74.08 F
New York, US
October 4, 2023
PreetNama
ਰਾਜਨੀਤੀ/Politics

ਜੰਮੂ-ਕਸ਼ਮੀਰ ਤੇ ਲੱਦਾਖ ਲਈ ਮੋਦੀ ਸਰਕਾਰ ਦਾ ਨਵਾਂ ਪੈਂਤੜਾ

ਨਵੀਂ ਦਿੱਲੀ: ਮੋਦੀ ਸਰਕਾਰ ਨੇ ਜੰਮੂ ਕਸ਼ਮੀਰ ਤੇ ਲੱਦਾਖ ਦੇ ਵਿਕਾਸ ਬਾਰੇ ਰੋਡਮੈਪ ਤਿਆਰ ਕਰਨ ਲਈ ਮੰਤਰੀ ਸਮੂਹ (GoM) ਦਾ ਗਠਨ ਕੀਤਾ ਹੈ। ਮੰਤਰੀ ਸਮੂਹ ਵਿੱਚ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ, ਧਰਮੇਂਦਰ ਪ੍ਰਧਾਨ, ਜਿਤੇਂਦਰ ਸਿੰਘ ਤੇ ਰਵੀ ਸ਼ੰਕਰ ਪ੍ਰਸਾਦ ਸ਼ਾਮਲ ਹਨ।

ਸੂਤਰਾਂ ਨੇ ਕਿਹਾ ਕਿ ਮੰਤਰੀ ਸਮੂਹ ਦੋਵੇਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਚੁੱਕੇ ਜਾਣ ਵਾਲੇ ਵੱਖ-ਵੱਖ ਵਿਕਾਸ, ਆਰਥਕ ਤੇ ਸਮਾਜਕ ਕਦਮਾਂ ਬਾਰੇ ਸੁਝਾਅ ਦੇਵੇਗਾ। ਸੂਤਰਾਂ ਨੇ ਕਿਹਾ ਕਿ ਸਤੰਬਰ ਦੇ ਪਹਿਲੇ ਹਫ਼ਤੇ ਜੀਓਐਮ ਦੀ ਪਹਿਲੀ ਬੈਠਕ ਹੋਵੇਗੀ।

ਮੰਗਲਵਾਰ ਨੂੰ 15 ਕੇਂਦਰੀ ਮੰਤਰਾਲਿਆਂ ਤੇ ਵਿਭਾਗਾਂ ਦੇ ਸਕੱਤਰਾਂ ਨੇ ਜੰਮੂ-ਕਸ਼ਮੀਰ ਬਾਰੇ ਨਵੀਂ ਦਿੱਲੀ ਵਿੱਚ ਚਰਚਾ ਕੀਤੀ ਸੀ। ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਬੈਠਕ ਵਿੱਚ ਜੰਮੂ-ਕਸ਼ਮੀਰ ਵਿੱਟ ਕੇਂਦਰੀ ਯੋਜਵਾਨਾਂ ਦੇ ਲਾਗੂ ਕਰਨ ਤੇ ਆਮ ਸਥਿਤੀ ਬਹਾਲ ਕਰਨ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਚਰਚਾ ਕੀਤੀ ਗਈ। ਇੰਨਾ ਹੀ ਨਹੀਂ ਲੱਦਾਖ ਖੇਤਰ ਵਿੱਚ ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਲੋੜੀਂਦੀਆਂ ਵਸਤੂਆਂ ਨੂੰ ਸਟਾਕ ਕਰਨ ਲਈ ਕੀਤੇ ਜਾਣ ਵਾਲੇ ਸਮਾਨ ਨੂੰ ਸਟਾਕ ਕਰਨ ਦੇ ਪ੍ਰਬੰਧਾਂ ਬਾਰੇ ਵੀ ਚਰਚਾ ਕੀਤੀ ਗਈ।

Related posts

IB ਅਧਿਕਾਰੀ ਅੰਕਿਤ ਸ਼ਰਮਾ ਦੇ ਕਤਲ ਦਾ ਮਿਲਿਆ ਸੁਰਾਗ ! ਅਮਿਤ ਸ਼ਾਹ ਨੇ ਕੀਤਾ ਖੁਲਾਸਾ…

On Punjab

HappyFriendshipDay2019: ਇਸ ਅਦਾਕਾਰਾ ਨੇ ਕਿਹਾ ਮੋਦੀ ਤੋਰਨ ਰਾਹੁਲ ਨਾਲ ਉਸ ਦੇ ਵਿਆਹ ਦੀ ਗੱਲ

On Punjab

ਬੀਜੇਪੀ ਜਸ਼ਨ ਦੀਆਂ ਤਿਆਰੀਆਂ ‘ਚ ਜੁਟੀ, ਸ਼ਾਮ ਨੂੰ ਮੋਦੀ ਕਰਨਗੇ ਧੰਨਵਾਦ

On Punjab