PreetNama
ਫਿਲਮ-ਸੰਸਾਰ/Filmy

ਜੌਨ ਅਬ੍ਰਾਹਮ ਦੀ ‘ਬਟਲਾ ਹਾਉਸ’ ਦੀ ਪਹਿਲੀ ਝਲਕ ਦੇਖ ਰਹਿ ਜਾਓਗੇ ਦੰਗ

ਮੁੰਬਈਬਾਲੀਵੁੱਡ ਫ਼ਿਲਮ ਇੰਡਸਟਰੀ ‘ਚ ਐਕਸ਼ਨ ਸਟਾਰ ਜੌਨ ਅਬ੍ਰਾਹਮ ਵੀ ਹੁਣ ਅਕਸ਼ੇ ਕੁਮਾਰ ਦੀ ਰਾਹ ‘ਤੇ ਤੁਰ ਪਏ ਹਨ। ਉਹ ਵੀ ਲਗਾਤਾਰ ਦੇਸ਼ ਭਗਤੀ ਤੋਂ ਪ੍ਰੇਰਿਤ ਫ਼ਿਲਮਾਂ ਸਾਈਨ ਕਰ ਰਹੇ ਹਨ। ਇਨ੍ਹਾਂ ‘ਚ ਕਈ ਫ਼ਿਲਮਾਂ ਸੱਚੀਆਂ ਘਟਨਾਵਾਂ ‘ਤੇ ਆਧਾਰਤ ਹਨ। ਹੁਣ ਜੇਕਰ ਗੱਲ ਜੌਨ ਦੀ ਆਉਣ ਵਾਲੀ ਫ਼ਿਲਮ ‘ਬਾਟਲਾ ਹਾਉਸ’ ਦੀ ਕਰੀਏ ਤਾਂ ਇਸ ਦਾ ਫਸਟ ਲੁੱਕ ਤਾਂ ਕਾਫੀ ਸਮਾਂ ਪਹਿਲਾਂ ਹੀ ਰਿਲੀਜ਼ ਹੋ ਚੁੱਕਿਆ ਹੈ।ਬਟਲਾ ਹਾਉਸ’ ਦਾ ਨਵਾਂ ਪੋਸਟਰ ਅੱਜ ਨਿਰਮਾਤਾਵਾਂ ਨੇ ਰਿਲੀਜ਼ ਕੀਤਾ ਹੈ। ਜਿਸ ਦੇ ਨਾਲ ਹੀ ਬਟਲਾ ਹਾਊਸ ਟ੍ਰੇਲਰ ਰਿਲੀਜ਼ ਦੀ ਡੇਟ ਵੀ ਰਿਲੀਜ਼ ਹੋ ਗਈ ਹੈ। ਜੀ ਹਾਂਮੇਕਰਸ ਨੇ ਫ਼ਿਲਮ ਦੇ ਟ੍ਰੇਲਰ ਦੀ ਝਲਕ 10 ਜੁਲਾਈ ਨੂੰ ਰਿਲੀਜ਼ ਕਰਨ ਦੀ ਪਲਾਨਿੰਗ ਕੀਤੀ ਹੈ। ਇਸ ਦੇ ਨਾਲ ਹੀ ਨਿਖੀਲ ਅਡਵਾਨੀ ਦੀ ਡਾਇਰੈਕਸ਼ਨ ‘ਚ ਬਣੀ ਫ਼ਿਲਮ 15 ਅਗਸਤ 2019 ‘ਚ ਰਿਲੀਜ਼ ਹੋਣੀ ਹੈ।ਇਸ ਦੀ ਰਿਲੀਜ਼ ਦੇ ਨਾਲ ਹੀ ਸਾਫ਼ ਹੋ ਗਿਆ ਹੈ ਕਿ ਫ਼ਿਲਮ ਦੀ ਬਾਕਸ ਆਫਿਸ ‘ਤੇ ਟੱਕਰ ਪ੍ਰਭਾਸ ਦੀ ‘ਸਾਹੋ’ ਅਤੇ ਅਕਸ਼ੇ ਕੁਮਾਰ ਦੀ ਫ਼ਿਲਮ ‘ਮਿਸ਼ਨ ਮੰਗਲ’ ਨਾਲ ਹੋਣੀ ਹੈ। ਟ੍ਰੇਡ ਅੇਨਾਲੀਸਟ ਇਸ ਕਲੈਸ਼ ਨੂੰ ਬਾਕਸਆਫਿਸ ‘ਤੇ 2019 ਦਾ ਸਭ ਤੋਂ ਵੱਡਾ ਕਲੈਸ਼ ਮੰਨ ਰਹੇ ਹਨ। ਉਂਝ ਇਸ ਤੋਂ ਪਹਿਲਾਂ ਵੀ ਜੌਨ ਅਤੇ ਅਕਸ਼ੇ ਦੀਆਂ ਫ਼ਿਲਮਾਂ ਬਾਕਸਆਫਿਸ ‘ਤੇ ਭਿੜ ਚੁੱਕੀਆਂ ਹਨ।

Related posts

ਹਿੱਕ ਦੇ ਜ਼ੋਰ ਨਾਲ ਗਾਉਂਦਾ ਸੀ ਸੁਰਜੀਤ ਬਿੰਦਰਖੀਆ, ਪੜ੍ਹੋ ਉਸ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

On Punjab

ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਲਈ ਸ਼ਰਾਬ ਦਾ ਪਰਮਿਟ ਰੱਦ

On Punjab

ਜਦੋਂ ਮਲਕੀਤ ਸਿੰਘ ਨੇ ਹਨੀ ਸਿੰਘ ਸਾਹਮਣੇ ਰੱਖੀ ਵੱਡੀ ਸ਼ਰਤ…

On Punjab