64.15 F
New York, US
October 7, 2024
PreetNama
ਸਿਹਤ/Health

ਜੇਕਰ ਰਾਤ ਨੂੰ ਤੁਹਾਨੂੰ ਵੀ ਨੀਂਦ ਨਹੀਂ ਆਉਂਦੀ ਤਾਂ ਅਪਣਾਓ ਇਹ ਤਰੀਕੇ

ਕਰ ਰਾਤ ਨੂੰ ਤੁਹਾਨੂੰ ਵੀ ਨੀਂਦ ਨਹੀਂ ਆਉਂਦੀ ਤਾਂ ਅਪਣਾਓ ਇਹ ਤਰੀਕੇ:ਦਿੱਲੀ : ਵਿਸ਼ਵ ਨੀਂਦ ਦਿਨ ‘ਤੇ ਅਸੀਂ ਤੁਹਾਡੇ ਨਾਲ ਕੁੱਝ ਮਹੱਤਵਪੂਰਨ ਗੱਲਾਂ ਸਾਂਝੀਆਂ ਕਰਦੇ ਹਨ ,ਇਸ ਨਾਲ ਸ਼ਾਇਦ ਤੁਹਾਡੀ ਵੀ ਸਮੱਸਿਆ ਹੈ ਹੱਲ ਹੋ ਜਾਵੇ।ਸਾਡੇ ਸਰੀਰ ਨੂੰ ਤੰਦਸੁਰਤ ਰੱਖਣ ਲਈ ਨੀਂਦ ਦਾ ਵੀ ਬਹੁਤ ਅਹਿਮ ਰੋਲ ਹੁੰਦਾ ਹੈ। ਜਿਸ ਕਰਕੇ ਨੀਂਦ ਹਮੇਸ਼ਾ ਹੀ ਪੂਰੀ ਅਤੇ ਗੂੜ੍ਹੀ ਹੋਣੀ ਚਾਹੀਦੀ ਹੈ ਨਹੀਂ ਤਾਂ ਉਹ ਦਿਲ ਨੂੰ ਸਮੇਂ ਤੋਂ ਪਹਿਲਾਂ ਕਮਜ਼ੋਰ ਕਰਕੇ ਸਾਡੀ ਸਿਹਤ ਨੂੰ ਖਰਾਬ ਕਰ ਦਿੰਦੀ ਹੈ।ਇਸ ਭੱਜਦੋੜ ਭਰੀ ਜ਼ਿੰਦਗੀ ਅਤੇ ਤਣਾਅ ਕਾਰਨ ਕੁਝ ਲੋਕ ਨੀਂਦ ਨਾ ਆਉਣ ਦੀ ਸਮੱਸਿਆ ਦੇ ਸ਼ਿਕਾਰ ਹੋ ਜਾਂਦੇ ਹਨ।ਇਸ ਸਮੱਸਿਆ ਦੇ ਕਾਰਨ ਸਿਰ ਭਾਰੀ ਰਹਿਣਾ, ਉਬਾਸੀਆਂ ਆਉਣਾ, ਕਿਸੇ ਵੀ ਕੰਮ ‘ਚ ਮਨ ਨਾ ਲੱਗਣਾ ਆਦਿ ਪ੍ਰੇਸ਼ਾਨੀਆਂ ਹੋਣ ਲੱਗਦੀਆਂ ਹਨ।ਜਿਸ ਕਰਕੇ ਕੁੱਝ ਲੋਕ ਇਸ ਸਮੱਸਿਆ ਨੂੰ ਦੂਰ ਕਰਨ ਲਈ ਨੀਂਦ ਦੀਆਂ ਗੋਲੀਆਂ ਦਾ ਸਹਾਰਾ ਲੈਂਦੇ ਹਨ।ਜਿਸ ਦੀ ਇਕ ਤਰ੍ਹਾਂ ਨਾਲ ਆਦਤ ਪੈ ਜਾਂਦੀ ਹੈ ਅਤੇ ਬਾਅਦ ‘ਚ ਇਸ ਦਾ ਵੀ ਅਸਰ ਖਤਮ ਹੋਣ ਲੱਗਦਾ ਹੈ।ਇਸ ਤੋਂ ਇਲਾਵਾ ਨੀਂਦ ਦੀ ਗੋਲੀ ਖਾਣ ਦੇ ਹੋਰ ਵੀ ਕਈ ਤਰ੍ਹਾਂ ਦੇ ਨੁਕਸਾਨ ਹੁੰਦੇ ਹਨ।ਜਿਸ ਤਰ੍ਹਾਂ ਕੰਪਿਊਟਰ ਤੋਂ ਸਹੀ ਕੰਮ ਲੈਣ ਲਈ ਉਸਨੂੰ ਸਮੇਂ-ਸਮੇਂ ਬੰਦ ਕਰਨਾ ਜ਼ਰੂਰੀ ਹੁੰਦਾ ਹੈ, ਉਸੇ ਤਰ੍ਹਾਂ ਦਿਮਾਗ ਤੇ ਸਰੀਰ ਲਈ ਨੀਂਦ ਵੀ ਬਹੁਤ ਜ਼ਰੂਰੀ ਹੈ। ਜੇ ਲੋੜੀਂਦੀ ਨੀਂਦ ਨਹੀਂ ਮਿਲਦੀ ਤਾਂ ਅਗਲੀ ਸਵੇਰ ਸੁਸਤੀ, ਥਕਾਵਟ ਅਤੇ ਚਿੜਚਿੜੇਪਣ ਵਿੱਚ ਲੰਘਦੀ ਹੈ।ਇਸ ਕਾਰਨ ਨੀਂਦ ਦੀ ਕਮੀ ਕਰਕੇ ਕਈ ਸਰੀਰਕ ਬਿਮਾਰੀਆਂ ਘੇਰਾ ਪਾ ਲੈਂਦੀਆਂ ਹਨ। ਜੇ ਲਗਾਤਾਰ ਨੀਂਦ ਘੱਟ ਸਮਾਂ ਆਏ ਤਾਂ ਮਨੁੱਖ ਦੀ ਊਰਜਾ ਸ਼ਕਤੀ ਅਤੇ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਘਟ ਜਾਂਦੀ ਹੈ। ਇਸ ਦੌਰਾਨ ਕੁੱਝ ਲੋਕ ਸੋਚਦੇ ਹਨ ਕਿ ਉਹ ਹਫਤੇ ਦੇ ਆਖਰੀ ਦਿਨਾਂ ਵਿੱਚ ਵੱਧ ਸਮਾਂ ਸੌਂ ਕੇ ਆਪਣੀ ਪਿਛਲੀ ਨੀਂਦ ਦੀ ਘਾਟ ਪੂਰੀ ਕਰ ਲੈਣਗੇ ਪਰ ਇਹ ਸਹੀ ਨਹੀਂ ਹੈ।

ਚੰਗੀ ਨੀਂਦ ਪਾਉਣ ਲਈ ਇਹ ਤਰੀਕੇ ਅਪਣਾਉਣੇ ਚਾਹੀਦੇ ਹਨ। ਕੁੱਝ ਅਜਿਹੇ ਤਰੀਕੇ ਹਨ ,ਜਿਨ੍ਹਾਂ ਨਾਲ ਨੀਂਦ ਬਿਹਤਰ ਕੀਤੀ ਜਾ ਸਕਦੀ ਹੈ।

– ਸਾਨੂੰ ਸੌਣ ਦੇ ਲਈ ਪੱਕਾ ਸਮਾਂ ਨਿਸ਼ਚਿਤ ਕਰਨਾ ਚਾਹੀਦਾ ਹੈ।ਹਰ ਰੋਜ਼ ਸੌਣ ਅਤੇ ਉਠਣ ਦਾ ਇੱਕ ਹੀ ਸਮਾਂ ਹੋਣਾ ਚਾਹੀਦਾ ਹੈ, ਜਿਸ ਨਾਲ ਕੁਝ ਹੀ ਦਿਨਾ ਦੇ ਵਿੱਚ ਸਰੀਰ ਨੂੰ ਨਿਸ਼ਚਿਤ ਸਮੇਂ ਤੇ ਉਠਣ ਅਤੇ ਸੌਣ ਦੀ ਆਦਤ ਹੋ ਜਾਵੇਗੀ।

-ਰਾਤ ਦੀ ਚੰਗੀ ਨੀਂਦ ਲਈ ਜ਼ਰੂਰੀ ਹੈ ਕਿ ਦਿਨ ਵੇਲੇ ਘੱਟ ਤੋਂ ਘੱਟ ਸੌਣ ਦੀ ਕੋਸ਼ਿਸ਼ ਕੀਤੀ ਜਾਵੇ।ਬਿਹਤਰ ਤਾਂ ਇਹ ਹੈ ਕਿ ਦਿਨ ਵੇਲੇ ਬਿਲਕੁਲ ਨਾ ਸੌਂਵੋ ਪਰ ਜੇ ਸੌਣਾ ਵੀ ਹੋਵੇ ਤਾਂ ਦੁਪਹਿਰ ਤੋਂ ਪਹਿਲਾਂ ਘੰਟੇ- ਅੱਧੇ ਘੰਟੇ ਦੀ ਨੀਂਦ ਹੀ ਲੈਣੀ ਚਾਹੀਦੀ ਹੈ।

– ਸੌਣ ਤੋਂ ਘੱਟੋ-ਘੱਟ ਦੋ ਘੰਟੇ ਪਹਿਲਾਂ ਖਾਣਾ-ਪੀਣਾ ਬੰਦ ਕਰ ਦੇਣਾ ਚਾਹੀਦਾ ਹੈ।ਚਾਹ- ਕੌਫੀ ਆਦਿ ਦਾ ਸੇਵਨ ਵੀ ਸੌਣ ਤੋਂ 3-4 ਘੰਟੇ ਪਹਿਲਾਂ ਬੰਦ ਕਰ ਦਿੱਤਾ ਜਾਵੇ।

– ਕੁਝ ਲੋਕਾ ਦਾ ਰੋਜ਼ਾਨਾ ਦਾ ਕੰਮ-ਕਾਰ ਬਹੁਤ ਸਰੀਰਕ ਮਿਹਨਤ ਵਾਲਾ ਹੁੰਦਾ ਹੈ ਅਤੇ ਉਹਨਾ ਨੂੰ ਰਾਤ ਵੇਲੇ ਚੰਗੀ ਨੀਂਦ ਆਉਂਦੀ ਹੈ, ਪਰ ਜੇਕਰ ਸਾਡਾ ਕੰਮ ਦਫਤਰ ਵਿੱਚ ਬੈਠਣ ਜਾਂ ਵਧੇਰੇ ਸਖਤ ਸਰੀਰਕ ਮਿਹਨਤ ਵਾਲਾ ਨਹੀ ਤਾਂ ਸਾਨੂੰ ਲਗਾਤਾਰ ਸਰੀਰਕ ਮਿਹਨਤ ਕਰਨੀ ਚਾਹੀਦੀ ਹੈ।ਜਿਸ ਨਾਲ ਬਹੁਤ ਵਧੀਆ ਨੀਂਦ ਆਉਂਦੀ ਹੈ।

– ਸਾਨੂੰ ਆਪਣੇ ਕਮਰੇ ਦਾ ਮਾਹੌਲ ਸੁਖਾਵਾਂ ਕਰ ਲੈਣਾ ਚਾਹੀਦਾ ਹੈ ਅਤੇ ਸੌਣ ਤੋਂ ਕੁੱਝ ਸਮਾਂ ਪਹਿਲਾਂ ਟੈਲੀਵਿਜਨ ਬੰਦ ਕਰ ਦੇਣਾ ਚਾਹੀਦਾ ਹੈ। ਇਸ ਦੇ ਨਾਲ ਮੋਬਾਈਲ ਵੀ ਬੰਦ ਕਰ ਦੇਣਾ ਚਾਹੀਦਾ ਹੈ।ਸੌਣ ਸਮੇਂ ਕੋਈ ਕਿਤਾਬ ਪੜ੍ਹਨਾ ਲਾਹੇਵੰਦ ਹੁੰਦਾ ਹੈ।

– ਰਾਤ ਨੂੰ ਸੌਣ ਤੋਂ ਪਹਿਲਾ ਸਾਨੂੰ ਤਰਲ ਪਰਦਾਰਥਾ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ।ਜਿਵੇ ਰਾਤ ਨੂੰ ਪਿਆਸ ਲੱਗਣ ‘ਤੇ ਇੱਕ ਕੱਪ ਪਾਣੀ ਪੀਓ ਜੇਕਰ ਵਧੇਰੇ ਜੂਸ ਜਾਂ ਕਿਸੇ ਹੋਰ ਤਰਲ ਪਰਦਾਰਥ ਦਾ ਸੇਵਨ ਕੀਤਾ ਹੈ ਤਾਂ ਕੋਸ਼ਿਸ਼ ਕਰੋ ਕੁਝ ਦੇਰ ਸੈਰ ਕਰਕੇ ਅਤੇ ਪਿਸ਼ਾਬ ਕਰਕੇ ਹੀ ਸੁੱਤਾ ਜਾਵੇ।

Related posts

Walnuts Benefits : ਝੁਰੜੀਆਂ ਤੋਂ ਲੈ ਕੇ ਦਾਗ਼-ਧੱਬਿਆਂ ਤਕ, ਚਮੜੀ ਨੂੰ ਪਹੁੰਚਾਉਂਦਾ ਹੈ ਅਖਰੋਟ ਇਹ 4 ਫਾਇਦੇ

On Punjab

ਭਾਰ ਘਟਾ ਕੇ ਹੈਲਥੀ ਰਹਿਣਾ ਹੈ ਤਾਂ ਸੂਜੀ ਨੂੰ ਬਣਾਓ ਆਪਣੀ ਡਾਈਟ ਦਾ ਹਿੱਸਾ, ਜਾਣੋ ਇਸ ਦੇ 8 ਲਾਭ

On Punjab

ਸਿਹਤ ਦਾ ਖ਼ਜ਼ਾਨਾ ਹੈ ਜ਼ੀਰਾ, ਜਾਣੋ ਇਸ ਦੇ ਫਾਇਦੇ

On Punjab