mustard seeds benefits: ਨਵੀਂ ਦਿੱਲੀ : ਸਰੋਂ ਦਾ ਤੇਲ ਜ਼ਿਆਦਾਤਰ ਹਰ ਘਰ ਵਿਚ ਇਸਤੇਮਾਲ ਹੁੰਦਾ ਹੈ। ਕਦੇ ਤੁਸੀਂ ਇਸ ਨਾਲ ਸਿਰ ਦੀ ਮਾਲਿਸ਼ ਕਰਦੇ ਹੋ ਤਾਂ ਕਦੇ ਅਪਣੀ ਸਬਜ਼ੀ ਵਿਚ ਤੜਕਾ ਲਗਾਉਂਦੇ ਹੋ। ਤੁਸੀਂ ਇਸ ਤੇਲ ਨੂੰ ਚਾਹੇ ਖਾਓ ਜਾਂ ਫਿਰ ਲਗਾਓ, ਹਰ ਰੂਪ ਵਿਚ ਇਹ ਤੁਹਾਨੂੰ ਫ਼ਾਇਦਾ ਹੀ ਪਹੁੰਚਾਉਂਦਾ ਹੈ। ਇੰਨਾ ਹੀ ਨਹੀਂ, ਸਿਰ ਤੋਂ ਲੈ ਕੇ ਪੈਰ ਤੱਕ ਹਰ ਸਮੱਸਿਆ ਨੂੰ ਦੂਰ ਕਰਨ ਵਿਚ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਸਰੋਂ ਦੇ ਤੇਲ ਦੀ ਵਰਤੋਂ ਕਰਨ ਦੇ ਤਰੀਕਿਆਂ ਬਾਰੇ। ਸਰ੍ਹੋਂ ਦੇ ਤੇਲ ਦਾ ਸਾਡੇ ਦੇਸ਼ ਵਿਚ ਖਾਣ ਵਾਲੇ ਤੇਲ ਦੇ ਰੂਪ ਵਿਚ ਸੇਵਨ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ। ਖਾਸ ਕਰ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਸਬਜ਼ੀ ਬਣਾਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਦਰਅਸਲ ਸਰ੍ਹੋਂ ਦਾ ਤੇਲ ਬੇਹੱਦ ਉੱਚਕੋਟੀ ਦਾ ਤੰਦਰੁਸਤੀ ਅਤੇ ਖਾਧ ਪਦਾਰਥਾਂ ਦਾ ਰੱਖਿਅਕ ਹੈ | ਇਹੀ ਕਾਰਨ ਹੈ ਕਿ ਸਰ੍ਹੋਂ ਦੇ ਤੇਲ ਵਿਚ ਪਾਇਆ ਗਿਆ ਆਚਾਰ ਕਈ ਸਾਲਾਂ ਤੱਕ ਖਰਾਬ ਨਹੀਂ ਹੁੰਦਾ।ਜੇ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਤਾਂ ਖਾਣੇ ਵਿਚ ਸਰੋਂ ਦੇ ਤੇਲ ਦੀ ਵਰਤੋਂ ਕਰੋ। ਇਹ ਸਾਡੇ ਪੇਟ ਵਿਚ ਐਪਿਟਾਈਜ਼ਰ ਦਾ ਕੰਮ ਕਰਦਾ ਹੈ ਅਤੇ ਭੁੱਖ ਵਧਾਉਂਦਾ ਹੈ।
– ਜੇਕਰ ਕੰਨ ‘ਚ ਦਰਦ ਹੁੰਦਾ ਹੈ ਤਾਂ ਸਰੋਂ ਦਾ ਤੇਲ ਦੀ ਵਰਤੋਂ ਕਰੋ। ਇਸ ਨਾਲ ਤੁਹਾਨੂੰ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਸਰੋਂ ਦੇ ਤੇਲ ਵਿਚ ਲਸਣ ਪਾ ਕੇ ਗਰਮ ਕਰਕੇ ਕੰਨ ਵਿਚ ਪਾਓ।ਸਰੋਂ ਦੇ ਤੇਲ ਵਿਚ ਨਮਕ ਮਿਲਾ ਕੇ ਦੰਦ ਸਾਫ ਕਰੋ। ਇਸ ਨਾਲ ਦੰਦ ਦਰਦ, ਪਾਅਰੀਆ ਆਦਿ ਰੋਗਾਂ ਤੋਂ ਆਰਾਮ ਮਿਲਦਾ ਹੈ।
– ਸਰੋਂ ਦੇ ਤੇਲ ਵਿਚ ਮੌਜੂਦ ਗਲੂਕੋਜਿਲੋਲੇਟ ਸਰੀਰ ਵਿਚ ਕੈਂਸਰ ਅਤੇ ਟਿਊਮਰ ਦੀ ਗੰਢ ਨੂੰ ਬਣਨ ਤੋਂ ਰੋਕਦਾ ਹੈ।
-ਜੇਕਰ ਤੁਹਾਡੇ ਬੁੱਲ੍ਹ ਫੱਟ ਰਹੇ ਹਨ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਬੂੰਦਾਂ ਸਰੋਂ ਦਾ ਤੇਲ ਧੁੰਨੀ ਵਿਚ ਲਗਾਓ, ਸਵੇਰੇ ਤੱਕ ਬੁੱਲ੍ਹ ਮੁਲਾਇਮ ਹੋ ਜਾਣਗੇ। ਸਰੋਂ ਦਾ ਤੇਲ ਚਮੜੀ ਲਈ ਮਾਸ਼ਚਰਾਇਜ਼ਰ ਦਾ ਵੀ ਕੰਮ ਕਰਦਾ ਹੈ। ਸਰੋਂ ਦੇ ਤੇਲ ਵਿਚ ਕਪੂਰ ਪਾ ਕੇ ਮਾਲਿਸ਼ ਕਰਨ ਨਾਲ ਗਠੀਆ ਦੇ ਦਰਦ ਤੋਂ ਆਰਾਮ ਵਿਚ ਹੈ।
– ਵੇਸਣ, ਹਲਦੀ, ਪੀਸਿਆ ਹੋਇਆ ਕਪੂਰ ਅਤੇ ਸਰੋਂ ਦਾ ਤੇਲ ਪਾ ਕੇ ਚਿਹਰੇ ‘ਤੇ ਲਗਾਓ। ਇਸ ਨਾਲ ਚਿਹਰੇ ਦਾ ਰੰਗ ਸਾਫ ਹੁੰਦਾ ਹੈ ਅਤੇ ਚਮੜੀ ਵਿਚ ਚਮਕ ਆ ਜਾਂਦੀ ਹੈ।
-ਜੇਕਰ ਤੁਹਾਡੇ ਵਾਲ ਰੁੱਖੇ, ਦੋਮੁੰਹੇ, ਪਤਲੇ ਜਾਂ ਵਾਰ – ਵਾਰ ਟੁੱਟਦੇ ਹਨ ਤਾਂ ਤੁਸੀਂ ਅਪਣੇ ਸਿਰ ਵਿਚ ਸਰੋਂ ਦੇ ਤੇਲ ਦੀ ਮਾਲੀਸ਼ ਕਰੋ। ਸਰੋਂ ਦੇ ਤੇਲ ਵਿਚ ਬਹੁਤ ਸਾਰੇ ਵਿਟਾਮਿਨ, ਮਿਨਰਲਜ਼, ਬੀਟਾ ਕੈਰੋਟੀਨ, ਕੈਲਸ਼ਿਅਮ, ਮੈਗਨੀਸ਼ਿਅਮ, ਆਇਰਨ ਅਤੇ ਫੈਟੀ ਐਸਿਡ ਪਾਏ ਜਾਂਦੇ ਹਨ।
previous post