50.54 F
New York, US
April 18, 2024
PreetNama
ਖਾਸ-ਖਬਰਾਂ/Important News

ਜੋ ਦੁਨੀਆ ਦੇ ਵੱਡੇ-ਵੱਡੇ ਮਾਂਹਰਥੀ ਨਾ ਕਰ ਸਕੇ, 15 ਸਾਲਾ ਕੁੜੀ ਨੇ ਕਰ ਵਿਖਾਇਆ, ਹੁਣ ਪੂਰੀ ਦੁਨੀਆ ‘ਚ ਮੁਹਿੰਮ

ਨਵੀਂ ਦਿੱਲੀਅੱਜ ਦੇ ਦੌਰ ‘ਚ ਮਨੁੱਖੀ ਹੋਂਦ ਦਾ ਤਾਣਾਬਾਣਾ ਬਿਖਰਦਾ ਨਜ਼ਰ ਆ ਰਿਹਾ ਹੈ। ਧਰਤੀ ਤਪ ਰਹੀ ਹੈਹਵਾ ‘ਚ ਜ਼ਹਿਰ ਹੈਪਾਣੀ ਲਈ ਹਾਹਾਕਾਰ ਮੱਚ ਰਹੀ ਹੈਅਸਮਾਨ ‘ਚ ਧੁੰਦ ਹੈ। ਇਸ ਨੂੰ ਕਹਿਣ ਵਾਲੇ ਵਾਤਾਵਰਨ ਤਬਦੀਲੀ ਕਹਿੰਦੇ ਹਨ ਤੇ ਦਾਅਵਾ ਕਰਦੇ ਹਨ ਕਿ ਇਹ ਬਦਲਾਅ ਸਾਨੂੰ ਮਾਰ ਦੇਵੇਗਾ ਪਰ ਇਸ ਨੂੰ ਬਚਾਉਣ ਲਈ ਕੋਈ ਕੁਝ ਕਰਨ ਨੂੰ ਤਿਆਰ ਨਹੀਂ।

ਪਰ ਦੁਨੀਆ ਦੇ ਸਵੀਡਨ ਸ਼ਹਿਰ ਦੀ 15 ਸਾਲਾ ਵਿਦਿਆਰਥਣ ਗ੍ਰੇਟਾ ਥਨਬਰਗ ਨੇ ਇਸ ਦਾ ਜ਼ਿੰਮਾ ਆਪਣੇ ਮੋਢੀਆਂ ‘ਤੇ ਚੁੱਕਿਆ ਹੈ। ਗ੍ਰੇਟਾ ਬਾਰੇ ਸੋਸ਼ੀਓ ਇੰਵਾਇਅਰਮੈਂਟਲ ਸਾਈਕਲੋਜਿਸਟ ਡੈਰਿਕ ਇਵੇਨਸੇਨ ਨੇ ਲਿਖਿਆ ਹੈ ਕਿ ਗ੍ਰੇਟਾ ਨੇ ਬੀਤੇ ਵਰ੍ਹੇ ਵਾਤਾਵਰਨ ਨੂੰ ਬਚਾਉਣ ਲਈ ‘ਫਰਾਈਡੇਜ਼ ਫ਼ੌਰ ਫਿਊਚਰ’ ਮੁਹਿੰਮ ਛੇੜੀ ਹੈ।

ਗ੍ਰੇਟਾ 2018 ਤੋਂ ਹਰ ਸ਼ੁੱਕਰਵਾਰ ਨੂੰ ਆਪਣੇ ਸਕੂਲੀ ਸਾਥੀਆਂ ਨਾਲ ਸਵੀਡਨ ਦੀ ਸੰਸਦ ਅੱਗੇ ਹੜਤਾਲ ‘ਤੇ ਬੈਠਦੀ ਹੈ। ਇਸ ਮੁਹਿੰਮ ਨੂੰ ‘ਗਲੋਬਲ ਕਲਾਈਮੇਟ ਸਟ੍ਰਾਈਕ’ ਦਾ ਨਾਂ ਮਿਲ ਗਿਆ ਹੈ। ਹੁਣ ਇਸ ਮੁਹਿੰਮ ਸਾਰੀ ਦੁਨੀਆ ‘ਚ ਫੈਲ ਰਹੀ ਹੈ। ਗ੍ਰੇਟਾ ਨੂੰ ਇਸ ਪਹਿਲ ਲਈ ਇਸੇ ਸਾਲ 14 ਮਾਰਚ ਨੂੰ ਨੋਬਲ ਪੁਰਸਕਾਰ ਵੀ ਮਿਲਿਆ ਹੈ।

ਫਰਾਈਡੇਜ਼ ਫ਼ੌਰ ਫਿਊਚਰ’ ਮੁਹਿੰਮ ਨਾਲ ਹੁਣ ਤਕ 131 ਦੇਸ਼ਾਂ ਦੇ 1851 ਸ਼ਹਿਰਾਂ ਦੇ ਇੱਕ ਲੱਖ 97 ਹਜ਼ਾਰ ਦੇ ਕਰੀਬ ਬੱਚੇ ਜੁੜ ਚੁੱਕੇ ਹਨ। ਭਾਰਤ ਦੀ ਗੱਲ ਕਰਦੇ ਗ੍ਰੇਟਾ ਕਹਿੰਦੀ ਹੈ ਕਿ ਵਾਰਾਣਸੀਲਖਨਊਦਿੱਲੀਚੰਡੀਗੜ੍ਹਗੁਰੂਗ੍ਰਾਮਦਹਰਾਦੂਨਬੰਗਲੁਰੂ ਜਿਹੇ ਸ਼ਹਿਰਾਂ ਸਮੇਤ 91 ਸ਼ਹਿਰਾਂ ‘ਚ ਸ਼ੁੱਕਰਵਾਰ ਨੂੰ ਗਲੋਬਲ ਕਲਾਈਮੇਟ ਸਟ੍ਰਾਈਕ ਕੀਤੀ ਜਾਂਦੀ ਹੈ। ਇਸ ‘ਚ ਉਨ੍ਹਾਂ ਨਾਲ ਸਕੂਲੀ ਅਧਿਆਪਕ ਵੀ ਉਨ੍ਹਾਂ ਦਾ ਸਾਥ ਦਿੰਦੇ ਹਨ।

ਬੱਚਿਆਂ ਦੇ ਨਾਲਨਾਲ ਇਹ ਹੁਣ ਸਾਡੀ ਤੇ ਸਾਰੇ ਵੱਢਿਆਂ ਦਾ ਵੀ ਫਰਜ਼ ਬਣਦਾ ਹੈ ਕਿ ਇਸ ਤੋਂ ਪਹਿਲਾਂ ਕਿ ਸਮਾਂ ਹੱਥੋਂ ਲੰਘ ਜਾਵੇਸਾਨੂੰ ਸਥਿਤੀ ‘ਤੇ ਕਾਬੂ ਕਰ ਲੈਣਾ ਚਾਹੀਦਾ ਹੈ। ਵਾਤਾਵਰਣ ਨੂੰ ਸਾਂਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਸਭ ਸਿਰਫ ਬੱਚਿਆਂ ਦੀ ਹੀ ਜ਼ਿੰਮੇਦਾਰੀ ਨਹੀਂ ਹੈ।

Related posts

6 ਸਾਲ ਦੇ ਬੱਚੇ ਨੇ 2 ਘੰਟਿਆਂ ‘ਚ ਮਾਰੇ 3 ਹਜ਼ਾਰ ਡੰਡ, ਇਨਾਮ ‘ਚ ਮਿਲੇਗਾ ਘਰ

On Punjab

ਨਿਊਯਾਰਕ ਦੇ ਰਿਚਮੰਡ ਹਿੱਲ ਕਵੀਂਸ ਵਿੱਚ ਇਕ ਸਿੱਖ ਪੰਜਾਬੀ ਬਜੁਰਗ ‘ਤੇ ਹੋਏ ਹਮਲੇ ਨੂੰ ਵਕੀਲਾਂ ਨੇ ਨਫ਼ਰਤੀ ਅਪਰਾਧ ਦੱਸਿਆ

On Punjab

Pakistan economic crisis: ਪਾਕਿਸਤਾਨ ਦੇ ਹਾਲਾਤ ਦੇਖਦਿਆਂ ਹੌਂਡਾ ਨੇ ਲਿਆ ਇਹ ਵੱਡਾ ਫ਼ੈਸਲਾ

On Punjab