰ ਬਰਕਰਾਰ ਰੱਖਣ ਲਈ ਸਖ਼ਤ ਫੈਸਲੇ ਲੈਣ ਦੀ ਲੋੜ ਹੈ।
ਉਨ੍ਹਾਂ ਚਿੱਠੀ ‘ਚ ਲਿਖਿਆ, “ਨਿਆਂਪਾਲਿਕਾ ਬਦਕਿਸਮਤੀ ਨਾਲ ਵੰਸ਼ਵਾਦ ਤੇ ਜਾਤੀਵਾਦ ਨਾਲ ਪ੍ਰਭਾਵਿਤ ਹੋ ਗਈ ਹੈ। ਜਿੱਥੇ ਜੱਜਾਂ ਦੇ ਪਰਿਵਾਰ ਤੋਂ ਹੋਣਾ ਹੀ ਅਗਲਾ ਜੱਜ ਹੋਣਾ ਤੈਅ ਕਰਦਾ ਹੈ। ਹਾਈਕੋਰਟ ਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਲਈ ਕੋਈ ਤੈਅ ਮਾਪਦੰਡ ਨਹੀਂ। ਪ੍ਰਸਿੱਧ ਕਸੌਟੀ ਹੈ ਤਾਂ ਸਿਰਫ ਪਰਿਵਾਰਵਾਦ ਤੇ ਜਾਤੀਵਾਦ।”

ANI UP

@ANINewsUP

Allahabad High Court judge Rang Nath Pandey has written a letter to PM Narendra Modi, alleging “nepotism and castਜਸਟਿਸ ਪਾਂਡੇ ਨੇ ਕਿਹਾ ਕਿ 34 ਸਾਲ ਦੇ ਸੇਵਾਕਾਲ ‘ਚ ਉਨ੍ਹਾਂ ਨੂੰ ਕਈ ਵਾਰ ਹਾਈਕੋਰਟ ਤੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਦੇਖਣ ਦਾ ਮੌਕੇ ਮਿਲਿਆ। ਉਨ੍ਹਾਂ ਦਾ ਕਾਨੂੰਨੀ ਗਿਆਨ ਸੰਤੋਸ਼ਜਨਕ ਨਹੀਂ ਹੈ। ਜਦੋਂ ਸਰਕਾਰ ਵੱਲੋਂ ਕੌਮੀ ਨਿਆਇਕ ਚੋਣ ਵਿਭਾਗ ਦੀ ਸਥਾਪਨਾ ਦੀ ਕੋਸ਼ਿਸ਼ ਕੀਤੀ ਗਈ ਤਾਂ ਸੁਪਰੀਮ ਕੋਰਟ ਨੇ ਇਸ ਨੂੰ ਆਪਣੇ ਅਧਿਕਾਰ ‘ਚ ਦਖਲਅੰਦਾਜ਼ੀ ਮੰਨਦੇ ਹੋਏ ਅਸੰਵਿਧਾਨਕ ਐਲਾਨ ਦਿੱਤਾ ਸੀ। ਕਈ ਵਿਵਾਦਤ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਮੋਦੀ ਨੂੰ ਅਪੀਲ ਕੀਤੀ ਹੈ ਕਿ ਨਿਆਂਪਾਲਕਾ ਦੇ ਵੱਕਾਰ ਨੂੰ ਮੁੜ ਕਾਇਮ ਕਰਨ ਕਈ ਨਿਆ ਸੰਗਤ ਕਠੋਰ ਫੈਸਲੇ ਲਏ ਜਾਣ।

Related posts

ਭਗਵੰਤ ਮਾਨ ਨੇ ਪ੍ਰਦੂਸ਼ਣ ਮੁਕਤ ਪਲਾਂਟ ਲਈ ਦੁਹਰਾਈ ਵਚਨਬੱਧਤਾ

On Punjab

ਕੈਲੀਫੋਰਨੀਆ ਦੇ ਫੁਲਰਟਨ ਵਿੱਚ ਜਹਾਜ਼ ਹਾਦਸਾਗ੍ਰਸਤ ਹੋ ਗਿਆ : ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 2 ਦੀ ਮੌਤ ਅਤੇ 18 ਜ਼ਖਮੀ

On Punjab

ਦਿੱਲੀ: ‘ਆਪ’ ਵੱਲੋਂ ਭਾਰਤ-ਪਾਕਿਸਤਾਨ ਮੈਚ ਦਾ ਵਿਰੋਧ; ਕਲੱਬਾਂ ਨੂੰ ਸਕ੍ਰੀਨਿੰਗ ਵਿਰੁੱਧ ਦਿੱਤੀ ਚੇਤਾਵਨੀ

On Punjab