PreetNama
ਸਿਹਤ/Health

ਜਾਣੋ ਸਰਦੀਆਂ ਵਿੱਚ ਗੁੜ ਖਾਣ ਦੇ ਬੇਮਿਸਾਲ ਫ਼ਾਇਦੇ

Health jaggery benefits: ਗੁੜ ਜਿਸ ਨੂੰ ਕਿ ਸਰਦੀਆਂ ਦਾ ਇੱਕ ਫਲ ਵੀ ਮੰਨਿਆ ਜਾਂਦਾ ਹੈ। ਸਰਦੀਆਂ ‘ਚ ਗੁੜ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਇਹ ਥੌੜਾ ਗਰਮ ਵੀ ਹੁੰਦਾ ਹੈ। ਗੁੜ ਦੀਆਂ ਬਹੁਤ ਸਾਰੀਆਂ ਕਿਸਮਾਂ ਹੁੰਦੀਆਂ ਹਨ। ਸਦੀਆਂ ਤੋਂ ਭਾਰਤੀ ਲੋਕ ਗੁੜ ਦੀ ਵਰਤੋਂ ਕਰਦੇ ਰਹੇ ਹਨ। ਇਸ ਨੂੰ ਖਾਣ ਨਾਲ ਸਰੀਰ ਨੂੰ ਕਈ ਪੋਸ਼ਕ ਤੱਤ ਮਿਲਦੇ ਹਨ। ਗੁੜ ਹਮੇਸ਼ਾ ਤਾਜ਼ੇ ਗੰਨੇ ਦੇ ਰਸ ਅਤੇ ਤਾੜ ਦੇ ਰਸ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ।ਗੁੜ ਦਾ ਸੇਵਨ ਕਰਨ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ।

ਜੇਕਰ ਤੁਹਾਨੂੰ ਅਨਿੰਦਰਾ ਦੀ ਸਮੱਸਿਆ ਹੈ ਜਾਂ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਗੁੜ ਦਾ ਸੇਵਨ ਜ਼ਰੂਰ ਕਰੋ। ਜੇਕਰ ਤੁਸੀਂ ਨੀਂਦ ਦੀ ਗੋਲੀ ਲੈ ਕੇ ਸੌਂਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਹੈ। ਇੱਥੇ ਅੱਜ ਅਸੀਂ ਤੁਹਾਨੂੰ ਕੁੱਝ ਰੋਚਕ ਜਾਣਕਾਰੀਆਂ ਦੱਸਾਂਗੇ ਜੇਕਰ ਤੁਸੀਂ ਸਰੀਰ ਵਿੱਚ ਮਾਨਸਿਕ ਤਣਾਅ ਮਹਿਸੂਸ ਕਰਦੇ ਹੋ।ਦਫ਼ਤਰ ਦਾ ਕੋਈ ਅਜਿਹਾ ਕੰਮ ਜੋ ਤੁਹਾਡੇ ਸਰੀਰ ਵਿੱਚ ਅਤੇ ਦਿਮਾਗ਼ ਵਿੱਚ ਤਣਾਅ ਦਾ ਕਾਰਨ ਬਣਦਾ ਹੈ।

ਤਾਂ ਤੁਸੀਂ ਰੋਜ਼ ਰਾਤ ਨੂੰ ਸੌਂਦੇ ਸਮੇਂ ਦੁੱਧ ਦੇ ਨਾਲ ਥੋੜ੍ਹਾ ਜਿਹਾ ਗੁੜ ਦਾ ਸੇਵਨ ਜ਼ਰੂਰ ਕਰੋ। ਤੁਹਾਨੂੰ ਇਸ ਤੋਂ ਨਿਜਾਤ ਮਿਲੇਗਾ ਜੇਕਰ ਤੁਹਾਡੇ ਸਰੀਰ ਵਿੱਚ ਹੱਡੀਆਂ ਵਿੱਚ ਦਰਦ ਹੁੰਦਾ ਹੈ ਜਾਂ ਤੁਹਾਡੇ ਪੈਰਾਂ ਵਿੱਚ ਜੋੜਾਂ ਵਿੱਚ ਦਰਦ ਹੁੰਦਾ ਹੈ, ਤਾਂ ਤੁਸੀਂ ਜ਼ਰੂਰ ਖਾਓ ਕਰੋ। ਕਿਉਂਕਿ ਗੁੜ ਖਾਣ ਨਾਲ ਜ਼ਿਆਦਾ ਮਾਤਰਾ ਵਿੱਚ ਆਇਰਨ ਹੁੰਦਾ ਹੈ। ਜਿਸ ਕਾਰਨ ਸਾਡੇ ਸਰੀਰ ਦੀ ਕਮਜ਼ੋਰੀ ਹੱਡੀਆਂ ਤੋਂ ਨਿਜਾਤ ਦਿਵਾਉਂਦਾ ਹੈ।

ਅਕਸਰ ਅਸਥਮਾ ਰੋਗੀਆਂ ਨੂੰ ਗੁੜ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਗੁੜ ਵਿਚ ਇਸ ਰੋਗ ਨੂੰ ਠੀਕ ਕਰਨ ਦੀ ਸਮੱਰਥਾ ਹੁੰਦੀ ਹੈ। ਇਸ ਵਿਚ ਉਹ ਸਾਰੇ ਤੱਤ ਹੁੰਦੇ ਹਨ, ਜੋ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਵਿਚ ਰੱਖਦੇ ਹਨ। ਇਸ ਵਿਚ ਐਂਟੀ ਐਲਰਜੀ ਤੱਤ ਵੀ ਮੌਜੂਦ ਹੁੰਦੇ ਹਨ।ਜੇ ਤੁਸੀਂ ਵੀ ਜੋੜਾਂ ਵਿੱਚ ਹੁੰਦੇ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਗੁੜ ਖਾਣਾ ਚਾਹੀਦਾ ਹੈ। ਤੁਹਾਨੂੰ ਰੋਜ਼ਾਨਾ ਅਦਰਕ ਦੇ ਟੁਕੜੇ ਨਾਲ ਇਕ ਪੀਸ ਗੁੜ ਦਾ ਖਾਣਾ ਚਾਹੀਦਾ ਹੈ।

ਇਸ ਨਾਲ ਤੁਹਾਨੂੰ ਜੋੜਾਂ ਦੇ ਦਰਦ ਤੋਂ ਆਰਾਮ ਮਿਲੇਗਾ। ਇਸ ਨਾਲ ਹੀ ਮਾਈਗਰੇਨ ਦੇ ਰੋਗੀਆਂ ਲਈ ਵੀ ਗੁੜ ਲਾਭਕਾਰੀ ਹੁੰਦਾ ਹੈ।ਸਰਦੀਆਂ ਅਸਥਮਾ ਦੇ ਮਰੀਜ਼ਾਂ ਲਈ ਕਾਫ਼ੀ ਮੁਸ਼ਕਲਾਂ ਲੈ ਕੇ ਆਉਂਦੀ ਹਨ। ਹਵਾ ਵਿੱਚ ਆਕਸੀਜਨ ਦੀ ਕਮੀ ਅਤੇ ਵਧਦਾ ਪ੍ਰਦੂਸ਼ਣ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਦਿੰਦਾ ਹੈ। ਸਰਦੀਆਂ ਵਿੱਚ ਖੰਘ ਅਤੇ ਬਲਗ਼ਮ ਦੀ ਵਜ੍ਹਾ ਨਾਲ ਵੀ ਸਾਹ ਲੈਣ ਵਿੱਚ ਮੁਸ਼ਕਿਲ ਆਉਂਦੀ ਹੈ। ਅਜਿਹੇ ਵਿੱਚ ਉਨ੍ਹਾਂ ਦੇ ਸਰੀਰ ਨੂੰ ਗਰਮ ਰੱਖਣ ਲਈ ਅਤੇ ਬਲਗ਼ਮ ਨੂੰ ਬਾਹਰ ਕੱਢਣੇ ਲਈ ਰੋਜ਼ਾਨਾ ਦੁੱਧ ਅਤੇ ਗੁੜ ਦਿਓ।

Related posts

ਘਰ ਬੈਠੇ ਆਪਣੇ ਵੱਧਦੇ ਭਾਰ ਨੂੰ ਕਰੋ ਕੰਟਰੋਲ

On Punjab

40 ਸਾਲ ਤੋਂ ਬਾਅਦ ਕਿਉਂ ਵਧ ਜਾਂਦਾ ਔਰਤਾਂ ਦਾ ਵਜ਼ਨ?

On Punjab

ਕੋਰੋਨਾਵਾਇਰਸ ਜਾਂ ਹੋਰ ਕੋਈ ਰੋਗ ਹੋ ਜਾਵੇ, ਤਾਂ ਕੀ ਖਾਈਏ ਤੇ ਕੀ ਹਨ ਪ੍ਰਹੇਜ਼?

On Punjab
%d bloggers like this: